August 16, 2026, 1:29 am
----------- Advertisement -----------
HomeNewsAutomobilesਰੋਡਵੇਜ਼ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਹੁਣ ਆਨਲਾਈਨ ਟਿਕਟ ਬੁਕਿੰਗ...

ਰੋਡਵੇਜ਼ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਹੁਣ ਆਨਲਾਈਨ ਟਿਕਟ ਬੁਕਿੰਗ ‘ਤੇ ਮਿਲੇਗਾ ਇਨ੍ਹਾਂ Discount

Published on

----------- Advertisement -----------

ਜੇਕਰ ਤੁਸੀਂ ਵੀ ਯੂਪੀ ਰੋਡਵੇਜ਼ ਦੀ ਬੱਸ ਰਾਹੀਂ ਸਫਰ ਕਰਦੇ ਹੋ ਅਤੇ ਪੇਟੀਐਮ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਬਹੁਤ ਕੰਮ ਦੀ ਹੈ। ਜੀ ਹਾਂ, ਹੁਣ ਤੁਹਾਨੂੰ Paytm ਰਾਹੀਂ ਟਿਕਟ ਬੁੱਕ ਕਰਨ ‘ਤੇ 15% (150 ਰੁਪਏ ਤੱਕ) ਦੀ ਤੁਰੰਤ ਛੋਟ ਮਿਲੇਗੀ।
ਰੋਡਵੇਜ਼ ਬੱਸ ਯਾਤਰੀਆਂ ਨੂੰ ਲਾਭ ਪ੍ਰਦਾਨ ਕਰਨ ਲਈ Paytm ਅਤੇ ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ (UPSRTC) ਵਿਚਕਾਰ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਤਹਿਤ ਪੇਟੀਐਮ ਐਪ ਰਾਹੀਂ ਆਨਲਾਈਨ ਟਿਕਟ ਬੁਕਿੰਗ ‘ਤੇ ਤੁਰੰਤ ਛੋਟ ਦਿੱਤੀ ਜਾਵੇਗੀ। ਇਸ ‘ਚ ਯੂਜ਼ਰ ਨੂੰ 150 ਰੁਪਏ ਦੇ ਇੰਸਟੈਂਟ ਡਿਸਕਾਊਂਟ ਦਾ ਫਾਇਦਾ ਦਿੱਤਾ ਜਾਵੇਗਾ।
Paytm ਉਪਭੋਗਤਾ ਇਸ ਯੋਜਨਾ ਦੇ ਤਹਿਤ 3,000 ਰੂਟਾਂ ‘ਤੇ ਆਨਲਾਈਨ ਟਿਕਟਾਂ ਬੁੱਕ ਕਰ ਸਕਦੇ ਹਨ। ਯੂਪੀ ਰੋਡਵੇਜ਼ ਦੇ ਯਾਤਰੀ ਲਖਨਊ-ਦਿੱਲੀ, ਲਖਨਊ-ਗੋਰਖਪੁਰ, ਲਖਨਊ-ਆਗਰਾ, ਦਿੱਲੀ-ਹਰਿਦੁਆਰ, ਬਰੇਲੀ-ਦਿੱਲੀ, ਲਖਨਊ-ਵਾਰਾਨਸੀ ਵਰਗੇ ਪ੍ਰਮੁੱਖ ਰੂਟਾਂ ‘ਤੇ ਵੀ Paytm ਰਾਹੀਂ ਟਿਕਟਾਂ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਪੀ ਰੋਡਵੇਜ਼ ਦੀਆ ਤ੍ਰਿਪੁਰਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਉੜੀਸਾ ਆਦਿ ਰਾਜਾਂ ਵਿੱਚ ਵੀ ਬੱਸਾਂ ਚਲਦੀਆਂ ਹਨ। ਤੁਸੀਂ ਇਨ੍ਹਾਂ ਰੂਟਾਂ ‘ਤੇ ਵੀ ਟਿਕਟ ਬੁਕਿੰਗ ਡਿਸਕਾਊਂਟ ਦਾ ਲਾਭ ਲੈ ਸਕਦੇ ਹੋ।
ਇਸ ਤਰ੍ਹਾਂ ਕਰੋ ਟਿਕਟ ਬੁੱਕ —
ਸਭ ਤੋਂ ਪਹਿਲਾਂ Paytm ਐਪ ‘ਤੇ ਜਾਓ। ਇੱਥੇ ਸਕ੍ਰੀਨ ‘ਤੇ ਦਿੱਤੇ ਗਏ ਟਿਕਟ ਬੁਕਿੰਗ ਸੈਕਸ਼ਨ ‘ਤੇ ਜਾਓ।
ਇੱਥੇ ਤੁਹਾਨੂੰ ਬੱਸ ਟਿਕਟ ਬੁਕਿੰਗ ਦਾ ਵਿਕਲਪ ਦਿਖਾਈ ਦੇਵੇਗਾ।
ਇਸ ‘ਤੇ ਕਲਿੱਕ ਕਰਕੇ ਤੁਸੀਂ ਦਿੱਲੀ ਤੋਂ ਲਖਨਊ, ਦਿੱਲੀ ਤੋਂ ਬਰੇਲੀ ਸਮੇਤ ਵੱਖ-ਵੱਖ ਰੂਟਾਂ ‘ਤੇ ਟਿਕਟਾਂ ਬੁੱਕ ਕਰ ਸਕੋਗੇ।
ਬੁਕਿੰਗ ‘ਤੇ, Paytm ਵੱਲੋ’ ਕੀਮਤ ਦਾ 15% ਜਾਂ ਵੱਧ ਤੋਂ ਵੱਧ 150 ਰੁਪਏ ਦੀ ਛੋਟ ਮਿਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...