September 19, 2026, 3:27 am
----------- Advertisement -----------
HomeNewsBreaking Newsਕਿਸਾਨ BJP ਤੋਂ ਗੁੱਸੇ ਹਨ, ਇਸ ’ਚ ਮੇਰਾ ਕੀ ਕਸੂਰ ? -...

ਕਿਸਾਨ BJP ਤੋਂ ਗੁੱਸੇ ਹਨ, ਇਸ ’ਚ ਮੇਰਾ ਕੀ ਕਸੂਰ ? – ਚੰਨੀ

Published on

----------- Advertisement -----------

ਮਾਛੀਵਾੜਾ, 6 ਜਨਵਰੀ 2022 – ਮਾਛੀਵਾੜਾ ਵਿਖੇ ਆਪਣੇ ਸੰਬੋਧਨ ਦੌਰਾਨ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ’ਤੇ ਇਕ ਵਾਰ ਫਿਰ ਤੋਂ ਕਿਹਾ ਕਿ ਹੈ ਕਿ ਸੁਰੱਖਿਆ ’ਚ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ ਹੈ, ਰਾਤ 3 ਵਜੇ ਤੱਕ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਮਝਾਇਆ ਗਿਆ ਸੀ ਅਤੇ ਕਿਸਾਨ ਮੰਨ ਵੀ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਚੰਨੀ ਨੇ ਕਿਹਾ ਕਿ ਭਾਜਪਾ ਇਸ ਮੁੱਦੇ ’ਤੇ ਸਿਆਸਤ ਕਰ ਰਹੀ ਹੈ। ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ ’ਚ ਮੇਰਾ ਕੀ ਕਸੂਰ ਹੈ? ਰੈਲੀ ’ਚ ਲੋਕ ਨਹੀਂ ਪਹੁੰਚੇ ਤਾਂ ਇਸ ’ਚ ਮੇਰਾ ਕੀ ਕਸੂਰ ਹੈ ? ਜੇ ਤੁਹਾਨੂੰ ਲੋਕ ਅੱਜ ਨਹੀਂ ਪੰਸਦ ਕਰਦੇ ਹਨ ਤਾਂ ਇਸ ’ਚ ਮੇਰਾ ਕੀ ਕਸੂਰ ਹੈ ? ਤੁਸੀਂ ਉਨ੍ਹਾਂ ’ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ।

ਪ੍ਰਧਾਨ ਮੰਤਰੀ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਪਰ ਰਾਜਨੀਤੀ ਕਰਨੀ ਸਾਨੂੰ ਮਨਜ਼ੂਰ ਨਹੀਂ। ਸਾਨੂੰ ਮਨਜ਼ੂਰ ਨਹੀਂ, ਇਸ ਮੁੱਦੇ ’ਤੇ ਕੋਈ ਵੀ ਰਾਜਨੀਤੀ ਹੋਵੇ। ਉਨ੍ਹਾਂ ਮੋਦੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕਿ ਤੁਸੀਂ ਕਹਿ ਰਹੇ ਹੋ ਮੈਂ ਜ਼ਿੰਦਾ ਵਾਪਸ ਜਾ ਰਿਹਾ ਹਾਂ। ਇਕ ਕਿਲੋਮੀਟਰ ਤੱਕ ਤਾਂ ਮੋਦੀ ਦੇ ਨੇੜੇ ਕੋਈ ਬੰਦਾ ਨਹੀਂ ਪੁੱਜਾ ਸੀ। ਪੂਰਾ ਸੂਬਾ ਅਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਸਾਡੇ ਵੱਲੋਂ ਕੋਈ ਕਮੀ ਨਹੀਂ ਸੀ, ਉਨ੍ਹਾਂ ਦੀ ਸਕਿਓਰਿਟੀ ਵੱਲੋਂ ਰੂਟ ਬਦਲਿਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਚੰਡੀਗੜ੍ਹ 18 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ...

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ 5.10 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ; 17 ਸਤੰਬਰ:ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ...

ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 2026 ਵਿੱਚ ਪਹੁੰਚ ਗਈ ਹੈ। ਟੀਮ...

ਚੰਡੀਗੜ੍ਹ ‘ਚ ਭਲਕੇ ਲਾਂਚ ਹੋਵੇਗੀ ਭਾਰਤ ਟੈਕਸੀ, ਘੱਟ ਕਿਰਾਇਆ, ਡਰਾਈਵਰਾਂ ਨੂੰ ਮਿਲੇਗੀ ਕਮਿਸ਼ਨ

ਚੰਡੀਗੜ੍ਹ ਵਿਚ ਭਲਕੇ ਭਾਰਤ ਟੈਕਸੀ ਲਾਂਚ ਹੋਵੇਗੀ। ਇਹ ਸਕੀਮ ਕੇਂਦਰੀ ਸਹਿਕਾਰਤਾ ਵਿਭਾਗ ਦੇ ਅਧੀਨ...

ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਮਿਲੇਗਾ 50% DA, CM ਮਾਨ ਨਾਲ ਮੀਟਿੰਗ ‘ਚ 8% ਦੇ ਵਾਧੇ ‘ਤੇ ਬਣੀ ਸਹਿਮਤੀ

ਪੰਜਾਬ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਸਮੇਤ ਲੰਬਿਤ ਡੀਏ ਮੰਗਾਂ ਬਾਰੇ ਅੱਜ ਇੱਕ...

ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਦੀ ਪਟੀਸ਼ਨ ਦਾ ਦਿੱਲੀ ਸਰਕਾਰ ਵੱਲੋਂ ਵਿਰੋਧ, 13 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਸ਼ਿਫਟ ਕਰਨ ਦਾ...

Zomato ਡਿਲਵਰੀ ਬੁਆਏ ਦਾ ਗੋਲੀਆਂ ਮਾਰ ਕੇ ਕਤਲ, ਇਕ ਸਾਲ ਦੇ ਮਾਸੂਮ ਦਾ ਪਿਤਾ ਸੀ ਸਾਹਿਲ

ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਚੌਕੀ ਨੇੜੇ ਇਕ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ...

CM ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ASI ਲਈ ਪ੍ਰਗਟਾਇਆ ਦੁੱਖ, ਪਰਿਵਾਰ ਲਈ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ...