ਪਟਿਆਲਾ : ਸ਼ੁੱਕਰਵਾਰ ਰਾਤ ਪੁਲਸ ਪ੍ਰਸ਼ਾਸਨ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਮਹਾਭਾਰਤ ‘ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗਿਰਿਜਾ ਸ਼ੰਕਰ ਵਿਆਸ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ।
ਮਿਲੀ ਜਾਣਕਾਰੀ ਅਨੁਸਾਰ ਗਿਰੀਜਾ ਸ਼ੰਕਰ ਵਿਆਸ ਕਾਰ ‘ਚ ਸਵਾਰ ਹੋ ਕੇ ਆਏ ਤੇ ਕੁਝ ਮਿੰਟਾਂ ਲਈ ਬੀਕਾਨੇਰ ਸਵੀਟਸ ਪਹੁੰਚੇ ਸੀ। ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰ ਖ਼ਬਰ ਲਿਖੇ ਜਾਣ ਤੱਕ ਚੋਰੀ ਹੋਈ ਕੁੱਲ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜਾਣਕਾਰੀ ਮੁਤਾਬਕ ਮਹਾਭਾਰਤ ‘ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੇ ਗਿਰੀਜਾ ਸ਼ੰਕਰ ਵਿਆਸ ਬੀਕਾਨੇਰ ਸਵੀਟਸ ਨੇੜੇ ਕੁਝ ਸਾਮਾਨ ਖਰੀਦਣ ਲਈ ਪਹੁੰਚੇ ਸੀ।ਉਹ ਕੁਝ ਮਿੰਟਾਂ ਵਿਚ ਵਾਪਸ ਆਏ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਕਾਰ ਦੇ ਅੰਦਰ ਰੱਖਿਆ ਸਮਾਨ ਗਾਇਬ ਪਾਇਆ ਗਿਆ।ਲੈਪਟਾਪ, ਮੋਬਾਈਲ ਤੋਂ ਇਲਾਵਾ ਕਾਰ ਵਿੱਚ ਰੱਖੇ ਦਸਤਾਵੇਜ਼, ਡਾਲਰ ਅਤੇ ਹੋਰ ਨਕਦੀ ਗਾਇਬ ਸੀ।ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
----------- Advertisement -----------
ਮਹਾਭਾਰਤ ਦੇ ‘ਧ੍ਰਿਤਰਾਸ਼ਟਰ’ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਕੀਮਤੀ ਸਾਮਾਨ ਚੋਰੀ
Published on
----------- Advertisement -----------
----------- Advertisement -----------












