ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇੱਕ ਵਾਰ ਫਿਰ ਜਹਾਜ਼ ਦੀਆਂ ਪੌੜੀਆਂ ਚੜ੍ਹਦੇ -ਚੜ੍ਹਦੇ ਅਚਾਨਕ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਪੋਲੈਂਡ ਦੀ ਰਾਜਧਾਨੀ ਵਾਰਸਾ ‘ਚ ਏਅਰ ਫੋਰਸ ਜਹਾਜ਼ ‘ਚ ਸਵਾਰ ਹੋਣ ਲਈ ਪੌੜੀਆਂ ਚੜ੍ਹਦੇ ਸਮੇਂ ਬਾਇਡਨ ਅਚਾਨਕ ਡਿੱਗ ਗਏ । ਹਾਲਾਂਕਿ, ਕੁਝ ਸਕਿੰਟਾਂ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਰਾਸ਼ਟਰਪਤੀ ਬਾਇਡਨ ਡਿੱਗੇ ਹਨ, ਇਸ ਤੋਂ ਪਹਿਲਾਂ ਵੀ ਉਹ ਪੌੜੀ ‘ਤੇ ਚੜ੍ਹਦੇ ਅਤੇ ਉਤਰਦੇ ਸਮੇਂ ਕਈ ਵਾਰ ਡਿੱਗ ਚੁੱਕੇ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਰਾਸ਼ਟਰਪਤੀ ਯੂਕਰੇਨ ਅਤੇ ਪੋਲੈਂਡ ਦੀ ਆਪਣੀ ਯਾਤਰਾ ਪੂਰੀ ਕਰ ਕੇ ਵਾਸ਼ਿੰਗਟਨ ਡੀਸੀ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਸਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਇਡਨ ਤੇਜ਼ੀ ਨਾਲ ਪੌੜੀ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉਹ ਡਿੱਗ ਜਾਂਦੇ ਹਨ ਪਰ ਕੁਝ ਹੀ ਦੇਰ ‘ਚ ਆਪਣੇ ਆਪ ਨੂੰ ਸੰਭਾਲ ਵੀ ਲੈਂਦੇ ਹਨ ਅਤੇ ਫਿਰ ਤੇਜ਼ੀ ਨਾਲ ਜਹਾਜ਼ ਵਿਚ ਦਾਖਲ ਹੁੰਦੇ ਹਨ।
----------- Advertisement -----------
ਜਹਾਜ਼ ‘ਚ ਚੜ੍ਹਦੇ -ਚੜ੍ਹਦੇ ਅਚਾਨਕ ਡਿੱਗ ਗਏ ਅਮਰੀਕੀ ਰਾਸ਼ਟਰਪਤੀ ਬਾਇਡਨ, ਤੇ ਫਿਰ …
Published on
----------- Advertisement -----------
----------- Advertisement -----------











