ਬਠਿੰਡਾ : ਬਠਿੰਡਾ ਚੰਡੀਗਡ਼੍ਹ ਰੋਡ ਤੇ ਆਦੇਸ਼ ਹਸਪਤਾਲ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਭੁੱਚੋ ਖੁਰਦ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ । ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੱਚੀ ਸਾਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਦੇਸ਼ ਹਸਪਤਾਲ ਨੇੜੇ ਇਕ ਕਾਰ ਪਿੱਛੇ ਤੋਂ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਰੋਹਿਤ ਗਰਗ , ਸਾਗਰ, ਮਾਣਿਕ ਗਰਗ ਦੀਪਕ ਬਾਂਸਲ, ਯਾਦਵਿੰਦਰ ਕੰਗ ਅਤੇ ਸਾਹਿਬ ਸਿੰਘ ਮੌਕੇ ਤੇ ਪੁੱਜੇ। ਵਰਕਰਾਂ ਨੇ ਦੱਸਿਆ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਚੁੱਕੀ ਸੀ। ਉਨ੍ਹਾਂ ਕਾਰ ਚਾਲਕ ਨੂੰ ਕਾਰ ਵਿੱਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ