ਗੜ੍ਹਸ਼ੰਕਰ , 19 ਫਰਵਰੀ 2022 – ਪੰਜਾਬ ‘ਚ ਚੋਣ ਪ੍ਰਚਾਰ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ ਬੰਦ ਹੋ ਗਿਆ ਹੈ। 19 ਤਰੀਕ ਨੂੰ ਕੋਈ ਲੀਡਰ ਪ੍ਰਚਾਰ ਨਹੀਂ ਕਰ ਸਕਦਾ ਅਤੇ 20 ਫਰਵਰੀ ਨੂੰ ਪੰਜਾਬ ‘ਚ ਵੋਟਾਂ ਪੈਣੀਆਂ ਹਨ। ਪਰ ਇਸ ਦੌਰਾਨ ਹੀ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਦੀ ਉਮੀਦਵਾਰ ਨਮੀਸ਼ਾ ਮਹਿਤਾ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਸ ਵੱਲੋਂ ਸ਼ਰਾਬ ਅਤੇ ਪੈਸੇ ਵੰਡ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਾਂਕਿ ਸਕਰੌਲ ਪੰਜਾਬ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ। ਪਰ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਜਿਸ ਵੱਲੋਂ ਵੋਟਰਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ, ਉਹ ਭਾਜਪਾ ਦੀ ਉਮੀਦਵਾਰ ਨਮੀਸ਼ਾ ਮਹਿਤਾ ਦੱਸੀ ਜਾ ਰਹੀ ਹੈ।
ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋਈ ਨਮੀਸ਼ਾ ਮਹਿਤਾ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਹੈ। ਇਹ ਆਡੀਓ ਗੜ੍ਹਸ਼ੰਕਰ ਦੇ ਪਿੰਡ ਦੇ ਸਰਪੰਚ ਅਤੇ ਨਮੀਸ਼ਾ ਮਹਿਤਾ ਦੇ ਵਿਚ ਹੋਈ ਗੱਲਬਾਤ ਦਾ ਹੈ, ਜਿਸ ਵਿੱਚ ਨਿਮਿਸ਼ਾ ਮਹਿਤਾ ਪਿੰਡ ਦੇ ਸਰਪੰਚ ਨੂੰ ਵਾਰ ਵਾਰ ਲੋਕਾਂ ਨੂੰ ਸ਼ਰਾਬ ਅਤੇ ਔਰਤਾਂ ਨੂੰ ਪੈਸੇ ਵੰਡਣ ਲਈ ਦਬਾਅ ਬਣਾਉਂਦੀ ਸੁਣਾਈ ਦੇ ਰਹੀ ਹੈ।












