ਸਨੌਰ : ਬਲਾਕ ਸਨੌਰ ਦੇ ਪਿੰਡ ਬੁੱਢਣਪੁਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋ ਪਿੰਡ ‘ਚ ਅਣਪਛਾਨੇਂ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਦੇ ਚਿਹਰੇ ‘ਤੇ ਬਹੁਤ ਸਾਰੇ ਜ਼ਖਮ ਕੀਤੇ ਹੋਏ ਸਨ ਜਿਸ ਕਾਰਨ ਮ੍ਰਿਤਕ ਦੀ ਪਛਾਣ ਕਰਨ ਵਿੱਚ ਬੜੀ ਮੁਸ਼ਕਲ ਆ ਰਹੀ ਹੈ। ਮੌਕੇ ‘ਤੇ ਪਹੁੰਚੇ ਐਸ.ਪੀ .ਸਿਟੀ ਹਰਪਾਲ ਸਿੰਘ, ਡੀ.ਐਸ.ਪੀ .ਆਰ ਸੁਖਵਿੰਦਰ ਸਿੰਘ ਚੋਹਾਨ ਤੇ ਐਸ.ਐਚ.ਓ ਸਨੋਰ ਪ੍ਰਸੋਤਮ ਰਾਮ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਐਸ.ਪੀ ਸਿਟੀ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮੂੰਹ ਤੇ ਬਹੁਤ ਸਾਰੇ ਜ਼ਖ਼ਮਾਂ ਦੇ ਨਿਸ਼ਾਨ ਹਨ ਜਿਸ ਕਰਕੇ ਮ੍ਰਿਤਕ ਦੀ ਪਛਾਣ ਕਰਨ ਵਿੱਚ ਥੋੜ੍ਹੀ ਪ੍ਰੇਸ਼ਾਨੀ ਆ ਰਹੀ ਹੈ।ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਇਹ ਕੋਈ ਕਤਲ ਹੈ ਜਾਂ ਫਿਰ ਰੋਡ ਹਾਦਸਾ। ਮ੍ਰਿਤਕ ਦੀ ਲਾਸ਼ ਨੂੰ 72 ਘੰਟੇ ਲਈ ਪਛਾਣ ਕਰਨ ਲਈ ਰੱਖਿਆ ਗਿਆ ਹੈ। ਜੋ ਵੀ ਸਹਾਮਣੇ ਆਵੇਗਾ ਕਾਨੂੰਨ ਅਮਲ ਵਿੱਚ ਲਿਆਂਦਾ ਜਾਵੇਗਾ।
----------- Advertisement -----------
ਪਿੰਡ ਬੁੱਢਣਪੁਰ ‘ਚ ਫੈਲੀ ਸਨਸਨੀ,ਅਣਪਛਾਤੀ ਵਿਅਕਤੀ ਦੀ ਮਿਲੀ ਲਾਸ਼
Published on
----------- Advertisement -----------












