ਸ੍ਰੀ ਮੁਕਤਸਰ ਸਾਹਿਬ – ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਿੱਖਿਆ ਵਿਭਾਗ ਵਿੱਚ 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਅੱਜ ਵੱਖ ਵੱਖ ਸਕੂਲਾਂ ਵਿਖੇ ਉੱਥੋਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ, ਸਕੂਲ ਮੁਖੀਆਂ ਤੇ ਪਤਵੰਤਿਆਂ ਦੁਆਰਾ ਪੱਕੇ ਹੋਣ ਸਬੰਧੀ ਨਿਯੁਕਤੀ ਪੱਤਰ ਦਿੱਤਾ ਗਿਆ। ਕਈ ਸਕੂਲਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਉਪ ਜਿਲਾ ਸਿੱਖਿਆ ਅਫਸਰ ਨੇ ਇਹ ਨਿਯੁਕਤੀ ਪੱਤਰ ਅਧਿਆਪਕਾਂ ਨੂੰ ਸੌਂਪੇ। ਜਦਕਿ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਜਿਲਾ ਸਿੱਖਿਆ ਅਫਸਰ ਮੈਡਮ ਪ੍ਰਭਜੋਤ ਕੌਰ ਖੁਦ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਇਹ ਨਿਯੁਕਤੀ ਪੱਤਰ ਦੇਣ ਪੁੱਜੇ।
ਇੱਥੇ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਰਾੜ ਨੇ ਕਿਹਾ ਕੀ ਅਧਿਆਪਕ ਭਵਿੱਖ ਦੇ ਨਿਰਮਾਤਾ ਹਨ ਤੇ ਮਾਨ ਸਰਕਾਰ ਅਧਿਆਪਕਾਂ ਨੂੰ ਬਣਦਾ ਹਰ ਹੱਕ ਦੇਣ ਲਈ ਵਚਨਬੱਧ ਹੈ। ਜਿਲਾ ਸਿੱਖਿਆ ਅਫਸਰ ਮੈਡਮ ਪ੍ਰਭਜੋਤ ਕੌਰ ਨੇ ਜਿੱਥੇ ਇੰਨਾ ਅਧਿਆਪਕਾਂ ਨੂੰ ਵਧਾਈ ਦਿੱਤੀ ਉੱਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲੇ ਵਿੱਚ 560 ਅਧਿਆਪਕਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਿੰਨਾ ਵਿੱਚ 109 ਸਿੱਖਿਆ ਪ੍ਰੋਵਾਈਡਰ, 425 ਈ ਜੀ ਐੱਸ , ਏ ਆਈ ਈ ਤੇ ਐੱਸ ਟੀ ਆਰ ਜਦਕਿ 26 ਆਈ ਈ ਵੀ ਅਧਿਆਪਕ ਹਨ। ਨਿਯੁਕਤੀ ਪੱਤਰ ਲੈਣ ਵਾਲੇ ਅਧਿਆਪਕਾਂ ਨੇ ਤਨਖਾਹ ਵਧਣ ਤੇ ਹੋਰ ਹੱਕ ਮਿਲਣ ‘ਤੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਿਨਾਂ ਜਿਲਾ ਸਿੱਖਿਆ ਅਫਸਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬੀੜ ਸਰਕਾਰ ਵਿਖੇ ਵੀ ਨਿਯੁਕਤੀ ਪੱਤਰ ਵੰਡੇ।
----------- Advertisement -----------
ਸ੍ਰੀ ਮੁਕਤਸਰ ਸਾਹਿਬ ਵਿਖੇ 560 ਤੋਂ ਵੱਧ ਕੱਚੇ ਅਧਿਆਪਕਾਂ ਨੂੰ ਦਿੱਤੇ ਗਏ ਪੱਕੇ ਹੋਣ ਸਬੰਧੀ ਨਿਯੁਕਤੀ ਪੱਤਰ
Published on
----------- Advertisement -----------
----------- Advertisement -----------












