ਮੋਗਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵੱਲੋਂ 4 ਜੁਲਾਈ 2024 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ, ਪੰਜ ਪੀਰੀ ਗੁਰਦੁਆਰਾ ਸਾਹਿਬ , ਨੇੜੇ ਸਟੇਡੀਅਮ, ਪਿੰਡ ਧੱਲੇਕੇ, ਬਲਾਕ ਤੇ ਜਿਲ੍ਹਾ ਮੋਗਾ ਵਿਖੇ ਇੱਕ ਬਲਾਕ ਪੱਧਰੀ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਸ਼੍ਰੀ ਰਾਮ ਫਾਇਨਾਂਸ, ਸੈਟਿਨ ਕ੍ਰੈਡਿਟ, ਐਲ.ਆਈ.ਸੀ, ਇਜਾਇਲ ਹੈਲਥ ਕੇਅਰ ਅਤੇ ਚੈੱਕਮੇਟ ਆਦਿ ਵੱਲੋਂ ਵੱਖ-ਵੱਖ ਅਸਾਮੀਆਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਦੁਆਰਾ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ।
ਉਹਨਾਂ ਜ਼ਿਲ੍ਹਾ ਮੋਗਾ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੋ ਪ੍ਰਾਰਥੀ ਅੱਠਵੀਂ, ਦਸਵੀਂ, ਬਾਰ੍ਹਵੀ ਅਤੇ ਗ੍ਰੈਜੂਏਟ ਪਾਸ ਹਨ, ਉਮਰ 18-35 ਹੈ, ਉਹ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਇੰਟਰਵਿਊ ਦੇਣ ਆਉਣ ਵਾਲੇ ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਦੇ ਨਾਲ ਉਹਨਾਂ ਦੀਆਂ ਫੋਟੋ ਕਾਪੀਆਂ, ਆਧਾਰ ਕਾਰਡ, ਪੈਨ ਕਾਰਡ, ਰਿਜਿਊਮ, ਪਾਸਪੋਰਟ ਸਾਈਜ ਫੋਟੋਆਂ, ਡਰਾਇਵਿੰਗ ਲਾਇਸੈਂਸ ਆਦਿ ਲੈ ਕੇ ਜ਼ਰੂਰ ਆਉਣ।
ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਚਿਨਾਬ ਜਿਹਲਮ ਬਲਾਕ, ਤੀਜ਼ੀ ਮੰਜਿ਼ਲ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹ੍ਹਮਣੇ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ: 62392—66860 ਤੇ ਸੰਪਰਕ ਕੀਤਾ ਜਾ ਸਕਦਾ ਹੈ।
----------- Advertisement -----------
ਰੋਜ਼ਗਾਰ ਵਿਭਾਗ ਮੋਗਾ ਵੱਲੋਂ ਬਲਾਕ ਪੱਧਰੀ ਰੋਜ਼ਗਾਰ ਕੈਂਪ 4 ਜੁਲਾਈ ਨੂੰ; ਅੱਠਵੀਂ ਤੋਂ ਬੀ.ਏ. ਪਾਸ ਵਿਦਿਆਰਥੀ ਲੈ ਸਕਦੇ ਹਨ ਹਿੱਸਾ
Published on
----------- Advertisement -----------
----------- Advertisement -----------