August 4, 2026, 12:06 pm
----------- Advertisement -----------
HomeNewsBreaking Newsਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਪਿੱਛੇ 'ਸਿੱਖ ਫਾਰ ਜਸਟਿਸ' ਵਰਗੀਆਂ ਏਜੰਸੀਆਂ...

ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਪਿੱਛੇ ‘ਸਿੱਖ ਫਾਰ ਜਸਟਿਸ’ ਵਰਗੀਆਂ ਏਜੰਸੀਆਂ ਦਾ ਹੱਥ – ਬੀਬੀ ਰਾਮੂੰਵਾਲੀਆ

Published on

----------- Advertisement -----------

ਮੋਹਾਲੀ, 6 ਜਨਵਰੀ 2022 – 5 ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਪੰਜਾਬ ਦੌਰੇ ‘ਤੇ ਆਏ ਸੀ। ਪਰ ਕੁਝ ਅਸੰਤੁਸ਼ਟ ਲੋਕਾਂ ਕਰਕੇ ਮਾਹੌਲ ਖ਼ਰਾਬ ਹੋਣ ਕਾਰਨ, ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ। ਇਹ ਨਿੰਦਣਯੋਗ ਘਟਨਾ ਪਿੱਛੇ ‘ਸਿੱਖ ਫਾਰ ਜਸਟਿਸ’ ਦਾ ਹੱਥ ਹੈ, ਅਤੇ ਨਾਲ ਹੀ ਕਾਂਗਰਸ ਵੱਲੋਂ ਸੁਰੱਖਿਆ ਪ੍ਰਬੰਧਾਂ ਚ ਵੱਡੀ ਕੁਤਾਹੀ ਵੀ ਜ਼ਿੰਮੇਵਾਰ ਹੈ । ਇਹ ਸ਼ਬਦ ਭਾਜਪਾ ਦੇ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।

ਬੀਬੀ ਜੀ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਦੇ ਸੂਤਰਾਂ ਦਿੱਤੀ ਰਿਪੋਰਟ ਅਨੁਸਾਰ ‘ਸਿੱਖ ਫਾਰ ਜਸਟਿਸ’ ਨੇ ਦੌਰੇ ਤੋਂ ਕੁਝ ਦਿਨ ਪਹਿਲਾਂ ਹੀ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਵਿਰੋਧ ਕਰਨ ਨੂੰ ਕਿਹਾ ਸੀ ।ਵੀਡੀਓ ਵਿੱਚ ਪੰਨੂੰ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ 3700 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਹੈ। ਪਨੂੰ ਨੇ ਇਸ ਵਿਰੋਧ ਪ੍ਰਦਰਸ਼ਨ ਲਈ ਇਕ ਲੱਖ ਅਮਰੀਕੀ ਡਾਲਰ ਦੀ ਵੀ ਪੇਸ਼ਕਸ਼ ਕੀਤੀ। ਪੰਨੂ ਹਰ ਵਾਰ ਆਮ ਜਨਤਾ ਨੂੰ ਭੜਕਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ।

ਦੂਜੇ ਪਾਸੇ ਬੀਬੀ ਨੇ ਕਾਂਗਰਸ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਕਾਂਗਰਸ ਵੀ ਸਾਰੀ ਘਟਨਾ ਪਿੱਛੇ ਮੁੱਖ ਜ਼ਿੰਮੇਵਾਰ ਹੈ। ਕਾਂਗਰਸ ਦੀ ਨਾਕਾਮੀ ਕਰਕੇ ਪ੍ਰਧਾਨ ਮੰਤਰੀ ਜੀ ਦਾ ਰੂਟ ਪਲਾਨ ਲੀਕ ਹੋਇਆ ,ਅਤੇ ਨਾ ਹੀ ਮੁੱਖ ਮੰਤਰੀ ਚੰਨੀ ਸੰਵਿਧਾਨ ਅਨੁਸਾਰ ਪ੍ਰਧਾਨ ਮੰਤਰੀ ਜੀ ਨੂੰ ਏਅਰ ਪੋਰਟ ਤੇ ਸਵਾਗਤ ਕਰਨ ਪੁੱਜੇ। ਬਾਅਦ ਚੰਨੀ ਜੀ ਵੱਲੋਂ ਇਕ ਪ੍ਰੈੱਸ ਕਾਨਫਰੰਸ ਵਿੱਚ ਬਹਾਨਾ ਬਣਾਉਂਦੇ ਕਿਹਾ ਕਿ ਮੇਰੇ ਸਟਾਫ ਵਿਚ ਕੋਵਿਡ ਪੌਜ਼ੀਟਿਵ ਕੇਸ ਆਏ ਹਨ,ਜਿਸ ਕਾਰਨ ਮੈਂ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਜਾ ਸਕਦਾ ਸੀ । ਪਰ ਬੀਤੇ ਦਿਨ ਚਾਰ ਜਨਵਰੀ ਨੂੰ ਇਕ ਯੂਨੀਵਰਸਿਟੀ ਵਿੱਚ ਚੰਨੀ ਜੀ ਭੰਗੜਾ ਪਾ ਰਹੇ ਸੀ। ਅਤੇ ਅੱਜ ਵੀ ਉਨ੍ਹਾਂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ।ਕਿ ਅੱਜ ਉਨ੍ਹਾਂ ਦੇ ਸਟਾਫ ਵਿੱਚ ਕੋਵਿੱਡ ਨੈਗੇਟਿਵ ਆ ਗਿਆ ? ਕਾਂਗਰਸ ਵੱਲੋਂ ਸੁਰੱਖਿਆ ਪ੍ਰਬੰਧਾਂ ਚ ਵੱਡੀ ਕੁਤਾਹੀ ਵਰਤੀ ਗਈ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਲਈ ਖਤਰਾ ਪੈਦਾ ਹੋ ਗਿਆ।

ਕੱਲ੍ਹ ਸਾਰੀ ਆਮ ਅਤੇ ਖ਼ਾਸ ਜਨਤਾ ਟੀਵੀ ਮੁਹਰੇ ਇੱਕ ਆਸ ਲਗਾ ਕੇ ਬੈਠੀ ਸੀ, ਕਿ ਮੋਦੀ ਜੀ ਆਉਣਗੇ ਅਤੇ ਪੰਜਾਬ ਨੂੰ ਕੁਝ ਦੇ ਕੇ ਜਾਣਗੇ,ਪਰ ਕਾਂਗਰਸ ਦੀ ਇਹ ਹਰਕਤ ਕਰਕੇ ਪੰਜਾਬ ਦੇ ਵਿਕਾਸ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ...

  ਕਾਂਗਰਸ ਦਾ ਸਾਥ ਨਹੀਂ ਛੱਡਾਂਗਾ, ਲੋੜ ਪਈ ਤਾਂ ਅਸਤੀਫਾ ਦੇ ਦਿਆਂਗਾ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੇ...

ਜਲੰਧਰ: ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚ ਲੱਗੀ ਅੱਗ; 5 ਮਰੀਜ਼ਾਂ ਨੇ ਭੱਜ ਕੇ ਬਚਾਈ ਆਪਣੀ ਜਾਨ

ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਅਚਾਨਕ ਅੱਗ ਲੱਗਣ ਗਈ। ਅੱਗ ਲੱਗਣ...

ਪੰਜਾਬ ਕਾਂਗਰਸ ਦਾ Poster War! ਕੌਣ ਕਰ ਰਿਹਾ ਪਾਰਟੀ ਦਾ ਮਾਹੌਲ ਖ਼ਰਾਬ?

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ‘ਚ ਜੁੱਟੀ ਹੋਈ ਹੈ। ਪੰਜਾਬ ਕਾਂਗਰਸ...

ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ ‘ਤੇ ਬੁਲਾਇਆ, ਫੋਨ ਕਰਵਾ ਕੇ ਕੀਤਾ ਸਿਆਸੀ ਤੰਜ

ਪੰਜਾਬ ਕਾਂਗਰਸ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ‘ਚ ਬੀਤੇ ਦਿਨਾਂ ਤੋਂ ਵੱਖ-ਵੱਖ ਹਲਕਿਆਂ...

ਪੰਜਾਬ ਵਿਧਾਨ ਸਭਾ ‘ਚ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਪੁਲੀਸ ਅੱਤਿਆਚਾਰ ਖ਼ਿਲਾਫ਼ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ...

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਕੀਤਾ ਐਲਾਨ, ਉਪ ਪ੍ਰਧਾਨਾਂ ਤੋਂ ਸਕੱਤਰਾਂ ਤੱਕ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ...

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ...

Punjab Government ਨੂੰ ਦੇਣਾ ਪਵੇਗਾ ਮੁਲਾਜ਼ਮਾਂ ਨੂੰ DA ਦਾ ਬਕਾਇਆ ! ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ਸਰਕਾਰ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ...