August 13, 2026, 8:51 pm
----------- Advertisement -----------
HomePunjabbusinessFoxconn  ਕਰੇਗਾ ਭਾਰਤ ਵਿੱਚ 8 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਗਰੁੱਪ ਨੇ...

Foxconn  ਕਰੇਗਾ ਭਾਰਤ ਵਿੱਚ 8 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਗਰੁੱਪ ਨੇ ਨਿਵੇਸ਼ ਨੂੰ ਦਿੱਤੀ ਮਨਜ਼ੂਰੀ

Published on

----------- Advertisement -----------

ਤਾਈਵਾਨੀ ਇਲੈਕਟ੍ਰੋਨਿਕਸ ਨਿਰਮਾਣ ਕੰਪਨੀ Foxconn Technology Group ਨੇ ਭਾਰਤ ਵਿੱਚ ਐਪਲ ਇੰਡੀਆ ਪਲਾਂਟ ਵਿੱਚ 1 ਬਿਲੀਅਨ ਡਾਲਰ (ਲਗਭਗ 8 ਹਜ਼ਾਰ ਕਰੋੜ ਰੁਪਏ) ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਕੰਪਨੀ ਇਸ ਪੈਸੇ ਦੀ ਵਰਤੋਂ ਐਪਲ ਉਤਪਾਦਾਂ ਦੇ ਨਿਰਮਾਣ ‘ਚ ਕਰੇਗੀ। ਬਲੂਮਬਰਗ ਨੇ ਆਪਣੀ ਇਕ ਰਿਪੋਰਟ ‘ਚ ਇਸ ਨੂੰ ਚੀਨ ਤੋਂ ਬਾਹਰ ਇਕ ਨਿਰਮਾਣ ਹੱਬ ਸਥਾਪਿਤ ਕਰਨ ਦੀ ਕੋਸ਼ਿਸ਼ ‘ਚ ਫੌਕਸਕਾਨ ਦਾ ਇਕ ਮਹੱਤਵਪੂਰਨ ਕਦਮ ਦੱਸਿਆ ਹੈ।

ਹਾਲ ਹੀ ਵਿੱਚ ਕੰਪਨੀ ਨੇ ਭਾਰਤ ਵਿੱਚ 1.6 ਬਿਲੀਅਨ ਡਾਲਰ ਭਾਵ ਕਰੀਬ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਨਿਵੇਸ਼ ਨਾਲ Foxconn ਦਾ ਕੁੱਲ ਨਿਵੇਸ਼ ਵਧ ਕੇ 22 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। Foxconn ਵਿਸ਼ਵ ਪੱਧਰ ‘ਤੇ ਲਗਭਗ 70% ਆਈਫੋਨ ਬਣਾਉਂਦਾ ਹੈ। ਪਿਛਲੇ ਸਾਲ ਤੋਂ, Foxconn ਨੇ ਭਾਰਤ ਵਿੱਚ ਆਪਣੀ ਮੌਜੂਦਗੀ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ। ਕੰਪਨੀ ਨੇ ਅਗਸਤ ਵਿੱਚ ਕਰਨਾਟਕ ਵਿੱਚ $600 ਮਿਲੀਅਨ ਨਿਵੇਸ਼ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਸੀ। ਕੰਪਨੀ ਭਾਰਤ ਵਿੱਚ ਚਿਪਸ ਦੇ ਨਾਲ-ਨਾਲ ਆਈਫੋਨ ਦੇ ਨਿਰਮਾਣ ਵੱਲ ਕਦਮ ਵਧਾ ਰਹੀ ਹੈ। 

ਕੰਪਨੀ ਦੇ ਪ੍ਰਤੀਨਿਧੀ ਵੀ ਲੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ 73ਵੇਂ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਕਿਹਾ ਸੀ ਕਿ ਫੌਕਸਕਾਨ ਨੇ ਭਾਰਤ ‘ਚ ਆਪਣੇ ਕਰਮਚਾਰੀਆਂ ਅਤੇ ਨਿਵੇਸ਼ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਲਿੰਕਡਇਨ ‘ਤੇ ਲਿਖਿਆ, ‘ਤੁਹਾਡੀ ਅਗਵਾਈ ‘ਚ ਫੌਕਸਕਾਨ ਭਾਰਤ ‘ਚ ਤੇਜ਼ੀ ਨਾਲ ਵਧਿਆ ਹੈ। ਅਸੀਂ ਭਾਰਤ ਵਿੱਚ ਰੋਜ਼ਗਾਰ, FDI ਅਤੇ ਕਾਰੋਬਾਰ ਦੇ ਆਕਾਰ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਅਗਲੇ ਸਾਲ ਤੁਹਾਨੂੰ ਜਨਮਦਿਨ ਦਾ ਇੱਕ ਵੱਡਾ ਤੋਹਫ਼ਾ ਦੇਣ ਲਈ ਹੋਰ ਵੀ ਸਖ਼ਤ ਮਿਹਨਤ ਕਰਾਂਗੇ। 

ਮੀਡੀਆ ਰਿਪੋਰਟਾਂ ਮੁਤਾਬਕ ਫਾਕਸਕਾਨ ਦੇ ਤਾਮਿਲਨਾਡੂ ਪਲਾਂਟ ‘ਚ ਇਸ ਸਮੇਂ 40,000 ਲੋਕ ਕੰਮ ਕਰਦੇ ਹਨ। ਇਸ ਦੇ ਨਾਲ ਹੀ ਪਿਛਲੇ ਸਾਲ ਰਾਇਟਰਜ਼ ਨੇ ਖਬਰ ਦਿੱਤੀ ਸੀ ਕਿ ਫੌਕਸਕਾਨ ਅਗਲੇ ਦੋ ਸਾਲਾਂ ‘ਚ 53,000 ਲੋਕਾਂ ਨੂੰ ਨੌਕਰੀ ‘ਤੇ ਰੱਖਣ ਦੀ ਯੋਜਨਾ ਬਣਾ ਰਹੀ ਹੈ। ਐਪਲ ਦੇ ਤਿੰਨੋਂ ਕੰਟਰੈਕਟ ਨਿਰਮਾਤਾ (ਫੌਕਸਕਾਨ, ਵਿਸਟ੍ਰੋਨ ਅਤੇ ਪੇਗਟ੍ਰੋਨ) ਭਾਰਤ ਸਰਕਾਰ ਦੀ 41,000 ਕਰੋੜ ਰੁਪਏ ਦੀ ਪ੍ਰੋਡਕਸ਼ਨ-ਲਿੰਕਡ ਇੰਸੈਂਟਿਵ ਸਕੀਮ (PLI) ਦਾ ਹਿੱਸਾ ਹਨ। 

ਇਸ ਸਕੀਮ ਤੋਂ ਬਾਅਦ ਹੀ ਭਾਰਤ ਵਿੱਚ ਆਈਫੋਨ ਨਿਰਮਾਣ ਵਿੱਚ ਵਾਧਾ ਹੋਇਆ ਹੈ। 2020 ਵਿੱਚ, ਭਾਰਤ ਸਰਕਾਰ ਨੇ PLI ਸਕੀਮ ਸ਼ੁਰੂ ਕੀਤੀ। ਇਸ ਯੋਜਨਾ ਦੇ ਜ਼ਰੀਏ, ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਸਥਾਨਕ ਨਿਰਮਾਣ ਦਾ ਲਾਭ ਲੈਣ ਦਾ ਮੌਕਾ ਮਿਲਦਾ ਹੈ ਅਤੇ ਇਸ ‘ਤੇ ਪ੍ਰੋਤਸਾਹਨ ਵੀ ਪ੍ਰਾਪਤ ਹੁੰਦਾ ਹੈ।ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਤਣਾਅ ਕਾਰਨ ਐਪਲ ਦਾ ਨਿਰਮਾਣ ਚੀਨ ਤੋਂ ਭਾਰਤ ‘ਚ ਸ਼ਿਫਟ ਕੀਤਾ ਜਾ ਰਿਹਾ ਹੈ। ਭੂ-ਰਾਜਨੀਤਿਕ ਤਣਾਅ ਅਤੇ ਕੋਰੋਨਾ ਮਹਾਂਮਾਰੀ ਤੋਂ ਬਾਅਦ, ਐਪਲ ਸਮੇਤ ਹੋਰ ਅਮਰੀਕੀ ਤਕਨੀਕੀ ਦਿੱਗਜ ਵੀ ਚੀਨ ਤੋਂ ਬਾਹਰ ਆਪਣੀਆਂ ਨਿਰਮਾਣ ਸੁਵਿਧਾਵਾਂ ਦਾ ਵਿਸਥਾਰ ਕਰਨ ‘ਤੇ ਕੰਮ ਕਰ ਰਹੇ ਹਨ। 

Foxconn ਤਾਮਿਲਨਾਡੂ ਵਿੱਚ ਇੱਕ ਮੋਬਾਈਲ ਕੰਪੋਨੈਂਟ ਪਲਾਂਟ ਸਥਾਪਿਤ ਕਰੇਗੀ। ਇਸ ਦੇ ਲਈ, ਤਾਈਵਾਨ ਦੇ ਹੋਨ ਹਾਏ ਟੈਕਨਾਲੋਜੀ ਸਮੂਹ (ਫਾਕਸਕਨ) ਨੇ ਦੋ ਮਹੀਨੇ ਪਹਿਲਾਂ ਰਾਜ ਸਰਕਾਰ ਨਾਲ ਇੱਕ ਇਰਾਦੇ ਪੱਤਰ (ਐਲਓਐਲ) ‘ਤੇ ਹਸਤਾਖਰ ਕੀਤੇ ਹਨ। ਇਹ ਪਲਾਂਟ 1600 ਕਰੋੜ ਰੁਪਏ ਦੀ ਲਾਗਤ ਨਾਲ ਕਾਂਚੀਪੁਰਮ ਜ਼ਿਲ੍ਹੇ ਦੇ ਸ਼੍ਰੀਪੇਰੰਬਦੂਰ ਵਿਖੇ ਫਾਕਸਕਾਨ ਦੇ ਮੌਜੂਦਾ ਆਈਫੋਨ ਪਲਾਂਟ ਦੇ ਨੇੜੇ ਸਥਾਪਿਤ ਕੀਤਾ ਜਾਵੇਗਾ।

Foxconn ਭਾਰਤ ਵਿੱਚ 4-5 ਸੈਮੀਕੰਡਕਟਰ ਚਿੱਪ ਨਿਰਮਾਣ ਯੂਨਿਟ ਸਥਾਪਤ ਕਰਨਾ ਚਾਹੁੰਦੀ ਹੈ। ਫੌਕਸਕਾਨ ਨੇ ਵੇਦਾਂਤਾ ਦੇ ਨਾਲ ਸਾਂਝੇ ਉੱਦਮ ਨੂੰ ਤੋੜਨ ਦੇ ਇਕ ਦਿਨ ਬਾਅਦ, ਇਸ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਇਸ ਬਾਰੇ ਸੂਚਿਤ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਕਰੋੜਾਂ ਦੇ ‘ਬੀਜ ਅਤੇ ਸਬਸਿਡੀ ਘੁਟਾਲੇ’ ਮਾਮਲੇ ‘ਚ ਹਾਈ ਕੋਰਟ ਵਲੋਂ ਨੋਟਿਸ ਜਾਰੀ

 ਪੰਜਾਬ ਦੇ ਸਹਿਕਾਰਤਾ ਵਿਭਾਗ ਅਤੇ ਮਿਲਕਫੈੱਡ ਵਿੱਚ ਹੋਏ ਕਥਿਤ 500 ਕਰੋੜ ਰੁਪਏ ਦੇ "ਬੀਜ...

‘ਖੁਦ ਨੂੰ ਕਾਕਰੋਚ ਕਹਿਣ ਵਾਲਾ ਗਟਰ ਦਾ ਹਿੱਸਾ’ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ

ਭਾਜਪਾ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ...

ਹਵਾਰਾ ਦੀ 1 ਦਿਨ ਦੀ ਪੈਰੋਲ ਦੀ ਖ਼ਬਰ ਝੂਠੀ! ਬਿੱਟੂ ਨੇ ਕੀਤਾ 100 ਫ਼ੀਸਦੀ ਖੰਡਨ

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਬਿਮਾਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੈਰੋਲ ਦੇਣ...

ਪੰਜਾਬ ਵਿੱਚ ਵੋਟਰ ਸੂਚੀ ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ,  20.66 ਲੱਖ ਵੋਟਰ ਹੋਣਗੇ ਬਾਹਰ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ...

ਜਲੰਧਰ ‘ਚ ਸਨਕੀ ਨੌਜਵਾਨ ਨੇ ਪਤਨੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਘਰੇਲੂ ਵਿਵਾਦ ਦੱਸੀ ਜਾ ਰਹੀ ਵਜ੍ਹਾ

ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਵਿਵਾਦ ਦੇ ਚੱਲਦੇ ਪੁੱਤ ਨੇ ਆਪਣੇ ਪਿਤਾ ਤੇ...

 ਡੋਰਬੈੱਲ ਵਜਾਉਂਦਿਆਂ ਹੀ ਪਿੱਟਬੁੱਲ ਕੁੱਤੇ ਨੇ ਜੋੜੇ ਨੂੰ ਨੋਚਿਆ

ਪਟਿਆਲਾ ਸ਼ਹਿਰ ਦੇ ਘੁੰਮਣ ਨਗਰ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਪਾਲਤੂ ਪਿੱਟਬੁੱਲ ਵਲੋਂ ਕੀਤੇ...

ਪੰਜਾਬ ਸਰਕਾਰ ਦਾ ਰਾਜਸਥਾਨ ਨੂੰ ਅਲਟੀਮੇਟਮ, ₹1.44 ਲੱਖ ਕਰੋੜ ਦੀ ਪਾਣੀ ਰਾਇਲਟੀ ਮੰਗੀ

ਪੰਜਾਬ ਸਰਕਾਰ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦੇ 1,44,083 ਕਰੋੜ ਰੁਪਏ ਦੇ ਬਕਾਏ...

ਪੰਜਾਬ ਸਰਕਾਰ ਨੇ ਪਹਿਲਾਂ ਵੀ ਰਾਜਪਾਲ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 12 ਅਗਸਤ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ...