September 8, 2026, 8:43 am
----------- Advertisement -----------
HomeNewsLatest Newsਜ਼ਿਲ੍ਹਾ ਪਟਿਆਲਾ ਨੇ 873019 ਮੀਟਰਿਕ ਟਨ ਕਣਕ ਦੀ ਖਰੀਦ ਨਾਲ ਮਿੱਥਿਆ ਟੀਚਾ...

ਜ਼ਿਲ੍ਹਾ ਪਟਿਆਲਾ ਨੇ 873019 ਮੀਟਰਿਕ ਟਨ ਕਣਕ ਦੀ ਖਰੀਦ ਨਾਲ ਮਿੱਥਿਆ ਟੀਚਾ ਪਾਰ ਕੀਤਾ-ਸਾਕਸ਼ੀ ਸਾਹਨੀ

Published on

----------- Advertisement -----------

ਪਟਿਆਲਾ, 30 ਅਪ੍ਰੈਲ: ਪਟਿਆਲਾ ਜ਼ਿਲ੍ਹੇ ਨੇ ਇੱਕ ਵੱਡੀ ਪ੍ਰਾਪਤੀ ਕਰਦਿਆਂ ਇਸ ਚਾਲੂ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ। ਕੱਲ੍ਹ ਤੱਕ 873019 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਮੌਜੂਦਾ ਸੀਜ਼ਨ ਲਈ 624470 ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਸੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਣਕ ਦੀ ਪੈਦਾਵਾਰ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਕਿਸਾਨਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀਆਂ ਵਿਚੋਂ ਦਾਣਾ ਦਾਣਾ ਖਰੀਦਿਆ ਗਿਆ ਹੈ ਅਤੇ
ਇਹ ਮਾਣ ਵਾਲੀ ਗੱਲ ਹੈ ਕਿ ਟੀਮ ਪਟਿਆਲਾ ਨੇ ਕਣਕ ਦੀ ਖਰੀਦ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ ਖਰੀਦ ਵਿੱਚੋਂ 524661 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਬੀਤੇ ਇੱਕ ਦਿਨ ਵਿੱਚ ਹੀ ਰਿਕਾਰਡ 40391 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋਈ ਸੀ। ਉਨ੍ਹਾਂ ਨੇ ਏਜੰਸੀਆਂ ਅਤੇ ਵੱਖ-ਵੱਖ ਲੇਬਰ ਅਤੇ ਟਰਾਂਸਪੋਰਟ ਠੇਕੇਦਾਰਾਂ ਨੂੰ ਮੰਡੀਆਂ ਵਿੱਚ ਪਈ ਬਾਕੀ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਹਾੜੀ ਸੀਜ਼ਨ ਦੇ ਮੁਕਾਬਲੇ ਇਸ ਸਾਲ 248549 ਮੀਟਰਿਕ ਟਨ ਜ਼ਿਆਦਾ ਕਣਕ ਦੀ ਖਰੀਦ ਹੋਈ ਹੈ।ਸਾਕਸ਼ੀ ਸਾਹਨੀ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ ਅਦਾਇਗੀ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇ ਅਤੇ ਇਸ ਲਈ ਕਿਸਾਨਾਂ ਨੂੰ 1804.37 ਕਰੋੜ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ।
ਇਹ ਵੀ ਦੱਸਣਯੋਗ ਹੈ ਕਿ ਮੰਡੀਆਂ ਵਿੱਚ ਆਈ ਕੁੱਲ ਆਮਦ ਵਿੱਚੋਂ 98 ਫੀਸਦੀ ਕਣਕ ਦੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਨਿੱਜੀ ਖਰੀਦ ਸਿਰਫ 22580 ਮੀਟਰਿਕ ਟਨ ਹੀ ਹੋਈ ਹੈ।ਸਰਕਾਰੀ ਏਜੰਸੀ ਅਨੁਸਾਰ ਵੇਰਵਿਆਂ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਨਗ੍ਰੇਨ 285573 ਮੀਟਰਕ ਟਨ ਦੀ ਖਰੀਦ ਨਾਲ ਸਭ ਤੋਂ ਅੱਗੇ ਹੈ। ਮਾਰਕਫੈੱਡ, ਪਨਸਪ ਅਤੇ ਪੀ.ਐਸ.ਡਬਲਯੂ.ਸੀ ਏਜੰਸੀਆਂ ਨੇ ਕ੍ਰਮਵਾਰ 210346 ਮੀਟਰਿਕ ਟਨ, 194175 ਮੀਟਰਿਕ ਟਨ ਅਤੇ 152320 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...