ਨੋਇਡਾ ਪੁਲਿਸ ਨੇ ਐਤਵਾਰ 17 ਮਾਰਚ ਨੂੰ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਸ਼ਾਮ ਕਰੀਬ 4 ਵਜੇ ਐਲਵਿਸ਼ ਨੂੰ ਲੈ ਕੇ ਗ੍ਰੇਟਰ ਨੋਇਡਾ ਦੇ ਸੂਰਜਪੁਰ ਕੋਰਟ ਪਹੁੰਚੀ।
ਦੱਸ ਦਈਏ ਕਿ ਅਦਾਲਤ (ਸਪੈਸ਼ਲ ਰਿਮਾਂਡ ਮੈਜਿਸਟ੍ਰੇਟ) ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਅਦਾਲਤ ਦਾ ਫੈਸਲਾ ਸੁਣਨ ਤੋਂ ਬਾਅਦ ਐਲਵਿਸ਼ ਬਹੁਤ ਦੁਖੀ ਹੋ ਗਿਆ। ਜਦੋਂ ਉਹ ਅਦਾਲਤ ਤੋਂ ਬਾਹਰ ਆਇਆ ਤਾਂ ਉਸ ਦੇ ਚਿਹਰੇ ‘ਤੇ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ। ਪੁਲਿਸ ਐਲਵਿਸ਼ ਨੂੰ ਗ੍ਰੇਟਰ ਨੋਇਡਾ ਦੀ ਲਕਸੋਰ ਜੇਲ੍ਹ ਲੈ ਗਈ।ਪੇਸ਼ੀ ਦੌਰਾਨ ਐਲਵਿਸ਼ ਨੇ ਦਿੱਲੀ ਤੋਂ ਵਕੀਲ ਬੁਲਾਉਣ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਤੋਂ 20 ਮਿੰਟ ਦਾ ਸਮਾਂ ਵੀ ਮੰਗਿਆ। ਪਰ ਅਦਾਲਤ ਨੇ ਸਿਰਫ਼ 10 ਮਿੰਟ ਦਿੱਤੇ।
ਦਿੱਲੀ ਤੋਂ ਐਲਵਿਸ਼ ਦਾ ਵਕੀਲ ਵੀ ਨਹੀਂ ਪਹੁੰਚਿਆ, ਪਰ ਉਸ ਦੇ ਨਾਲ ਪਹਿਲਾਂ ਤੋਂ ਹੀ ਇਕ ਵਕੀਲ ਮੌਜੂਦ ਸੀ। ਇਸ ਤੋਂ ਪਹਿਲਾਂ ਐਲਵਿਸ਼ ਤੋਂ ਲੰਬੀ ਪੁੱਛਗਿੱਛ ਕੀਤੀ ਗਈ ਸੀ। ਹਾਲ ਹੀ ‘ਚ ਨੋਇਡਾ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਗਿਰੋਹ ਦੇ ਪਰਦਾਫਾਸ਼ ਦੌਰਾਨ ਐਲਵਿਸ਼ ਦਾ ਨਾਂ ਸਾਹਮਣੇ ਆਇਆ ਸੀ। ਐਲਵਿਸ਼ ਦੇ ਖਿਲਾਫ ਨੋਇਡਾ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਭਾਜਪਾ ਸੰਸਦ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ ਦੇ ਪਸ਼ੂ ਭਲਾਈ ਅਧਿਕਾਰੀ ਗੌਰਵ ਗੁਪਤਾ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਕੀਤੀ ਸੀ। ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਨੋਇਡਾ ਦੇ ਸੈਕਟਰ-49 ਇਲਾਕੇ ‘ਚ ਛਾਪੇਮਾਰੀ ਕੀਤੀ ਸੀ। ਇਸ ਕਾਰਵਾਈ ਦੌਰਾਨ 5 ਮੁਲਜ਼ਮ ਫੜੇ ਗਏ।
ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 20 ਐਮਐਲ ਸੱਪ ਦਾ ਜ਼ਹਿਰ ਅਤੇ 9 ਜ਼ਹਿਰੀਲੇ ਸੱਪ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਪੰਜ ਕੋਬਰਾ, ਇੱਕ ਅਜਗਰ, ਦੋ ਦੋ ਸਿਰਾਂ ਵਾਲੇ ਸੱਪ ਅਤੇ ਇੱਕ ਲਾਲ ਸੱਪ ਸ਼ਾਮਲ ਸਨ। ਪੁੱਛਗਿੱਛ ਦੌਰਾਨ ਹੀ ਐਲਵਿਸ਼ ਦਾ ਨਾਂ ਸਾਹਮਣੇ ਆਇਆ। ਫਿਰ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਐਲਵੀਸ਼ ਪਾਰਟੀਆਂ ਵਿਚ ਸੱਪ ਅਤੇ ਜ਼ਹਿਰ ਸਪਲਾਈ ਕਰਦੇ ਸਨ। ਇਸ ਤੋਂ ਬਾਅਦ ਹੀ ਪੁਲਿਸ ਸਟੇਸ਼ਨ ਸੈਕਟਰ-49 ‘ਚ ਅਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਨੋਇਡਾ ਪੁਲਿਸ ਕਈ ਵਾਰ ਐਲਵਿਸ਼ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ।