July 22, 2024, 3:25 am
----------- Advertisement -----------
HomeNewsਮਰਹੂਮ ਗਾਇਕ ਗੁਰਮੀਤ ਬਾਵਾ ਦੇ ਪਰਿਵਾਰ ਦੇ ਨਾਲ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ...

ਮਰਹੂਮ ਗਾਇਕ ਗੁਰਮੀਤ ਬਾਵਾ ਦੇ ਪਰਿਵਾਰ ਦੇ ਨਾਲ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਮੁਲਾਕਾਤ

Published on

----------- Advertisement -----------

ਮਰਹੂਮ ਗਾਇਕ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਵੱਲੋਂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਅਪੀਲ ਕੀਤੀ ਗਈ ਸੀ ਉਸਦੀ ਵਿੱਤੀ ਸਹਾਇਤਾ ਕੀਤੀ ਜਾਵੇ। ਇਸ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਮਰਹੂਮ ਗਾਇਕ ਗੁਰਮੀਤ ਬਾਵਾ ਦੇ ਘਰ ਪਹੁੰਚੇ ਤੇ ਉਹਨਾਂ ਨੇ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਪਣੇ ਮੰਤਰੀ ਪਦ ਦੀ ਇੱਕ ਮਹੀਨੇ ਦੀ ਤਨਖਾਹ ਦਾਇਕ ਲੱਖ ਰੁਪਏ ਦਾ ਚੈੱਕ ਗਲੋਰੀ ਬਾਵਾ ਨੂੰ ਦਿੱਤਾ। ਅਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗਨਸ਼ਾਮ ਥੋਰੀ ਨੇ ਵੀ ਰੈਡ ਕ੍ਰਾਸ ਫੰਡ ਚੋਂ ਲੱਖ ਰੁਪਏ ਦਾ ਚੈੱਕ ਗਲੋਰੀ ਬਾਵਾ ਨੂੰ ਦਿੱਤਾ।

 ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਮਰਹੂਮ ਗਾਇਕ ਗੁਰਮੀਤ ਬਾਵਾ ਜਿਨਾਂ ਨੇ ਪੰਜਾਬੀ ਗਾਇਕੀ ਨੂੰ ਬਚਾਉਣ ਦੇ ਲਈ ਲੋਕ ਗਾਇਕੀ ਕੀਤੀ ਅਤੇ ਉਹਨਾਂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਮਾੜੇ ਹੋ ਗਏ ਅਤੇ ਪਿਛਲੇ ਦਿਨੀ ਉਹਨਾਂ ਦੀ ਬੇਟੀ ਗਲੋਰੀ ਬਾਵਾ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੀ ਸਹਾਇਤਾ ਕਰੇ ਜਿਸ ਨੂੰ ਲੈ ਕੇ ਕੈਬਨਟ ਮੰਤਰੀ ਦੇ ਹੋਣ ਦੇ ਨਾਤੇ ਅੱਜ ਉਹ ਗਲੋਰੀ ਬਾਵਾ ਨਾਲ ਮੁਲਾਕਾਤ ਕਰਨ ਪਹੁੰਚੇ ਹਨ ਅਤੇ ਉਹਨਾਂ ਨੂੰ ਆਪਣੀ ਤਨਖਾਹ ਦਾ ਇਕ ਲੱਖ ਰੁਪਏ ਦਾ ਚੈੱਕ ਵੀ ਦਿੱਤਾ ਹੈ।

 ਇਸ ਦੇ ਨਾਲ ਹੀ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਗੁਰਮੀਤ ਬਾਵਾ ਦੀਆਂ ਕੁਝ ਦੁਕਾਨਾਂ ਦੇ ਉੱਪਰ ਕੁਝ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ। ਅਤੇ ਉਹਨਾਂ ਕਿਹਾ ਕਿ ਅੱਜ ਡੀਸੀਪੀ ਲਾਅ ਅਨ ਆਰਡਰ ਨੂੰ ਨਾਲ ਲੈ ਕੇ ਆਏ ਹਨ ਅਤੇ ਤਾਂ ਜੋ ਕਿ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੀਆਂ ਦੁਕਾਨਾਂ ਤੋਂ ਕਬਜ਼ਾ ਛਡਵਾ ਕੇ ਗਲੋਰੀ ਬਾਵਾ ਨੂੰ ਦੁਕਾਨਾ ਦਵਾਈਆਂ ਜਾਣ

ਦੂਜੇ ਪਾਸੇ ਮਰਹੂਮ ਗਾਇਕ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਧੰਨਵਾਦ ਕੀਤਾ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸਰਕਾਰ ਤੋਂ ਅਪੀਲ ਕਰਦੀ ਹਾਂ ਕਿ ਉਹ ਨੂੰ ਮੇਰੀ ਪੜ੍ਹਾਈ ਦੇ ਅਨੁਸਾਰ ਕੋਈ ਨੌਕਰੀ ਦੇਣ ਤਾਂ ਜੋ ਕਿ ਮੈਂ ਕਿਸੇ ਤੇ ਬੋਝ ਨਾ ਬਣਾ ਅਤੇ ਉਹਨਾਂ ਕਿਹਾ ਕਿ ਅੱਜ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਉਹਨਾਂ ਦੇ ਘਰ ਪਹੁੰਚੇ ਹਨ ਤੇ ਉਹਨਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਆਵਾਜ਼ ਜਰੂਰ ਸੁਣੇਗੀ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੋਲਕਾਤਾ ‘ਚ ਜਿੰਦਲ ਗਰੁੱਪ ਦੀ ਕੰਪਨੀ ਦੇ CEO ਖਿਲਾਫ FIR ਦਰਜ

ਕੋਲਕਾਤਾ ਤੋਂ ਅਬੂ ਧਾਬੀ ਜਾਣ ਵਾਲੀ ਫਲਾਈਟ 'ਚ ਇਕ ਮਹਿਲਾ ਸਹਿ-ਯਾਤਰੀ ਨਾਲ ਕਥਿਤ ਤੌਰ...

BCCI ਦਾ ਵੱਡਾ ਐਲਾਨ, ਪੈਰਿਸ ਓਲੰਪਿਕ ਲਈ IOA ਨੂੰ ਦੇਵੇਗੀ 8.5 ਕਰੋੜ

BCCI ਨੇ ਪੈਰਿਸ ਓਲੰਪਿਕ ਲਈ ਭਾਰਤੀ ਓਲੰਪਿਕ ਸੰਘ (IOA) ਨੂੰ 8.5 ਕਰੋੜ ਰੁਪਏ ਦੇ...

ਸ਼ੰਭੂ ਸਰਹੱਦ ‘ਤੇ ਕਿਸਾਨ ਦੀ ਹੋਈ  ਮੌਤ, ਪਿਆ ਦਿਲ ਦਾ ਦੌਰਾ

ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਅੱਜ ਇਕ ਕਿਸਾਨ ਦੀ ਮੌਤ ਹੋ...

ਮਨਕੀਰਤ ਔਲਖ 2 ਜੁੜਵਾਂ ਧੀਆਂ ਦੇ ਬਣੇ ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ੀ

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਤੋਂ ਵੱਡੀ ਆਈ ਹੈ। ਦੱਸ ਦਈਏ ਕਿ ਗਾਇਕ...

ਬ੍ਰਜਮੰਡਲ ਯਾਤਰਾ ਕਾਰਨ ਨੂਹ ‘ਚ ਮੋਬਾਈਲ ਇੰਟਰਨੈੱਟ, 24 ਘੰਟਿਆਂ ਲਈ ਸੇਵਾਵਾਂ ਠੱਪ

  ਹਰਿਆਣਾ ਦੇ ਨੂਹ ਵਿੱਚ ਭਲਕੇ ਸੋਮਵਾਰ ਨੂੰ ਬ੍ਰਜਮੰਡਲ ਯਾਤਰਾ ਕੱਢੀ ਜਾਵੇਗੀ। ਪਿਛਲੇ ਸਾਲ ਇਸ...

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ, ਭਾਜਪਾ ਸਮੇਤ 44 ਪਾਰਟੀਆਂ ਨੇ ਲਿਆ ਹਿੱਸਾ

ਸੰਸਦ ਦੇ ਮਾਨਸੂਨ ਸੈਸ਼ਨ ਅਤੇ ਬਜਟ ਤੋਂ ਪਹਿਲਾਂ ਸੰਸਦ ਭਵਨ ਵਿਖੇ ਸਰਬ ਪਾਰਟੀ ਮੀਟਿੰਗ...

ਲੁਧਿਆਣਾ ਦੀ ਮੱਛੀ ਮੰਡੀ ‘ਚ ਹੰਗਾਮਾ, ਦੁਕਾਨਦਾਰ ਤੇ ਪੁਲਿਸ ਆਹਮੋ ਸਾਹਮਣੇ ਝੜਪ

  ਲੁਧਿਆਣਾ ਦੇ ਸ਼ੇਰਪੁਰ ਮੱਛੀ ਮੰਡੀ ਵਿੱਚ ਅੱਜ ਹੰਗਾਮਾ ਹੋਇਆ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ...

ਬਟਾਲਾ ‘ਚ ਗੋਲੀਬਾਰੀ ਕਰਨ ਵਾਲੇ 3 ਗ੍ਰਿਫਤਾਰ, ਇੱਥੇ ਪੜ੍ਹੋ ਪੂਰਾ ਮਾਮਲਾ

ਹਾਲ ਹੀ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਬਟਾਲਾ ਦੇ ਬੱਸ ਸਟੈਂਡ ਨੇੜੇ ਭੀੜ-ਭੜੱਕੇ ਵਾਲੇ...

ਕੁਲੂ ‘ਚ ਕਾਰ ਬੇਕਾਬੂ ਹੋ ਕੇ ਡਿੱਗੀ ਖਾਈ ‘ਚ, ਨੌਜਵਾਨ ਦੀ ਮੌਕੇ ‘ਤੇ ਹੀ ਮੌਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਹੈੱਡਕੁਆਰਟਰ ਨਾਲ ਲੱਗਦੇ ਲਗਘਾਟੀ ਦੇ ਡਡਕਾ ਵਿੱਚ ਇੱਕ ਕਾਰ...