September 30, 2023, 9:01 am
----------- Advertisement -----------
HomeNewsBreaking Newsਪੰਜਾਬ 'ਚ ਨਸ਼ਿਆਂ ਤੋਂ ਫਿਕਰਮੰਦ ਹੋਏ ਬਾਲੀਵੁਡ ਸਟਾਰ ਸੋਨੂੰ ਸੂਦ, ਕਿਹਾ ਇਸ...

ਪੰਜਾਬ ‘ਚ ਨਸ਼ਿਆਂ ਤੋਂ ਫਿਕਰਮੰਦ ਹੋਏ ਬਾਲੀਵੁਡ ਸਟਾਰ ਸੋਨੂੰ ਸੂਦ, ਕਿਹਾ ਇਸ ਨਾਲ ਵਧ ਰਿਹਾ ਕ੍ਰਾਈਮ, ਨਸ਼ਾ ਮੁਕਤ ਮੁਹਿੰਮ ਦਾ ਕਰੋ ਸਮਰਥਨ

Published on

----------- Advertisement -----------
  • ਡੀਜੀਪੀ ਨੇ ਕਿਹਾ ਧੰਨਵਾਦ

ਮੋਗਾ, 3 ਸਤੰਬਰ 2023 – ਪੰਜਾਬ ਦੇ ਮੋਗਾ ‘ਚ ਜਨਮੇ ਬਾਲੀਵੁਡ ਅਭਿਨੇਤਾ ਸੋਨੂੰ ਸੂਦ ਸੂਬੇ ‘ਚ ਵੱਧ ਰਹੇ ਨਸ਼ੇ ਤੋਂ ਚਿੰਤਤ ਹਨ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਦਾ ਸਮਰਥਨ ਕਰਨ ਲਈ ਕਿਹਾ। ਸੋਨੂੰ ਸੂਦ ਦੀ ਇਸ ਵੀਡੀਓ ਕਲਿੱਪ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਲਈ ਅਦਾਕਾਰ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ।

ਸੋਨੂੰ ਸੂਦ ਨੇ ਵੀਡੀਓ ‘ਚ ਕਿਹਾ… ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਗੱਭਰੂ-ਜਵਾਨਾਂ ਲਈ ਜਾਣੀ ਜਾਂਦੀ ਹੈ। ਪਰ ਹੁਣ ਲੰਬੇ ਸਮੇਂ ਤੋਂ ਲੋਕ ਕਹਿ ਰਹੇ ਹਨ ਕਿ ਪੰਜਾਬ ਵਿੱਚ ਨਸ਼ੇ ਦੀ ਬਹੁਤਾਤ ਹੈ। ਨਵੀਂ ਪੀੜ੍ਹੀ-ਨੌਜਵਾਨ ਨਸ਼ਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਖੁਦ ਮੋਗਾ ਜਾਂ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਜਾਂਦੇ ਹਨ ਤਾਂ ਨੌਜਵਾਨ ਕਾਫੀ ਹੱਦ ਤੱਕ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਅਪਰਾਧ ਵਧਦੇ ਹਨ, ਕਿਉਂਕਿ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਖਰੀਦਣ ਲਈ ਪੈਸੇ ਦੀ ਲੋੜ ਹੁੰਦੀ ਹੈ।

ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮੁਹਿੰਮ ਵੀ ਚਲਾਈ ਸੀ। ਇਸ ਤਹਿਤ 280 ਦੇ ਕਰੀਬ ਬੱਚਿਆਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਮੁਕਤ ਕਰਾਉਣ ਦਾ ਉਪਰਾਲਾ ਕੀਤਾ ਗਿਆ। ਪਰ ਬਹੁਤ ਸਾਰੇ ਲੋਕ ਨਾ ਪਹੁੰਚ ਸਕਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਉਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬਾ ਸਰਕਾਰ ਦੀ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ।

ਸੋਨੂੰ ਸੂਦ ਨੇ ਕਿਹਾ ਕਿ ਜੋ ਨੌਜਵਾਨ ਬੱਚੇ/ਨੌਜਵਾਨ ਨਸ਼ਿਆਂ ਤੋਂ ਪ੍ਰਭਾਵਿਤ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਨਾਲ ਹੀ ਅਸੀਂ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਇਹ ਸਭ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਇਕੱਠੇ ਹੋ ਕੇ ਇਸ ਮੁਹਿੰਮ ਦਾ ਸਮਰਥਨ ਕਰੀਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਿਊਯਾਰਕ ‘ਚ ਭਾਰੀ ਮੀਂਹ, ਗਵਰਨਰ ਨੇ ਐਲਾਨੀ ਐਮਰਜੈਂਸੀ: ਕਿਹਾ- ਇਹ ਹੈ ਜਾ+ਨਲੇਵਾ ਤੂਫਾਨ, 20 ਘੰਟੇ ਸਾਵਧਾਨ ਰਹਿਣ ਦੀ ਲੋੜ

ਨਵੀਂ ਦਿੱਲੀ, 30 ਸਤੰਬਰ 2023 - ਅਮਰੀਕਾ ਦੇ ਨਿਊਯਾਰਕ 'ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼...

ਪਹਿਲੀ ਅਕਤੂਬਰ ਤੋਂ ਝੋਨੇ ਦੀ ਸੁਚਾਰੂ ਖਰੀਦ ਲਈ ਪੰਜਾਬ ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਨੋਟੀਫਾਈ: ਗੁਰਮੀਤ ਖੁੱਡੀਆਂ

ਖੇਤੀਬਾੜੀ ਮੰਤਰੀ ਵੱਲੋਂ ਮੰਡੀ ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਵਿਚਾਰ-ਵਟਾਂਦਰਾ ਖੇਤੀਬਾੜੀ ਮੰਤਰੀ ਵੱਲੋਂ ਮਜ਼ਦੂਰਾਂ ਨੂੰ ਉਨ੍ਹਾਂ...

ਚੰਡੀਗੜ੍ਹ ਸਥਿਤ ਮਨਪ੍ਰੀਤ ਸਿੰਘ ਬਾਦਲ ਦੇ ਘਰ ਵਿਜੀਲੈਂਸ ਵਲੋਂ ਛਾਪੇਮਾਰੀ

ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ 'ਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਵਿਜੀਲੈਂਸ ਟੀਮ ਨੇ...

ਕਪੂਰਥਲਾ ਮਾਡਰਨ ਜੇਲ੍ਹ ‘ਚ ਬੰਦ ਹਵਾਲਾਤੀ ਦੀ ਸਿਹਤ ਵਿਗੜਨ ਕਾਰਨ ਮੌ+ਤ

ਕਪੂਰਥਲਾ ਮਾਡਰਨ ਜੇਲ 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ਬੰਦ ਇਕ ਹਵਾਲਾਤੀ ਦੀ ਮੌਤ...

ਮੁੱਖ ਸਕੱਤਰ ਨੇ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਤਾਲਮੇਲ ਕਮੇਟੀ ਦੀਆਂ ਸਬੰਧਤ ਧਿਰਾਂ ਨੂੰ ਨਤੀਜਾਮੁਖੀ ਕੰਮ ਕਰਨ ਲਈ ਆਖਿਆ

ਚੰਡੀਗੜ੍ਹ, 29 ਸਤੰਬਰ (ਬਲਜੀਤ ਮਰਵਾਹਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ...

ਪੀ.ਡਬਲਿਊ.ਆਰ.ਡੀ.ਏ ਨੇ ਭੂਮੀਗਤ ਪਾਣੀ ਕੱਢਣ ਸਬੰਧੀ ਅਪਲਾਈ ਕਰਨ ਲਈ ਵਧਾ ਕੇ 30 ਨਵੰਬਰ ਕੀਤੀ

ਚੰਡੀਗੜ੍ਹ, 29 ਸਤੰਬਰ (ਬਲਜੀਤ ਮਰਵਾਹਾ)- ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਡਬਲਿਊ.ਆਰ.ਡੀ.ਏ.) ਨੇ...

ਮੁੱਖ ਮੰਤਰੀ ਵੱਲੋਂ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਪੰਜਾਬੀਆਂ ਨੂੰ ਸਮਰਪਿਤ

ਸੰਗਰੂਰ, 29 ਸਤੰਬਰ (ਬਲਜੀਤ ਮਰਵਾਹਾ)- ਪੰਜਾਬ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ...

ਪ੍ਰੋ. ਬੀ.ਸੀ ਵਰਮਾ ਨਮਿੱਤ ਪ੍ਰਾਥਨਾ ਸਭਾ 1 ਅਕਤੂਬਰ ਨੂੰ

ਚੰਡੀਗੜ੍ਹ, 29 ਸਤੰਬਰ (ਬਲਜੀਤ ਮਰਵਾਹਾ)- ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਸ੍ਰੀ...