ਰਾਘਵ ਚੱਡੇ ਦਾ ਵਿਆਹ ਤੋਂ ਬਾਅਦ ਹੁਣ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਮੀਤ ਹੇਅਰ 29 ਅਕਤੂਬਰ ਯਾਨੀ ਐਤਵਾਰ ਨੂੰ ਮੇਰਠ ਵਿਚ ਮੰਗਣੀ ਕਰਵਾਉਣਗੇ ਅਤੇ ਇਸ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ 7 ਨਵੰਬਰ ਨੂੰ ਉਹ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝਣਗੇ।

ਉਹਨਾਂ ਨੇ ਆਪਣੇ ਵਿਆਹ ਦਾ ਕਾਰਡ ਵੀ ਸ਼ੇਅਰ ਕੀਤਾ ਹੈ, ਵਿਆਹ ਤੋਂ ਬਾਅਦ ਉਹਨਾਂ ਨੇ 8 ਨਵੰਬਰ ਨੂੰ ਡਿਨਰ ਪਾਰਟੀ ਦਾ ਫੰਕਸ਼ਨ ਵੀ ਰੱਖਿਆ ਹੈ।













