Tata Passenger Electric Mobility Limited (TPEM) ਨੇ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਲਈ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨਾਲ ਇੱਕ ਸੌਦੇ ‘ਤੇ ਹਸਤਾਖਰ ਕੀਤੇ ਹਨ।
ਦੱਸ ਦਈਏ ਕਿ ਦੋਵੇਂ ਕੰਪਨੀਆਂ ਮਿਲ ਕੇ ਦੇਸ਼ ਦੇ ਪ੍ਰਮੁੱਖ ਸਥਾਨਾਂ ‘ਤੇ ਸਥਿਤ ਐਚਪੀ ਦੇ 21000 ਤੋਂ ਵੱਧ ਫਿਊਲ ਸਟੇਸ਼ਨਾਂ (ਪੈਟਰੋਲ ਪੰਪਾਂ) ‘ਤੇ ਈਵੀ ਚਾਰਜਿੰਗ ਸਟੇਸ਼ਨ ਬਣਾਉਣਗੀਆਂ। ਇਸ ਨਾਲ 1.2 ਲੱਖ ਟਾਟਾ ਈਵੀ ਗਾਹਕਾਂ ਨੂੰ ਸਿੱਧਾ ਫਾਇਦਾ ਹੋਵੇਗਾ।
ਦੋਵੇਂ ਕੰਪਨੀਆਂ ਚਾਰਜਿੰਗ ਸਟੇਸ਼ਨਾਂ ‘ਤੇ ਸੁਵਿਧਾਜਨਕ ਭੁਗਤਾਨ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਨਾਲ ਵੀ ਕੰਮ ਕਰ ਰਹੀਆਂ ਹਨ। ਭਾਰਤ ਦੇ ਈਵੀ ਮਾਰਕੀਟ ਵਿੱਚ ਟਾਟਾ ਦੀ 68% ਹਿੱਸੇਦਾਰੀ ਹੈ। ਇਸ ਦੇ ਨਾਲ ਹੀ, HPCL ਦਸੰਬਰ 2024 ਤੱਕ 5,000 ਈਵੀ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ।
ਨਾਲ ਹੀ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਅਤੇ ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਦੇ ਮੁੱਖ ਰਣਨੀਤੀ ਅਧਿਕਾਰੀ ਬਾਲਾਜੇ ਰਾਜਨ ਨੇ ਕਿਹਾ, ‘ਜਿਵੇਂ ਕਿ ਦੇਸ਼ ਵਿੱਚ ਈਵੀ ਦੀ ਖਰੀਦ ਵਧ ਰਹੀ ਹੈ, ਚਾਰਜਿੰਗ ਸਟੇਸ਼ਨ ਦੇ ਬੁਨਿਆਦੀ ਢਾਂਚੇ ਨੂੰ ਵਧਾਉਣਾ ਭਾਰਤ ਵਿੱਚ ਈਵੀ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਮਦਦ ਕਰੇਗਾ। ਐਚਪੀਸੀਐਲ ਨਾਲ ਸਾਡੀ ਭਾਈਵਾਲੀ ਭਾਰਤ ਵਿੱਚ ਈਵੀ ਮਾਰਕੀਟ ਨੂੰ ਵੱਡਾ ਅਤੇ ਉੱਨਤ ਬਣਾਉਣ ਦੇ ਸਾਡੇ ਸੁਪਨੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਭਾਈਵਾਲੀ ਭਾਰਤ ਵਿੱਚ ਵੱਧ ਰਹੇ ਈਵੀ ਉਪਭੋਗਤਾ ਅਧਾਰ ਨੂੰ ਵਧਾਉਣ ਲਈ ਜ਼ਰੂਰੀ ਸੀ।
ਇਸਤੋਂ ਇਲਾਵਾ HPCL ਦੇ ਚੀਫ਼ ਜਨਰਲ ਮੈਨੇਜਰ, ਰਿਟੇਲ ਰਣਨੀਤੀ ਅਤੇ BD ਦੇਬਾਸ਼ੀਸ਼ ਚੱਕਰਵਰਤੀ ਨੇ ਕਿਹਾ, ‘HPCL ਨੇ ਆਪਣੇ 21000 ਤੋਂ ਵੱਧ ਫਿਊਲ ਸਟੇਸ਼ਨਾਂ ਨੂੰ ਇਕੱਠਾ ਕਰਕੇ ਟਾਟਾ ਮੋਟਰਜ਼ ਨਾਲ ਇਸ ਗਠਜੋੜ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਗਠਜੋੜ ਦੇ ਜ਼ਰੀਏ, HPCL ਉੱਚ ਮੰਗ ਵਾਲੇ ਚਾਰਜਿੰਗ ਸਥਾਨਾਂ ‘ਤੇ EV ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਕੇ EV ਗਾਹਕਾਂ ਦੀਆਂ ਰੇਂਜ ਸਮੱਸਿਆਵਾਂ ਨੂੰ ਘੱਟ ਕਰਨ ਦੇ ਯੋਗ ਹੋਵੇਗਾ।
ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ 68% ਤੋਂ ਵੱਧ ਹਿੱਸੇਦਾਰੀ ਦੇ ਨਾਲ ਇਲੈਕਟ੍ਰਿਕ ਯਾਤਰੀ ਵਾਹਨ ਦੇ ਹਿੱਸੇ ਵਿੱਚ ਮਾਰਕੀਟ ਲੀਡਰ ਹੈ। ਕੰਪਨੀ ਨੇ 2023 ਵਿੱਚ ਈਵੀ ਦੀਆਂ ਕੁੱਲ 69,153 ਯੂਨਿਟਾਂ ਵੇਚੀਆਂ। Tata Motors ਇਸ ਸਾਲ Curve, Harrier EV, Sierra ਅਤੇ Altroz EV ਨੂੰ ਲਾਂਚ ਕਰੇਗੀ।
TPEM ਦੇ ਮੁੱਖ ਵਪਾਰਕ ਅਧਿਕਾਰੀ ਵਿਵੇਕ ਸ਼੍ਰੀਵਤਸਾ ਨੇ ਕਿਹਾ: ‘ਬੈਟਰੀ ਦੀ ਲਾਗਤ ਇੱਕ ਈਵੀ ਦੀ ਸਮੁੱਚੀ ਲਾਗਤ ਦਾ ਇੱਕ ਵੱਡਾ ਹਿੱਸਾ ਹੈ। ਹਾਲ ਹੀ ਦੇ ਸਮੇਂ ਵਿੱਚ ਬੈਟਰੀ ਸੈੱਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਘਟ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇਸ ਲਾਭ ਨੂੰ ਗਾਹਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। Nexon ਅਤੇ Tiago ਹੁਣ ਗਾਹਕਾਂ ਲਈ ਵਧੇਰੇ ਆਕਰਸ਼ਕ ਬਣ ਗਏ ਹਨ।