ਖੰਨਾ ਵਿਖੇ ਇਕ ਬੱਸ ਹਾਦਸਾਗ੍ਰਸਤ ਹੋ ਗਈ। ਧਾਗਾ ਫੈਕਟਰੀ ਦੀ ਇਸ ਬੱਸ ਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਹਨਾਂ ਚੋਂ ਕਰੀਬ 15 ਔਰਤਾਂ ਦੇ ਸੱਟਾਂ ਲੱਗੀਆਂ। ਇੱਕ ਨੌਜਵਾਨ ਵੀ ਗੰਭੀਰ ਜਖ਼ਮੀ ਹੋਇਆ। ਜਖਮੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਵਿਖੇ ਦਾਖਿਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਇਲ ਵਿਖੇ ਧਾਗਾ ਫੈਕਟਰੀ ‘ਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ‘ਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀ ਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਟਰੱਕ ਦੀ ਟੱਕਰ ਮਗਰੋਂ ਬੱਸ ਬੇਕਾਬੂ ਹੋ ਗਈ ਸੀ ਜਿਸਨੂੰ ਡਰਾਈਵਰ ਨੇ ਮੁਸ਼ਕਲ ਨਾਲ ਕੰਟਰੋਲ ਕੀਤਾ।
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਬੱਸ ਧਾਗਾ ਮਿੱਲ ਦੀ ਹੈ ਜਿਸ ਵਿੱਚ ਜਿਆਦਾਤਰ ਔਰਤਾਂ ਸਨ। ਬੱਸ ਨੂੰ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਇਸ ਨਾਲ ਔਰਤਾਂ ਦੇ ਜ਼ਿਆਦਾ ਸੱਟਾਂ ਵੱਜੀਆਂ। ਰਾਹਗੀਰਾਂ ਨੇ ਜਖਮੀਆਂ ਨੂੰ ਨੇੜੇ ਹੀ ਸਰਕਾਰੀ ਹਸਪਤਾਲ ਦਾਖਲ ਕਰਾਇਆ। ਹਾਦਸੇ ਮਗਰੋਂ ਟਰੱਕ ਵਾਲਾ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਬੱਸ ਪੁਲ ਦੇ ਉਪਰ ਜਾ ਰਹੀ ਸੀ। ਜਿਸਨੂੰ ਡਰਾਈਵਰ ਨੇ ਸੂਝ-ਬੂਝ ਨਾਲ ਕੰਟਰੋਲ ਕਰ ਲਿਆ। ਜੇਕਰ ਬੱਸ ਪੁਲ ਥੱਲੇ ਡਿੱਗ ਜਾਂਦੀ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ।
----------- Advertisement -----------
ਖੰਨਾ ਵਿਖੇ ਔਰਤਾਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ
Published on
----------- Advertisement -----------
----------- Advertisement -----------











