August 16, 2026, 5:13 am
----------- Advertisement -----------
HomeNewsਕਸਟਮ ਟੀਮ ਨੇ ਸੋਨੇ ਦੀ ਤਸਕਰੀ ਦੇ ਵੱਡੇ ਰੈਕੇਟ ਦਾ ਕੀਤਾ ਪਰਦਾ.ਫਾਸ਼,...

ਕਸਟਮ ਟੀਮ ਨੇ ਸੋਨੇ ਦੀ ਤਸਕਰੀ ਦੇ ਵੱਡੇ ਰੈਕੇਟ ਦਾ ਕੀਤਾ ਪਰਦਾ.ਫਾਸ਼, ਹਫ਼ਤੇ ਵਿੱਚ ਕੁੱਲ 5.95 ਕਿਲੋ ਸੋਨੇ ਦੀ ਤਸਕਰੀ ਫੜੀ

Published on

----------- Advertisement -----------

  ਅੰਮ੍ਰਿਤਸਰ ਕਸਟਮ ਟੀਮ ਨੇ ਸੋਨੇ ਦੀ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਵਿਭਾਗ ਨੇ ਇੱਕ ਹਫ਼ਤੇ ਵਿੱਚ ਕੁੱਲ 5.95 ਕਿਲੋ ਸੋਨੇ ਦੀ ਤਸਕਰੀ ਫੜੀ ਹੈ। ਫਿਲਹਾਲ ਸਾਰਾ ਸੋਨਾ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਤਸਕਰੀ ਦੇ ਮਾਮਲੇ ਨੂੰ ਅੱਗੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸੋਨਾ ਹਵਾਈ ਮਾਰਗ ਅਤੇ ਪਾਕਿਸਤਾਨ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਸੀ।

 ਮਿਲੀ ਜਾਣਕਾਰੀ ਅਨੁਸਾਰ ਇਹ ਸੋਨਾ ਇੰਟੈਗਰੇਟਿਡ ਚੈੱਕ ਪੋਸਟ ਅਟਾਰੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਹਵਾਈ ਅੱਡੇ ਤੋਂ ਜ਼ਬਤ ਕੀਤਾ ਗਿਆ ਹੈ। ਹਵਾਈ ਅੱਡੇ ‘ਤੇ ਅਟਾਰੀ ਸਰਹੱਦ ‘ਤੇ ਤਾਇਨਾਤ ਟੀਮਾਂ ਨੇ ਇਕ ਹਫ਼ਤੇ ਦੌਰਾਨ ਸੋਨੇ ਦੀ ਤਸਕਰੀ ਦੇ 19 ਮਾਮਲਿਆਂ ਦਾ ਪਤਾ ਲਗਾਇਆ ਹੈ। ਜਿਸ ‘ਚ 3.47 ਕਰੋੜ ਰੁਪਏ ਦਾ ਕੁੱਲ 5.95 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। 

ਦੱਸ ਦਈਏ ਕਿ ਆਈਸੀਪੀ ਅਟਾਰੀ ਤੋਂ ਕੁੱਲ 2.55 ਕਿਲੋ ਸੋਨਾ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ 3.4 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਪਾਕਿਸਤਾਨ ਤੋਂ ਆਉਣ ਵਾਲੇ ਸੈਲਾਨੀ ਇਸ ਸੋਨੇ ਨੂੰ ਟਰਾਲੀ ਦੇ ਹੇਠਾਂ ਫਸਾ ਕੇ ਆਪਣੇ ਨਾਲ ਲਿਆ ਰਹੇ ਸਨ, ਜਦੋਂ ਕਿ ਏਅਰਪੋਰਟ ‘ਤੇ ਇਸ ਨੂੰ ਕਦੇ ਪੇਸਟ ਅਤੇ ਕਦੇ ਕਿਸੇ ਹੋਰ ਤਰੀਕੇ ਨਾਲ ਭਾਰਤ ਲਿਆਂਦਾ ਜਾ ਰਿਹਾ ਸੀ। ਫਿਲਹਾਲ ਸਾਰਾ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...