ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਨੇ ਇੱਕ ਵਾਰ ਫਿਰ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਿੱਖਿਆ ਵਿਭਾਗ ਅਨੁਸਾਰ ਸਿੰਗਲ ਸ਼ਿਫਟ ਵਿੱਚ ਚੱਲਣ ਵਾਲੇ ਸਕੂਲ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤੱਕ ਖੁੱਲ੍ਹਣਗੇ। ਇਸ ਦੇ ਨਾਲ ਹੀ ਬੱਚਿਆਂ ਦਾ ਸਮਾਂ ਦੁਪਹਿਰ 8:20 ਤੋਂ 2:20 ਤੱਕ ਹੋਵੇਗਾ। ਇਸੇ ਤਰ੍ਹਾਂ ਡਬਲ ਸ਼ਿਫਟ ਵਿੱਚ ਚੱਲਣ ਵਾਲੇ ਸਕੂਲਾਂ ਲਈ 6ਵੀਂ ਤੋਂ 12ਵੀਂ ਜਮਾਤਾਂ ਦਾ ਸਮਾਂ ਸਵੇਰੇ 7:50 ਤੋਂ 2:10 ਤੱਕ ਹੋਵੇਗਾ।
ਵਿਦਿਆਰਥੀਆਂ ਲਈ ਪਹੁੰਚਣ ਦਾ ਸਮਾਂ ਸਵੇਰੇ 8:00 ਵਜੇ ਅਤੇ ਰਵਾਨਗੀ ਦਾ ਸਮਾਂ ਦੁਪਹਿਰ 1:15 ਵਜੇ ਹੋਵੇਗਾ। ਸ਼ਾਮ ਦੀ ਸ਼ਿਫਟ ਲਈ ਅਧਿਆਪਕ 10:50 ‘ਤੇ ਆਉਣਗੇ ਅਤੇ 5:10 ‘ਤੇ ਚਲੇ ਜਾਣਗੇ, ਪਰ ਵਿਦਿਆਰਥੀ 12:45 ਤੋਂ 5:00 ਵਜੇ ਤੱਕ ਪੜ੍ਹਣਗੇ।
ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 8 ਜਨਵਰੀ ਤੋਂ ਸਕੂਲ ਖੁੱਲ੍ਹਣੇ ਸਨ ਪਰ ਇਸ ਤੋਂ ਪਹਿਲਾਂ 6 ਜਨਵਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਕੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਤੈਅ ਕੀਤਾ ਸੀ।
----------- Advertisement -----------
ਵਿਦਿਆਰਥੀਆਂ ਲਈ ਅਹਿਮ ਖ਼ਬਰ: ਬਦਲਿਆ ਸਕੂਲਾਂ ਦਾ ਸਮਾਂ
Published on
----------- Advertisement -----------
----------- Advertisement -----------












