- ਖਰੜ ਹਲਕੇ ਦੀਆਂ ਸ਼ਾਮਲਾਤ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ – ਅਨਮੋਲ ਗਗਨ ਮਾਨ
ਮਾਜਰੀ/ਖਰੜ, 18 ਮਈ 2022 – ਖਰੜ ਦੇ ਪਿੰਡ ਕੰਸਾਲਾ ਪੀ ਆਰ-4 ਰੋਡ, ਨਜਦੀਕ ਓਮੈਕਸ ਸਿਟੀ, ਵਿਖੇ ਪੰਚਾਇਤ ਦੀ ਸੈਕੜੇ ਕਰੋੜਾਂ ਰੁਪਏ ਦੀ ਕਰੀਬ 96 ਏਕੜ ਸ਼ਾਮਲਾਤ ਜ਼ਮੀਨ ਉੱਪਰ ਧਨਾਢਾਂ ਅਤੇ ਵੀਵੀਆਈਪੀ ਵਲੋਂ ਕੀਤਾ ਨਜਾਇਜ਼ ਕਬਜ਼ਾ ਛੁਡਵਾਇਆ ਗਿਆ। ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਟਰੈਕਟਰ ‘ਤੇ ਬੈਠ ਕੇ ਖੁਦ ਇਸ ਕਾਰਵਾਈ ਨੂੰ ਪੂਰਾ ਕੀਤਾ। ਇਸ ਮੌਕੇ ਹਲਕਾ ਵਿਧਾਇਕ ਖਰੜ ਅਨਮੋਲ ਗਗਨ ਮਾਨ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।
ਮਾਜਰੀ ਬਲਾਕ ਦੇ ਪਿੰਡ ਕੰਸਾਲਾ ਦੀ ਸ਼ਾਮਲਾਤ ਜ਼ਮੀਨ ਨੂੰ ਧਨਾਢਾਂ /ਰਸੂਖਦਾਰਾਂ ਦੇ ਨਾਜਾਇਜ਼ ਕਬਜ਼ੇ ਤੋਂ ਛੁਡਵਾ ਕੇ ਪੰਚਾਇਤ ਦੇ ਸਪੁਰਦ ਕੀਤੀ ਗਈ ਤਾਂ ਜੋ ਪਿੰਡਾਂ ਦੇ ਵਿਕਾਸ ਨੂੰ ਗਤੀਸ਼ੀਲਤਾਂ ਦਿੱਤੀ ਜਾ ਸਕੇ।
ਮੈਡਮ ਅਨਮੋਲ ਗਗਨ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੰਡੀਗੜ ਦੇ ਨਾਲ ਬਿਲਕੁਲ ਨਾਲ ਲੱਗਦੀ ਸੈਕੜੇ ਕਰੋੜਾਂ ਰੁਪਏ ਦੀ ਇਸ ਜ਼ਮੀਨ ਤੇ ਅਣਅਧਿਕਾਰਿਤ ਤੌਰ ਤੇ ਧਨਾਢਾਂ ਅਤੇ ਵੀਵੀਆਈਪੀ ਵਲੋਂ ਕਬਜ਼ਾ ਕੀਤਾ ਹੋਇਆਂ ਸੀ। ਸਬ ਡਵੀਜ਼ਨ ਖਰੜ ਦਾ ਪਿੰਡ ਕੰਸਾਲ਼ਾ, ਨਿਊ ਚੰਡੀਗੜ੍ਹ ਦਾ ਓਹ ਪਿੰਡ ਹੈ,ਜਿੱਥੇ ਇੱਕ ਇੱਕ ਏਕੜ ਜ਼ਮੀਨ ਦੀ ਕੀਮਤ ਕਈ ਕਈ ਕਰੋੜ ਹੈ।
ਕਬਜਾ ਕਾਰਵਾਈ ਸਮੇਂ ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਡੀ.ਐਸ.ਪੀ.ਅਮਰਪ੍ਰੀਤ ਸਿੰਘ, ਗਰਾਮ ਪੰਚਾਇਤ ਕੰਸਾਲਾ, ਪਿੰਡ ਦੇ ਪੰਤਵੱਤੇ ਸੱਜਣ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ,ਆਪ ਵਲੰਟੀਅਰ ਮੌਕੇ ’ਤੇ ਹਾਜ਼ਰ ਸਨ।











