ਲੁਧਿਆਣਾ 29 ਜਨਵਰੀ 2022 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮਜੀਠੀਏ ਨੂੰ ਸਿੱਧੂ ਦੇ ਸਾਹਮਣੇ ਚੋਣ ਲੜਨ ਲਈ ਦਿੱਤੇ ਥਾਪੜੇ ‘ਤੇ ਟਿੱਪਣੀ ਕਰਦਿਆ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਨੀਤੀ ਤੇ ਹੀ ਸੁਖਬੀਰ ਬਾਦਲ ਚੱਲ ਰਿਹਾ ਹੈ। ਕਿਉਕਿ ਉਹਨਾਂ ਦੀ ਨੀਤੀ ਸੀ ਕਿ ਉਸ ਨੇ ਆਪਣੇ ਬਰਾਬਰ ਕੋਈ ਵੀ ਲੀਡਰ ਖੜਾ ਨਹੀ ਹੋਣ ਦਿੱਤਾ ਸੀ।
ਵਿਧਾਇਕ ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮਜੀਠੀਏ ਨੂੰ ਆਪਣਾ ਹਲਕਾ ਛੱਡ ਸਿੱਧੂ ਸਾਹਮਣੇ ਖੜਾ ਕਰ ਉਸ ਨੂੰ ਖਤਮ ਕਰਨ ਵਾਲੀ ਗੱਲ ਕੀਤੀ ਹੈ।ਉਹਨਾਂ ਕਿਹਾ ਕਿ ਮਜੀਠੀਏ ਉਪਰ ਡਰੱਗ ਸਮਗਲਿਗ ਦਾ ਕੇਸ ਦਰਜ ਹੈ ਜਿਸ ਵਿਚ ਅਦਾਲਤ ਨੇ ਉਸ ਨੂੰ ਬਰੀ ਨਹੀ ਕੀਤਾ। ਪਰ ਮਜੀਠੀਏ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਕਰਨ ਵਾਲਾ ਦਿੱਤਾ ਬਿਆਨ ਬਿਲਕੁਲ ਗਲਤ ਹੈ। ਭਾਵੇ ਅਦਾਲਤ ਨੇ ਉਸ ਨੂੰ ਜਮਾਨਤ ਦੇ ਦਿੱਤੀ ਹੈ ਪਰ ਬਾਇੱਜਤ ਬਰੀ ਨਹੀ ਕੀਤਾ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬੈਂਸ ਵਾਰਡ ਨੰਬਰ 44 ਅਰਬਨ ਇਸਟੇਟ ਦੁੱਗਰੀ ਫੇਸ 1 ਅਤੇ ਵਾਰਡ ਨੰਬਰ 47 ਦੇ ਮੁਹੱਲਾ ਅਬਦੁੱਲਾਪੁਰ ਬਸਤੀ ਤੇ ਮੁਹੱਲਾ ਪ੍ਰਕਾਸ਼ਪੁਰੀ ਧੂਰੀ ਲਾਇਨ ‘ਚ ਵਾਰਡ ਵਾਸੀਆ ਨਾਲ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਹਰਪਾਲ ਸਿੰਘ ਕੋਹਲੀ, ਪਰਵਿੰਦਰ ਸਿੰਘ ਮਿੰਟੂ ਛਾਬੜਾ, ਰਾਜੇਸ਼ ਖੋਖਰ, ਤਲਵਿੰਦਰ ਟੋਨੀ, ਅਵਤਾਰ ਸਿੰਘ, ਹਰਭਜਨ ਸਿੰਘ ਮਾਜਾ, ਨੀਰਜ ਕੁਮਾਰ ਗੋਰਾ, ਪਰਦੀਪ ਸਿੰਘ ਬੰਟੀ, ਸੰਜੀਵ ਕੁਮਾਰ ਸਾਜੀ, ਪੰਮਾ ਧਾਲੀਵਾਲ, ਗੁਰਵੀਰ ਸਿੰਘ, ਰਾਜਿੰਦਰ ਖੋਖਰ, ਸਾਹਿਲ ਖੋਖਰ, ਜਤਿੰਦਰ ਸਿੰਘ ਪੰਧੇਰ, ਸੇਮ ਅਰੌੜਾ, ਮਨਦੀਪ ਸਿੰਘ ਕਾਲਾ, ਸੁਨੀਲ ਸਿੰਘ, ਨੀਲਮ ਰਾਣੀ, ਗੋਲਡੀ ਅਰਨੇਜਾ, ਵੀਨਾ ਰਾਣੀ ਸਮੇਤ ਹੋਰ ਵੀ ਵਾਰਡ ਵਾਸੀ ਹਾਜ਼ਰ ਸਨ।












