ਲੁਧਿਆਣਾ ਵਿਖੇ ਹੋਏ ਬੰਬ ਬਲਾਸਟ ਤੋਂ ਬਾਅਦ ਪਟਿਆਲਾ ਪੁਲਸ ਵੀ ਚੌਕੰਨੀ ਨਜ਼ਰ ਆ ਰਹੀ ਹੈ ਉਸ ਦੇ ਮੱਦੇਨਜ਼ਰ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਪਟਿਆਲਾ ਡਿਸਟ੍ਰਿਕ ਕੋਟ ਅਤੇ ਭੀੜ ਭੜੱਕੇ ਆਲੇ ਏਰੀਆ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ।

ਪਟਿਆਲਾ ਦੇ ਡੀ.ਐੱਸ.ਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਸਕਿਉਰਿਟੀ ਅਤੇ ਲਾਅ ਐਂਡ ਆਰਡਰ ਬਣਾਈ ਰੱਖਣ ਦੇ ਲਈ ਪਟਿਆਲਾ ਦੇ ਵੱਖ ਵੱਖ ਖੇਤਰਾਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ ।
ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਨੂੰ ਕੋਈ ਵੀ ਅਸਾਮਾਜਿਕ ਵਿਅਕਤੀ ਦਿਖਾਈ ਦੇਵੇ ਜਾਂ ਕੋਈ ਵੀ ਲਾਵਾਰਸ ਚੀਜ਼ ਦਿਖਾਈ ਦੇਵੇ ਜਿਵੇਂ ਕਿ ਟਿਫਨ ਖੜੋਣਾ ਬੈਗ ਆਦਿ ਲਾਵਾਰਸ ਜਗ੍ਹਾ ਤੇ ਪਏ ਦੇਖਣ ਤਾਂ ਤੁਰੰਤ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਜਾਵੇ, ਅਤੇ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ ਤੇ ਵੀ ਪੁਲਸ ਨੂੰ ਸੂਚਿਤ ਕੀਤਾ ਜਾਵੇ। ਜਿਸ ਨਾਲ ਕਿ ਇਹ ਕੋਈ ਵੀ ਵਾਰਦਾਤ ਨਾ ਹੋ ਸਕੇ।












