ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ਗਦਰ-2 ਦੇ ਰਿਲੀਜ਼ ਤੋਂ ਪਹਿਲਾ ਅੱਜ ਅੰਮ੍ਰਿਤਸਰ ਪਹੁੰਚੇ। ਸਵੇਰੇ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਸੰਨੀ ਦਿਓਲ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਉਨ੍ਹਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਸੀ। ਸੰਨੀ ਦਿਓਲ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰੂਘਰ ਵਿਖੇ ਮੱਥਾ ਟੇਕਿਆ। ਸੰਨੀ ਦਸਤਾਰ ਅਤੇ ਕੁੜਤਾ ਪਜਾਮੇ ਵਿੱਚ ਨਜ਼ਰ ਆਏ ਅਤੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ।
ਸੰਨੀ ਨੇ ਕਿਹਾ ਕਿ ਉਸ ਨੂੰ ਗੁਰੂਘਰ ਆ ਕੇ ਹਮੇਸ਼ਾ ਆਨੰਦ ਆਉਂਦਾ ਹੈ। ਇੱਥੇ ਆ ਕੇ ਗੁਰੂਆਂ ਨਾਲ ਜੁੜਿਆ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ‘ਚ ਚੱਲ ਰਹੇ ਹਾਲਾਤ ‘ਤੇ ਵੀ ਚਿੰਤਾ ਪ੍ਰਗਟਾਈ ਅਤੇ ਉਮੀਦ ਜਤਾਈ ਕਿ ਇੱਥੇ ਹਰ ਕੋਈ ਇਕੱਠੇ ਰਹਿਗੇ। ਸੰਨੀ ਦਿਓਲ ਨੇ ਫਿਲਮ ਗਦਰ-2 ਵਿੱਚ ਤਾਰਾ ਸਿੰਘ ਦਾ ਕਿਰਦਾਰ ਨਿਭਾਇਆ ਹੈ। ਸੰਨੀ ਨੇ ਕਿਹਾ ਕਿ ਉਹ ਇੱਥੇ ਗੁਰੂਆਂ ਦਾ ਆਸ਼ੀਰਵਾਦ ਲੈਣ ਅਤੇ ਆਉਣ ਵਾਲੀ ਫਿਲਮ ਲਈ ਅਰਦਾਸ ਕਰਨ ਆਏ ਸਨ।
----------- Advertisement -----------
ਫਿਲਮ ‘ਗਦਰ-2’ ਦੇ ਰਿਲੀਜ਼ ਤੋਂ ਪਹਿਲਾ ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ, ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
Published on
----------- Advertisement -----------
----------- Advertisement -----------












