September 3, 2026, 1:50 am
----------- Advertisement -----------
HomeNewsBreaking Newsਐਪਲ ਸੈੱਲਫ਼ੋਨ ਕੰਪਨੀ ਨੇ ਕੀਤਾ ਵਿਸ਼ੇਸ਼ ਇਵੈਂਟ ਦਾ ਐਲਾਨ, ਆਈ ਫੋਨ 16...

ਐਪਲ ਸੈੱਲਫ਼ੋਨ ਕੰਪਨੀ ਨੇ ਕੀਤਾ ਵਿਸ਼ੇਸ਼ ਇਵੈਂਟ ਦਾ ਐਲਾਨ, ਆਈ ਫੋਨ 16 ਹੋਵੇਗਾ ਲਾਂਚ

Published on

----------- Advertisement -----------

ਐਪਲ ਸੈੱਲਫ਼ੋਨ ਕੰਪਨੀ ਨੇ 9 ਸਤੰਬਰ ਨੂੰ ਇੱਕ ਵਿਸ਼ੇਸ਼ ਇਵੈਂਟ ਦਾ ਐਲਾਨ ਕੀਤਾ ਹੈ। ਇਸ ਇਵੈਂਟ ਵਿੱਚ ਆਈਫੋਨ ਦੀ ਨਵੀਂ ਸੀਰੀਜ਼ ਦੇ ਨਾਲ-ਨਾਲ ਹੋਰ ਗੈਜੇਟਸ ਅਤੇ ਸਾਫਟਵੇਅਰ ਸੇਵਾਵਾਂ ਨੂੰ ਵੀ ਲਾਂਚ ਕੀਤਾ ਜਾਵੇਗਾ।

ਦੱਸ ਦਈਏ ਇਸ ਸਾਲ ਕੰਪਨੀ ਦੀ ਲਾਂਚਿੰਗ ਟੈਗਲਾਈਨ ਇਟਸ ਗਲੋਟਾਈਮਹੈ ਅਤੇ ਇਸ ਈਵੈਂਟ ਦਾ ਪ੍ਰਸਾਰਣ ਕੂਪਰਟੀਨੋ, ਕੈਲੀਫੋਰਨੀਆ, ਅਮਰੀਕਾ ਦੇ ਐਪਲ ਪਾਰਕ ਤੋਂ ਕੀਤਾ ਜਾਵੇਗਾ। ਐਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਹੈ ਐਪਲ ਇੰਟੈਲੀਜੈਂਸ (ਏਆਈ) ਐਪਲ ਡਿਵਾਈਸ ਈਕੋਸਿਸਟਮ ਲਈ ਇੱਕ ਵੱਡੀ ਛਾਲ ਹੋਵੇਗੀ।

ਨਾਲ ਹੀ ਆਈਫੋਨ 16 ਅਤੇ 16 ਪਲੱਸ ਵਿੱਚ ਆਉਣ ਵਾਲੇ ਵੱਡੇ ਬਦਲਾਅ ਵਿੱਚ ਪਿਛਲੇ ਪਾਸੇ ਵਰਟੀਕਲ ਕੈਮਰਾ ਸਿਸਟਮ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ, ਆਈਫੋਨ 16 ਪ੍ਰੋ ਅਤੇ 16 ਪ੍ਰੋ ਮੈਕਸ ਡਿਵਾਈਸਾਂ ਨੂੰ ਇੱਕ ਨਵੇਂ ਕਾਂਸੀ ਰੰਗ ਦੇ ਨਾਲ ਵੱਡੀ ਸਕ੍ਰੀਨ ਮਿਲ ਸਕਦੀ ਹੈ।

ਇਸ ਵਾਰ ਸਾਰੇ ਚਾਰ ਮਾਡਲਾਂ ਵਿੱਚ ਐਕਸ਼ਨ ਬਟਨ ਹੋਣ ਦੀ ਸੰਭਾਵਨਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਐਪਲ ਇੰਟੈਲੀਜੈਂਸ ਫੀਚਰ ਐਪਲ ਦੇ ਈਵੈਂਟ ਦਾ ਅਹਿਮ ਹਿੱਸਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮੇਕ ਇਨ ਇੰਡੀਆਆਈਫੋਨ 16 ਪ੍ਰੋ ਅਤੇ 16 ਪ੍ਰੋ ਮੈਕਸ ਮਾਡਲ ਗਲੋਬਲ ਲਾਂਚ ਤੋਂ ਬਾਅਦ ਜਲਦ ਹੀ ਦੇਸ਼ ਚ ਉਪਲੱਬਧ ਹੋਣਗੇ। ਭਾਰਤ ਵਿੱਚ ਨਿਰਮਿਤ ਐਪਲ ਉਪਕਰਣ, ਗਲੋਬਲ ਲਾਂਚ ਦੇ 1-2 ਮਹੀਨਿਆਂ ਦੇ ਅੰਦਰ ਉਪਲਬਧ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...