ਚੰਡੀਗੜ੍ਹ: ਵਿਧਾਨ ਸਭ ਚੋਣਾਂ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਨੇ ਸਿਆਸੀ ਆਗੂਆਂ ਜਾਂ ਪਾਰਟੀਆਂ ਵੱਲੋਂ ਟੀਵੀ ਚੈਨਲਾਂ ‘ਤੇ ਜਾਰੀ ਕੀਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਚੋਣਾਂ ਸਬੰਧੀ ਹਦਾਇਤਾਂ ਮੁਤਾਬਕ ਕਿਸੇ ਵੀ ਸਿਆਸੀ ਆਗੂ ਜਾਂ ਪਾਰਟੀ ਵੱਲੋਂ ਟੀਵੀ ਚੈਨਲ ਨੂੰ ਦਿੱਤੇ ਇਸ਼ਤਿਹਾਰ ਦਾ ਸੂਬਾ ਪੱਧਰੀ MCMC ਤੋਂ ਪ੍ਰਾਪਤ ਕੀਤਾ ਸਰਟੀਫਿਕੇਟ ਦੇਖਣਾ ਯਕੀਨੀ ਬਣਾਇਆ ਜਾਵੇ। ਇਹ ਨਿਯਮ ਜ਼ਿਲ੍ਹਾ ਪੱਧਰ ‘ਤੇ ਵੀ ਹੋਵੇਗਾ ਜਿਸ ‘ਚ ਇਹ ਸਰਟੀਫਿਕੇਟ ਜ਼ਿਲ੍ਹਾ ਐਮਸੀਐਮਸੀ ਵੱਲੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚੈਨਲ ‘ਤੇ ਚਲਾਏ ਜਾਣ ਵਾਲੇ ਇਸ਼ਤਿਹਾਰ ਤੇ ‘ਐਡਵਰਟਾਈਜ਼ਮੈਂਟ’ ਲਿਖਣਾ ਲਾਜ਼ਮੀ ਹੇੈ ।













