ਦੇਰ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਮੋਗਾ ਦੇ ਪਿੰਡ ਸਮਾਧ ਭਾਈ ਵਿੱਚ ਰਹਿੰਦੇ ਇੱਕ ਪਰਿਵਾਰ ਦੀ ਕੰਧ ਡਿੱਗ ਗਈ। ਜਿਸ ਕਾਰਨ ਚਾਰ ਵਿਅਕਤੀ ਕੰਧ ਦੇ ਮਲਬੇ ਹੇਠ ਦੱਬ ਕੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਕੰਧ ਦੇ ਮਲਬੇ ਹੇਠ ਦੱਬੇ ਪਿੰਡ ਵਾਸੀਆਂ ਦੀ ਪਛਾਣ ਮਹਿਤਾਬ ਸਿੰਘ, ਗੁਰਮੇਲ ਸਿੰਘ, ਸਤਬੀਰ ਕੌਰ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ। ਗੁਰਮੇਲ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਨੀਂਦ ਤੋਂ ਜਾਗ ਕੇ ਮੌਕੇ ਵੱਲ ਭੱਜੇ। ਜ਼ਖਮੀਆਂ ਨੂੰ ਤੁਰੰਤ ਕੰਧ ਦੇ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਦਿੰਦਿਆਂ ਜ਼ਖਮੀ ਮਹਿਤਾਬ ਸਿੰਘ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਦੇ ਕਰੀਬ ਤੇਜ਼ ਝੱਖੜ ਆਇਆ। ਜਿਸ ਕਾਰਨ ਉਸ ਦੇ ਘਰ ਦੀ ਕੰਧ ਡਿੱਗ ਗਈ ਅਤੇ ਪਰਿਵਾਰ ਦੇ ਚਾਰੇ ਮੈਂਬਰ ਦੱਬ ਗਏ। ਸਾਰੇ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
----------- Advertisement -----------
ਮੋਗਾ ‘ਚ ਤੇਜ਼ ਹਨੇਰੀ ਤੇ ਮੀਂਹ ਕਾਰਨ ਵਾਪਰਿਆ ਹਾਦਸਾ, ਕੰਧ ਡਿੱਗਣ ਕਾਰਨ 4 ਜ਼ਖਮੀ
Published on
----------- Advertisement -----------
----------- Advertisement -----------












