September 22, 2026, 11:02 am
----------- Advertisement -----------
HomeNewsLatest Newsਅਬੋਹਰ PWD ਦੇ ਸੀਨੀਅਰ ਸਹਾਇਕ ਦੀ ਮੌ+ਤ, ਨਵੀਂ ਅਨਾਜ ਮੰਡੀ 'ਚੋਂ ਮਿਲੀ...

ਅਬੋਹਰ PWD ਦੇ ਸੀਨੀਅਰ ਸਹਾਇਕ ਦੀ ਮੌ+ਤ, ਨਵੀਂ ਅਨਾਜ ਮੰਡੀ ‘ਚੋਂ ਮਿਲੀ ਲਾ+ਸ਼

Published on

----------- Advertisement -----------

ਪੰਜਾਬ ਦੇ ਅਬੋਹਰ ਸ਼ਹਿਰ ਦੀ ਨਵੀਂ ਅਨਾਜ ਮੰਡੀ ‘ਚ ਸ਼ੁੱਕਰਵਾਰ ਸਵੇਰੇ ਲੋਕ ਨਿਰਮਾਣ ਵਿਭਾਗ ਦੇ ਇਕ ਅਧਿਕਾਰੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਵਿਭਾਗ ਦੇ ਸੀਨੀਅਰ ਸਹਾਇਕ ਪ੍ਰਵੀਨ ਕੁਮਾਰ ਮੁੰਜਾਲ ਵਾਸੀ ਨਾਨਕ ਗਲੀ ਨੰਬਰ 7 ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਨਰ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਵੀਨ ਕੁਮਾਰ ਵੀਰਵਾਰ ਰਾਤ ਤੋਂ ਘਰੋਂ ਲਾਪਤਾ ਸੀ। ਪਰਿਵਾਰਿਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਕਿ ਸ਼ੁੱਕਰਵਾਰ ਨੂੰ ਨਵੀਂ ਅਨਾਜ ਮੰਡੀ ‘ਚੋਂ ਪ੍ਰਵੀਨ ਦੀ ਲਾਸ਼ ਮਿਲੀ। ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਹ ਸਕੂਟੀ ‘ਤੇ ਘਰੋਂ ਨਿਕਲਿਆ ਸੀ। ਪਹਿਲੀ ਨਜ਼ਰੇ ਅਚਾਨਕ ਸਕੂਟੀ ਤੋਂ ਡਿੱਗਣ ਨਾਲ ਮੌਤ ਹੋਣ ਦਾ ਖਦਸ਼ਾ ਹੈ। ਪੁਲਿਸ ਮਾਮਲੇ ਨੂੰ ਕਤਲ ਜਾਂ ਦੁਰਘਟਨਾ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਜਾਪਦਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ

ਚੰਡੀਗੜ੍ਹ 21 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਚੰਡੀਗੜ੍ਹ, 21 ਸਤੰਬਰ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ...

ਜਲੰਧਰ ‘ਚ ਮਸ਼ਹੂਰ YouTuber ਮਨੀ ਸ਼ੋਕਰ ਗ੍ਰਿਫ਼ਤਾਰ, 5 ਵਿਦੇਸ਼ੀ ਪਿਸਤੌਲ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨੀ ਸ਼ੋਕਰ ਅਤੇ ਉਸਦੇ ਦੋ ਸਾਥੀਆਂ ਨੂੰ...

ਏਸ਼ਿਆਈ ਖੇਡਾਂ ‘ਚ ਭਾਰਤ ਨੇ ਜਿੱਤੇ 6 ਮੈਡਲ, ਸ਼ੂਟਿੰਗ ‘ਚ ਆਏ 5 ਤਗਮੇ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਹੁਣ ਤੱਕ...

‘ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ’ Afsana Khan ‘ਤੇ ਭੜਕਿਆ ਬਿੱਲਾ ਸਿੱਧੂ ਘੁੰਮਣ

ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ...

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...