ਨਵੀਂ ਦਿੱਲੀ: ਜੇਕਰ ਤੁਹਾਡੇ ਘਰ ਕੋਈ ਨਵਾਂ ਮੈਂਬਰ ਆਇਆ ਹੈ,ਅਤੇ ਤੁਸੀਂ ਉਸ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਨਾ ਚਾਹੁੰਦੇ ਹੋ,ਤਾਂ ਤੁਹਾਨੂੰ ਹੁਣ ਇਸ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਕਿਸੇ ਵੀ ਦਫਤਰ ਵਿੱਚ ਧੱਕੇ ਖਾਣ ਦੀ ਜ਼ਰੂਰਤ ਨਹੀਂ ਹੈ। ਅਸੀਂ ਤੁਹਾਨੂੰ ਨਾਮ ਸ਼ਾਮਲ ਕਰਨ ਦੇ ਬਹੁਤ ਅਸਾਨ ਤਰੀਕੇ ਦੱਸ ਰਹੇ ਹਾਂ , ਤਾਂ ਜੋ ਤੁਹਾਡੇ ਘਰ ਦੇ ਨਵੇਂ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਿਆ ਜਾ ਸਕੇ। ਇਸ ਦੇ ਲਈ ਆਪਣੇ ਸੂਬੇ ਦੇ ਫੂਡ ਐਂਡ ਸਪਲਾਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ। ਤੁਹਾਨੂੰ ਆਈਡੀ ਬਣਾਉਣੀ ਪਵੇਗੀ। ਇਸ ਤੋਂ ਬਾਅਦ ਐਡ ਨਿਊ ਮੈਂਬਰ ਦੇ ਬਦਲ ‘ਤੇ ਕਲਿੱਕ ਕਰੋ। ਇਕ ਫਾਰਮ ਖੁੱਲ੍ਹੇਗਾ। ਇਸ ਵਿਚ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦੀ ਜਾਣਕਾਰੀ ਜੋੜੀ ਜਾ ਸਕਦੀ ਹੈ।ਫਾਰਮ ਦੇ ਨਾਲ ਦਸਤਾਵੇਜ਼ ਦੀ ਸਾਫਟ ਕਾਪੀ ਅਪਲੋਡ ਕਰਨੀ ਪਵੇਗੀ। ਫਾਰਮ ਜਮ੍ਹਾਂ ਹੋਣ ‘ਤੇ ਇਕ ਰਜਿਸਟ੍ਰੇਸ਼ਨ ਨੰਬਰ ਮਿਲੇਗਾ। ਇਸ ਤੋਂ ਬਾਅਦ ਦਸਤਾਵੇਜ਼ ਤੇ ਫਾਰਮ ਦੀ ਵੈਰੀਫਿਕੇਸ਼ਨ ਹੁੰਦੀ ਹੈ। ਜੇਕਰ ਫਾਰਮ ਸਵੀਕਾਰ ਹੁੰਦਾ ਹੈ ਤਾਂ ਪੋਸਟ ਜ਼ਰੀਏ ਰਾਸ਼ਨ ਕਾਰਡ ਤੁਹਾਡੇ ਘਰ ਆ ਜਾਵੇਗਾ।