ਦਵਾਈ ਬਣਾਉਣ ਵਾਲੀਆਂ ਕੰਪਨੀਆਂ ਸਿਪਲਾ ਅਤੇ ਗਲੇਨਮਾਰਕ ਨਿਰਮਾਣ ਮੁੱਦਿਆਂ ਕਾਰਨ ਅਮਰੀਕੀ ਬਾਜ਼ਾਰ ਤੋਂ ਆਪਣੀਆਂ ਦਵਾਈਆਂ ਵਾਪਸ ਮੰਗਵਾ ਰਹੀਆਂ ਹਨ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂਐਸਐਫਡੀਏ) ਨੇ ਰਿਪੋਰਟ ਦਿੱਤੀ ਹੈ, ਸਿਪਲਾ ਦੀ ਨਿਊ ਜਰਸੀ-ਅਧਾਰਤ ਸਹਾਇਕ ਕੰਪਨੀ ਨੇ ਇਪ੍ਰਾਟ੍ਰੋਪੀਅਮ ਬ੍ਰੋਮਾਈਡ ਅਤੇ ਅਲਬਿਊਟਰੋਲ ਸਲਫੇਟ ਇਨਹੇਲੇਸ਼ਨ ਸਲਿਊਸ਼ਨ ਦੇ 59,244 ਪੈਕ ਵਾਪਸ ਮੰਗਵਾਏ ਹਨ।
ਦੱਸ ਦਈਏ ਕਿ ਸਿਪਲਾ ਯੂਐਸਏ ਨੇ “ਸ਼ਾਰਟ ਫਿਲ” ਦੇ ਕਾਰਨ ਇਹ ਬਹੁਤ ਸਾਰੀਆਂ ਦਵਾਈਆਂ ਵਾਪਸ ਮੰਗਵਾਈਆਂ ਹਨ। ਯੂਐਸਐਫਡੀਏ ਅਨੁਸਾਰ ਇਨ੍ਹਾਂ ਦਵਾਈਆਂ ਦੇ ਪਾਊਚਾਂ ਵਿੱਚ ਦਵਾਈ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਘੱਟ ਸੀ। ਇਸ ਤੋਂ ਇਲਾਵਾ ਪਾਊਚਾਂ ਵਿਚ ਤਰਲ ਪਦਾਰਥ ਦੀਆਂ ਬੂੰਦਾਂ ਵੀ ਪਈਆਂ ਸਨ।
ਇਹ ਦਵਾਈਆਂ ਭਾਰਤ ਦੇ ਇੰਦੌਰ ਸ਼ਹਿਰ ਵਿੱਚ ਇੱਕ SEZ ਪਲਾਂਟ ਵਿੱਚ ਬਣਾਈਆਂ ਗਈਆਂ ਸਨ। ਇਹ ਦਵਾਈਆਂ ਫੇਫੜਿਆਂ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ, ਕ੍ਰੋਨਿਕ ਬ੍ਰੌਨਕਾਈਟਿਸ, ਅਤੇ ਐਮਫੀਸੀਮਾ ਦੇ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਨਾਲ ਹੀ ਗਲੇਨਮਾਰਕ ਫਾਰਮਾ ਨੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਡਿਲਟੀਆਜ਼ਮ ਹਾਈਡ੍ਰੋਕਲੋਰਾਈਡ ਦੇ ਕੈਪਸੂਲ ਦੀਆਂ 3,264 ਬੋਤਲਾਂ ਵਾਪਸ ਮੰਗਵਾਈਆਂ ਹਨ। ਗਲੇਨਮਾਰਕ ਦੀ ਯੂਐਸ-ਅਧਾਰਤ ਬ੍ਰਾਂਚ ਗਲੇਨਮਾਰਕ ਫਾਰਮਾਸਿਊਟੀਕਲਜ਼ ਇੰਕ. ਇਸ ਦੇ ਨਿਰਮਾਣ ਵਿਚ ਕੁਝ ਕਮੀਆਂ ਕਾਰਨ ਦਵਾਈ ਨੂੰ ਵਾਪਸ ਲੈ ਰਹੀ ਹੈ।
ਇਸਤੋਂ ਇਲਾਵਾ ਕੰਪਨੀ ਨੇ 17 ਅਪ੍ਰੈਲ 2024 ਤੋਂ ਵਾਪਸ ਮੰਗਵਾਉਣਾ ਸ਼ੁਰੂ ਕੀਤਾ ਸੀ। USFDA ਦੇ ਅਨੁਸਾਰ, ਵਾਪਸ ਮੰਗਵਾਈਆਂ ਗਈਆਂ ਦਵਾਈਆਂ ਤੋਂ ਕੋਈ ਵੱਡਾ ਨੁਕਸਾਨ ਹੋਣ ਦੀ ਉਮੀਦ ਨਹੀਂ ਸੀ।
ਸਿਪਲਾ ਭਾਰਤ ਦੀ ਦੂਜੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਨਿਰਮਾਣ ਕੰਪਨੀ ਹੈ। ਇਸ ਦੀਆਂ ਵਿਸ਼ਵ ਭਰ ਵਿੱਚ 47 ਥਾਵਾਂ ‘ਤੇ ਨਿਰਮਾਣ ਇਕਾਈਆਂ ਹਨ। ਇਹ ਦੁਨੀਆ ਦੇ 86 ਦੇਸ਼ਾਂ ਵਿੱਚ ਆਪਣੇ ਉਤਪਾਦਾਂ ਦੀ ਸਪਲਾਈ ਕਰਦਾ ਹੈ। ਕੰਪਨੀ ਦੀ ਮਾਰਕੀਟ ਕੈਪ 1.15 ਲੱਖ ਕਰੋੜ ਰੁਪਏ ਹੈ।
----------- Advertisement -----------
ਸਿਪਲਾ-ਗਲੇਨਮਾਰਕ ਨੇ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਈਆਂ ਦਵਾਈਆਂ, ਜਾਣੋ ਵਜ੍ਹਾ
Published on
----------- Advertisement -----------
----------- Advertisement -----------