ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਸੂਬੇ ਦੀਆਂ 117 ਸੀਟਾਂ ‘ਤੇ ਵਿਧਾਨਸਭਾ ਚੋਣਾਂ ਦੀ ਵੋਟਿੰਗ ਖ਼ਤਮ ਹੋ ਗਈ ਹੈ। ਸੂਬੇ ‘ਚ 5 ਵਜੇ ਤੱਕ 63.44% ਵੋਟਿੰਗ ਹੋਈ ਹੈ।ਰਾਜ ‘ਚ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ ਜਿਨ੍ਹਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। 1304 ਉਮੀਦਵਾਰਾਂ ਦੀ ਕਿਸਮਤ EVM ‘ਚ ਕੈਦ ਹੋ ਗਈ ਹੈ। ਹੁਣ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ ਤੇ ਇਸ ਗੱਲ ਤੋਂ ਖੁਲਾਸਾ ਹੋਵੇਗਾ ਕਿ ਸੂਬੇ ‘ਚ ਆਖਰ ਕਿਸਦੀ ਸਰਕਾਰ ਬਣੇਗੀ।
----------- Advertisement -----------
ਪੰਜਾਬ ਵਿਧਾਨਸਭਾ ਚੋਣਾਂ 2022 : ਵੋਟਿੰਗ ਦਾ ਸਮਾਂ ਹੋਇਆ ਖ਼ਤਮ ਕਿਸਦੀ ਬਣੇਗੀ ਸਰਕਾਰ?
Published on
----------- Advertisement -----------












