June 1, 2026, 10:32 pm
----------- Advertisement -----------
HomeNewsBreaking Newsਚੰਡੀਗੜ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ...

ਚੰਡੀਗੜ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰ

Published on

----------- Advertisement -----------

ਚੰਡੀਗੜ/ਐਸ.ਏ.ਐਸ.ਨਗਰ, 24 ਸਤੰਬਰ: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਇੱਥੇ ਦੱਸਿਆ ਕਿ ਚੰਡੀਗੜ ਯੂਨੀਵਰਸਿਟੀ ਮਾਮਲੇ ਵਿੱਚ ਚੌਥੀ ਗਿ੍ਰਫਤਾਰੀ ਕਰਦੇ ਹੋਏ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਇੱਕ ਫੌਜੀ ਜਵਾਨ ਨੂੰ ਗਿ੍ਰਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜਮ ਦੀ ਪਛਾਣ ਸੰਜੀਵ ਸਿੰਘ ਵਜੋਂ ਹੋਈ ਹੈ, ਜਿਸ ’ਤੇ ਮੁਲਜਮ ਵਿਦਿਆਰਥਣ ਨੂੰ ਬਲੈਕਮੇਲ ਕਰਨ ਦਾ ਸ਼ੱਕ ਹੈ। ਇਹ ਕਾਰਵਾਈ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ , ਏਡੀਜੀਪੀ ਕਮਿਊਨਿਟੀ ਅਫੇਅਰਜ ਡਿਵੀਜਨ ਅਤੇ ਮਹਿਲਾ ਮਾਮਲਿਆਂ ਬਾਰੇ ਗੁਰਪ੍ਰੀਤ ਕੌਰ ਦਿਓ ਦੀ ਸਮੁੱਚੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵੂਮੈਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦੇ ਗਠਨ, ਦੇ ਹੁਕਮ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੋਰੈਂਸਿਕ ਅਤੇ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਐਸ.ਏ.ਐਸ.ਨਗਰ ਤੋਂ ਪੁਲਿਸ ਟੀਮ ਨੂੰ ਦੋਸ਼ੀ ਨੂੰ ਗਿ੍ਰਫਤਾਰ ਕਰਨ ਲਈ ਅਰੁਣਾਚਲ ਪ੍ਰਦੇਸ਼ ਰਵਾਨਾ ਕੀਤਾ ਗਿਆ ਸੀ ਉਨਾਂ ਦੱਸਿਆ ਕਿ ਦੋਸ਼ੀ ਫੌਜੀ ਜਵਾਨ ਨੂੰ ਅਰੁਣਾਚਲ ਪ੍ਰਦੇਸ਼ ਪੁਲਿਸ, ਅਸਾਮ ਪੁਲਿਸ ਅਤੇ ਅਰੁਣਾਚਲ ਪ੍ਰਦੇਸ਼ ਦੇ ਆਰਮੀ ਅਧਿਕਾਰੀਆਂ ਦੇ ਸਹਿਯੋਗ ਨਾਲ ਅਰੁਣਾਚਲ ਪ੍ਰਦੇਸ਼ ਦੇ ਸੇਲਾ ਪਾਸ ਤੋਂ ਗਿ੍ਰਫਤਾਰ ਕੀਤਾ ਗਿਆ । ਉਨਾਂ ਦੱਸਿਆ ਕਿ ਐਸ.ਏ.ਐਸ.ਨਗਰ ਪੁਲਿਸ ਨੇ ਮੁਲਜਮ ਨੂੰ ਐਸ.ਏ.ਐਸ ਨਗਰ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਲਈ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਬੋਮਡੀਲਾ ਦੀ ਅਦਾਲਤ ਤੋਂ ਦੋ ਦਿਨ ਦਾ ਟਰਾਂਜਜਿਟ ਰਿਮਾਂਡ ਵੀ ਹਾਸਲ ਕਰ ਲਿਆ ਹੈ। ਐਸ.ਏ.ਐਸ.ਨਗਰ ਪੁਲਿਸ ਨੇ ਪਹਿਲਾਂ ਹੀ ਵਿਦਿਆਰਥਣ ਸਣੇ ਤਿੰਨ ਅਤੇ ਹਿਮਾਚਲ ਪ੍ਰਦੇਸ਼ ਤੋਂ ਦੋ ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਨਾਂ ਦੇ ਕਬਜੇ ਵਿੱਚੋਂ ਕੁਝ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਗਏ ਹਨ।

ਜਿਕਰਯੋਗ ਹੈ ਕਿ ਐਸ.ਪੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਾਲੀ ਐਸ.ਆਈ.ਟੀ. ਵੱਲੋਂ ਦੋ ਮੈਂਬਰਾਂ ਡੀ.ਐਸ.ਪੀ. ਖਰੜ-1 ਰੁਪਿੰਦਰ ਕੌਰ ਅਤੇ ਡੀਐਸਪੀ ਏਜੀਟੀਐਫ ਦੀਪਿਕਾ ਸਿੰਘ ਦੇ ਸਹਿਯੋਗ ਨਾਲ ਮਾਮਲੇ ਦੀ ਤੇਜੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨਸਾਫ ਹੋਵੇਗਾ।

ਦੱਸਣਯੋਗ ਹੈ ਕਿ ਐਫਆਈਆਰ ਨੰਬਰ 194 ਮਿਤੀ 18.09.20 22 ਨੂੰ ਆਈਪੀਸੀ ਦੀ ਧਾਰਾ 354 ਸੀ ਅਤੇ ਆਈ.ਟੀ ਐਕਟ ਦੀ ਧਾਰਾ 66 ਈ ਦੇ ਤਹਿਤ ਥਾਣਾ ਸਦਰ ਖਰੜ, ਐਸ.ਏ.ਐਸ.ਨਗਰ ਵਿਖੇ ਦਰਜ ਕੀਤਾ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਖ਼ਤ ਟੈਕਸ ਪਾਲਣਾ ਮੁਹਿੰਮਾਂ ਸਦਕਾ ਸੂਬੇ ਦਾ ਮਾਲੀਆ ਅਧਾਰ ਕੌਮੀ ਰੁਝਾਨਾਂ ਨਾਲੋਂ ਅੱਗੇ ਨਿਕਲਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਜੂਨ 2026:ਪੰਜਾਬ ਦੀ ਮਜ਼ਬੂਤ ਵਿੱਤੀ ਕਾਰਗੁਜ਼ਾਰੀ ਨੂੰ ਮੁੜ ਦੁਹਰਾਉਂਦਿਆਂ, ਸੂਬੇ ਦੇ ਵਿੱਤ,...

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ

ਚੰਡੀਗੜ੍ਹ; 01 ਜੂਨ 2026 ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਦੇ ਲੋਕਾਂ...

ਜੂਨ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਵਪਾਰਕ ਸਿਲੰਡਰ ਹੋਇਆ ਮਹਿੰਗਾ

ਅੱਜ ਜੂਨ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ ਨੂੰ ਮੁੜ ਮਹਿੰਗਾਈ ਦਾ ਝਟਕਾ ਲੱਗਿਆ...

CM ਭਗਵੰਤ ਮਾਨ ਤੈਅ ਕਰਨਗੇ ਨਗਰ ਨਿਗਮ ਤੇ ਕੌਂਸਲਾਂ ਦੇ ਪ੍ਰਧਾਨਾਂ ਦੇ ਨਾਂਅ, ‘ਆਪ’ ਦੀ ਕੋਰ ਕਮੇਟੀ ‘ਚ ਹੋਇਆ ਫ਼ੈਸਲਾ

ਨਿਗਮ, ਕੌਂਸਲ ਚੋਣਾਂ ਨੂੰ ਲੈ ਕੇ AAP ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਪੰਜਾਬ...

ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਚੰਡੀਗੜ੍ਹ, 31 ਮਈ 2026:ਪੰਜਾਬ ਵਿੱਚ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਜੁੜੀਆਂ ਸਿਹਤ ਸਮੱਸਿਆਵਾਂ...

ਭਗਵੰਤ ਮਾਨ ਸਰਕਾਰ ਪੇਂਡੂ ਪੰਜਾਬ ਦੀ ਬਦਲ ਰਹੀ ਨੁਹਾਰ, 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ, 31 ਮਈ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...

ਮਜੀਠੀਆ ਦੀ ਅੰਮ੍ਰਿਤਸਰ ਸਥਿਤ ਕੋਠੀ ਵਿਖੇ ਪੁਲਿਸ ਵਲੋਂ ਛਾਪੇਮਾਰੀ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਤੋਂ...