July 30, 2026, 12:43 am
----------- Advertisement -----------
HomeNewsBreaking Newsਫਤਿਹਗੜ੍ਹ ਸਾਹਿਬ 'ਚ ਫਰਨੇਸ ਯੂਨਿਟ 'ਚ ਵਾਪਰਿਆ ਹਾਦਸਾ, 6 ਮਜ਼ਦੂਰ ਗੰਭੀਰ ਰੂਪ...

ਫਤਿਹਗੜ੍ਹ ਸਾਹਿਬ ‘ਚ ਫਰਨੇਸ ਯੂਨਿਟ ‘ਚ ਵਾਪਰਿਆ ਹਾਦਸਾ, 6 ਮਜ਼ਦੂਰ ਗੰਭੀਰ ਰੂਪ ਝੁਲ.ਸੇ

Published on

----------- Advertisement -----------

 ਫਤਿਹਗੜ੍ਹ ਸਾਹਿਬ ‘ਚ ਏਸ਼ੀਆ ਦੇ ਮਸ਼ਹੂਰ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ‘ਚ ਇਕ ਫਰਨੇਸ ਯੂਨਿਟ ‘ਚ ਹਾਦਸਾ ਵਾਪਰ ਗਿਆ। ਮਸ਼ੀਨ ਦੀ ਚੇਨ ਟੁੱਟਣ ਅਤੇ ਭੱਠੀ ਵਿੱਚ ਡਿੱਗਣ ਕਾਰਨ ਛੇ ਮਜ਼ਦੂਰਾਂ ਦੇ ਝੁਲਸ ਜਾਣ ਦੀ ਸੂਚਨਾ ਹੈ। ਇਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।

ਮੰਡੀ ਗੋਬਿੰਦਗੜ੍ਹ ਦੇ ਫਰਨੇਸ ਯੂਨਿਟ ਸੀ.ਐੱਸ.ਕਾਸਟਿੰਗ ਪ੍ਰਾਈਵੇਟ ਲਿਮਟਿਡ ਵਿਖੇ ਵਾਪਰੇ ਇਸ ਹਾਦਸੇ ‘ਚ 6 ਮਜ਼ਦੂਰ ਗੰਭੀਰ ਰੂਪ ‘ਚ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਲਿਆਂਦਾ ਗਿਆ, ਜਿੱਥੇ ਦੋ ਮਜ਼ਦੂਰਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਰੈਫਰ ਕਰ ਦਿੱਤਾ | ਦੋ ਮਜ਼ਦੂਰਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦਾ ਸਥਾਨਕ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਦਸੇ ਵਿੱਚ ਝੁਲਸ ਗਏ ਬੰਕਾ ਯਾਦਵ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੱਠੀ ਵਿੱਚ ਲੋਹਾ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਉਪਰੋਂ ਇੱਕ ਮਸ਼ੀਨ ਦੀ ਚੇਨ ਟੁੱਟ ਕੇ ਭੱਠੀ ਵਿੱਚ ਜਾ ਡਿੱਗੀ। ਇਸ ਦੌਰਾਨ ਪਿਘਲਾ ਹੋਇਆ ਲੋਹਾ ਮਜ਼ਦੂਰਾਂ ‘ਤੇ ਡਿੱਗ ਗਿਆ, ਜਿਸ ਕਾਰਨ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।

ਯਾਦਵ ਨੇ ਦੱਸਿਆ ਕਿ ਮਸ਼ੀਨ ਰਾਹੀਂ ਸਕਰੈਪ ਨੂੰ ਭੱਠੀ ਵਿੱਚ ਪਾਇਆ ਜਾਂਦਾ ਹੈ। ਜਿਸ ਤੋਂ ਬਾਅਦ ਸਕਰੈਪ ਨੂੰ ਭੱਠੀ ਵਿੱਚ ਗਰਮ ਕੀਤਾ ਜਾਂਦਾ ਹੈ। ਮਸ਼ੀਨ ਦੀ ਚੇਨ ਭਾਰੀ ਹੈ। ਜਿਵੇਂ ਹੀ ਚੇਨ ਟੁੱਟ ਕੇ ਭੱਠੀ ਵਿੱਚ ਡਿੱਗੀ, ਗਰਮ ਲੋਹਾ ਭੱਠੀ ਤੋਂ ਕਾਫੀ ਦੂਰ ਤੱਕ ਡਿੱਗ ਗਿਆ। ਜਦੋਂ ਇਹ ਗਰਮ ਲੋਹਾ ਮਜ਼ਦੂਰਾਂ ‘ਤੇ ਡਿੱਗਿਆ ਤਾਂ ਉਹ ਸੜ ਗਏ। ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਐਸਐਮਓ ਡਾ: ਜੈਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ 5 ਮਜ਼ਦੂਰਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਜਿਨ੍ਹਾਂ ਵਿੱਚੋਂ ਉਮੇਸ਼ ਕੁਮਾਰ ਅਤੇ ਰਵਿੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਮੇਸ਼ 50 ਫੀਸਦੀ ਤੋਂ ਵੱਧ ਝੁਲਸ ਗਿਆ ਸੀ। ਰਵਿੰਦਰ 70 ਫੀਸਦੀ ਤੋਂ ਵੱਧ ਝੁਲਸ ਗਿਆ ਸੀ। ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਬਾਂਕਾ ਯਾਦਵ ਅਤੇ ਭੋਲਾ ਸਿੰਘ ਦਾ ਮੰਡੀ ਗੋਬਿੰਦਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਅਵਧੇਸ਼ ਕੁਮਾਰ ਅਤੇ ਰਾਜਾ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।

ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਡੀ ਗੋਬਿੰਦਗੜ੍ਹ ਦੇ ਐਸਐਚਓ ਮਲਕੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਮਜ਼ਦੂਰਾਂ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਪੁੱਜੇ। ਉਹਨਾਂ ਨੇ ਵੀ ਫਰਨੇਸ ਯੂਨਿਟ ਵਿੱਚ ਜਾ ਕੇ ਮੌਕਾ ਦੇਖਿਆ। ਇਸ ਵਿੱਚ ਸੜੇ ਹੋਏ ਮਜ਼ਦੂਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜੇਕਰ ਭੱਠੀ ਮਾਲਕ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਕਾਨੂੰਨ: ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੌਂਪਿਆ ਸੋਧਾਂ ਸਬੰਧੀ ਖਰੜਾ

ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ...

 ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

ਚੰਡੀਗੜ੍ਹ ਸਰਹੱਦ ’ਤੇ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲੀਸ ਵੱਲੋਂ...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ; ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ...

ਚੋਰੀ ਦਾ ਇਲਜ਼ਾਮ ਲਗਾ ਮਾਸੜ ਨੇ ਕੀਤਾ ਨਾਬਾਲਗ ਭਾਣਜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 15 ਸਾਲਾ ਨਾਬਾਲਗ ਲੜਕੀ ਨੂੰ ਬੇਰਹਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ...

ਸੰਗਰੂਰ ਅਦਾਲਤ ਦਾ ਵੱਡਾ ਫੈਸਲਾ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ...

ਪੰਜਾਬ ਦੇ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

 ਨਾਭਾ ਦੇ ਪਿੰਡ ਮੈਹਸ ਦੀ ਜਮਪਲ ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ...

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ; 28 ਜੁਲਾਈ:ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ...