September 9, 2026, 3:26 am
----------- Advertisement -----------
HomeNewsBreaking Newsਸੀਐਮ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਖ਼ਤਮ; ਕਿਸਾਨਾਂ ਵੱਲੋਂ Highway ਖ਼ਾਲੀ ਕਰਨ...

ਸੀਐਮ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਖ਼ਤਮ; ਕਿਸਾਨਾਂ ਵੱਲੋਂ Highway ਖ਼ਾਲੀ ਕਰਨ ਦਾ ਐਲਾਨ

Published on

----------- Advertisement -----------

ਪੰਜਾਬ ਦੇ ਜਲੰਧਰ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰ ਦਿਤੇ ਹਨ। ਸੀਐਮ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਪੂਰੇ ਭਾਰਤ ਵਿੱਚ ਗੰਨੇ ਦਾ ਸਭ ਤੋਂ ਵੱਧ ਰੇਟ ਦਿੱਤਾ ਜਾਵੇਗਾ। CM ਭਗਵੰਤ ਸਿੰਘ ਮਾਨ ਨੇ ਕਿਹਾ- ਕਿਸਾਨਾਂ ਨੇ ਹਾਈਵੇ ਜਲਦੀ ਖੋਲ੍ਹਣ ਦੀ ਗੱਲ ਕੀਤੀ ਹੈ। ਮੀਟਿੰਗ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ। ਕੱਲ੍ਹ ਸੀਐਮ ਮਾਨ ਮਿੱਲ ਮਾਲਕਾਂ ਨਾਲ ਮੀਟਿੰਗ ਵੀ ਕਰਨਗੇ। ਕਿਸਾਨ ਮੀਟਿੰਗ ਵਿੱਚ ਕਿਸਾਨ ਆਗੂ ਮਨਜੀਤ ਰਾਏ ਸਮੇਤ ਅੱਠ ਆਗੂ ਹਾਜ਼ਰ ਸਨ।
ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਡੀਆ ਸਾਹਮਣੇ ਆਏ। ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਹੋਈ ਸਹਿਮਤੀ ਬਾਰੇ ਦੱਸਿਆ। CM ਮਾਨ ਨੇ ਕਿਹਾ- “ਜਲਦ ਹੀ ਗੰਨਾ ਕਾਸ਼ਤਕਾਰਾਂ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਤੋਹਫ਼ਾ ਮਿਲੇਗਾ। ਸਬੰਧਤ ਵਿਭਾਗ ਦੇ ਅਧਿਕਾਰੀ ਮੇਰੇ ਨਾਲ ਮੀਟਿੰਗ ਵਿੱਚ ਸਨ, ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਹਨ। ” CM ਮਾਨ ਨੇ ਕਿਹਾ- “ਜਲਦ ਹੀ ਗੰਨਾ ਕਾਸ਼ਤਕਾਰਾਂ ਨੂੰ ਸਰਕਾਰ ਵੱਲੋਂ ਤੋਹਫਾ ਦਿੱਤਾ ਜਾਵੇਗਾ ਅਤੇ ਗੰਨੇ ਦੇ ਰੇਟ ਵੀ ਵਧਾਏ ਜਾਣਗੇ। ਸੀਐਮ ਮਾਨ ਨੇ ਕਿਹਾ- ਕਿਸਾਨਾਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਰੇਲਵੇ ਟਰੈਕ ਅਤੇ ਹਾਈਵੇਅ ਨਹੀਂ ਜਾਮ ਕਰਨਗੇ।”
CM ਭਗਵੰਤ ਮਾਨ ਨੇ ਕਿਹਾ- ਮਿੱਲ ਮਾਲਕ ਸਿਰਫ ਖੰਡ ਤੋਂ ਹੀ ਨਹੀਂ ਕਮਾ ਰਹੇ। ਉਨ੍ਹਾਂ ਨੂੰ ਗੰਨੇ ਤੋਂ ਹੋਰ ਵੀ ਕਈ ਕਿਸਮਾਂ ਦੀ ਇਨਕਮ ਹੈ। ਉਨ੍ਹਾਂ ਕਿਹਾ ਕਿ ਮਿੱਲ ਮਾਲਕਾਂ ਦੇ ਨਾਲ-ਨਾਲ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ, ਇਸ ਲਈ ਅੱਜ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਹੈ। ਸ਼ਨੀਵਾਰ ਨੂੰ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗੰਨੇ ਦੀ ਵਧੀ ਹੋਈ ਕੀਮਤ ਅਤੇ ਰੁਕੇ ਹੋਏ ਪੈਸੇ ਦੋਵੇਂ ਮਿਲ ਜਾਣਗੇ। CM ਮਾਨ ਨੇ ਕਿਹਾ- ਅਸੀਂ ਕਿਸੇ ਦਾ ਮੁਨਾਫਾ ਘੱਟ ਨਹੀਂ ਕਰਨਾ ਚਾਹੁੰਦੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...