June 28, 2026, 11:07 pm
----------- Advertisement -----------
HomeNewsLatest Newsਮੋਹਾਲੀ ਪੁਲਿਸ ਵੱਲੋ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀ...

ਮੋਹਾਲੀ ਪੁਲਿਸ ਵੱਲੋ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀ ਗ੍ਰਿਫਤਾਰ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਗਸਤ (ਬਲਜੀਤ ਮਰਵਾਹਾ): ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਡਾ: ਜੋਤੀ ਯਾਦਵ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ. ਹਰਸਿਮਰਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀ ਗ੍ਰਿਫਤਾਰ ਕਰਕੇ, ਉਨ੍ਹਾ ਪਾਸੋਂ 90 ਰੋਂਦ 9 ਐਮ.ਐਮ. ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28.07.2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਨੇੜੇ ਬਾਂਸਾਵਾਲੀ ਚੁੰਗੀ, ਖਰੜ ਮੌਜੂਦ ਸੀ, ਜਿੱਥੇ ਕਿ ਸੀ.ਆਈ.ਏ. ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ, ਜਿਸਨੇ ਐਲ.ਆਈ.ਸੀ. ਕਲੋਨੀ, ਮੁੰਡੀ ਖਰੜ ਜਿਲਾ ਐਸ.ਏ.ਐਸ. ਨਗਰ ਵਿਖੇ ਕਿਰਾਏ ਤੇ ਕਮਰਾ ਲਿਆ ਹੋਇਆ ਹੈ, ਜਿਸ ਪਾਸ ਇਸਦੇ ਹੋਰ ਕਈ ਸਾਥੀ ਆਉਂਦੇ ਜਾਂਦੇ ਰਹਿੰਦੇ ਹਨ। ਮੋਹਿਤ ਕੁਮਾਰ ਅਤੇ ਇਸਦੇ ਸਾਥੀਆਂ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਅਤੇ ਹੋਰ ਅੱਡ-ਅੱਡ ਕਿਸਮ ਦੇ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਪਾਸ ਨਜਾਇਜ ਹਥਿਆਰ ਵੀ ਹਨ। ਜਿਨ੍ਹਾਂ ਨਾਲ ਮਿਲ ਕੇ ਮੋਹਿਤ ਕੁਮਾਰ ਨੇ ਆਪਣੇ ਪਾਸ ਭਾਰੀ ਮਾਤਰਾ ਵਿੱਚ ਨਜਾਇਜ ਗੋਲੀ ਸਿੱਕਾ ਇਕੱਠਾ ਕੀਤਾ ਹੋਇਆ ਹੈ। ਜੋ ਕਿਸੇ ਵੀ ਸਮੇਂ ਨਜਾਇਜ ਹਥਿਆਰ ਅਤੇ ਭਾਰੀ ਗੋਲੀ ਸਿੱਕੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜਿਸ ਤੇ ਦੋਸ਼ੀ ਮੋਹਿਤ ਕੁਮਾਰ ਦੇ ਵਿਰੁੱਧ ਮੁਕੱਦਮਾ ਨੰ: 268 ਮਿਤੀ 28-07-2024 ਅ/ਧ 25 ਅਸਲਾ ਐਕਟ, ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਕੇ ਅਤੇ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਮੋਹਿਤ ਕੁਮਾਰ ਨੇ ਇਹ 90 ਰੋਂਦ ਲਾਂਡਰਾ ਤੋਂ ਸਰਹਿੰਦ ਰੋਡ ਤੇ ਬੇ-ਅਬਾਦ ਜਗਾ ਤੋਂ ਮਨਿੰਦਰ ਸਿੰਘ ਵਾਸੀ ਪਿੰਡ ਅਲੀ ਚੱਕ, ਜਿਲਾ ਜਲੰਧਰ ਦੀ ਨਿਸ਼ਾਨਦੇਹੀ ਤੋਂ ਚੁੱਕ ਕੇ ਆਪਣੇ ਕੋਲ ਰੱਖੇ ਸਨ, ਜੋ ਉਸਨੇ ਮਨਿੰਦਰ ਸਿੰਘ ਦੇ ਕਹਿਣ ਤੇ ਅੱਗੇ ਭੇਜਣੇ ਸਨ। ਦੋਸ਼ੀ ਮੋਹਿਤ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਮਨਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅਲੀਚੱਕ ਜਿਲਾ ਜਲੰਧਰ ਨੂੰ ਵੀ ਮਿਤੀ 01-08-2024 ਨੂੰ ਉਸਦੇ ਪਿੰਡ ਅਲੀ ਚੱਕ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਮਨਿੰਦਰ ਸਿੰਘ ਵਿਰੁੱਧ ਲੜਾਈ-ਝਗੜੇ ਅਤੇ ਆਰਮਜ ਐਕਟ ਦੇ ਜਿਲਾ ਜਲੰਧਰ ਅਤੇ ਕਪੂਰਥਲਾ ਵਿਖੇ 09 ਮੁਕਦਮੇ ਦਰਜ ਹਨ। ਦੋਸ਼ੀ ਮਨਿੰਦਰ ਸਿੰਘ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਸਨੂੰ ਇਹ ਰੋਂਦ ਹਰਜੀਤ ਭੰਡਾਲ ਵਾਸੀ ਪਿੰਡ ਚਿੱਟੀ, ਜਿਲਾ ਜਲੰਧਰ ਨੇ ਭੇਜੇ ਸਨ। ਜਿਸਦੇ ਵਿਰੁੱਧ ਵੀ ਜਿਲਾ ਕਪੂਰਥਲਾ ਵਿਖੇ ਆਰਮਜ ਐਕਟ ਅਤੇ ਫਰੋਤੀਆਂ ਮੰਗਣ ਦੇ ਮੁਕੱਦਮੇ ਦਰਜ ਹਨ, ਜੋ ਇਸ ਸਮੇਂ ਇੰਗਲੈਂਡ ਵਿਖੇ ਰਹਿ ਰਿਹਾ ਹੈ। ਹਰਜੀਤ ਭੰਡਾਲ ਜੋ ਕਿ ਗੋਪੀ ਵਾਸੀ ਨਵਾਂ ਸ਼ਹਿਰ ਦਾ ਸਾਥੀ ਹੈ, ਗੋਪੀ ਜੋ ਕਿ ਰਤਨਦੀਪ ਸਿੰਘ ਕਤਲ ਕੇਸ ਵਿੱਚ ਲੋੜੀਂਦਾ ਹੈ ਅਤੇ ਇਸ ਸਮੇਂ ਯੂ.ਐਸ.ਏ. ਵਿਖੇ ਰਹਿ ਰਿਹਾ ਹੈ। ਦੋਸ਼ੀ ਮਨਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਹਨਾਂ ਨੂੰ ਨਜਾਇਜ ਹਥਿਆਰ ਵੀ ਹਰਜੀਤ ਭੰਡਾਲ ਨੇ ਭੇਜਣੇ ਸਨ, ਉਸ ਤੋਂ ਬਾਅਦ ਉਹਨਾਂ ਨੇ ਹਰਜੀਤ ਭੰਡਾਲ ਅਤੇ ਗੋਪੀ ਵਾਸੀ ਨਵਾਂ ਸ਼ਹਿਰ ਦੇ ਸਾਥੀਆਂ ਨਾਲ ਮਿਲਕੇ ਉਹਨਾਂ ਵੱਲੋਂ ਦਿੱਤੇ ਟਾਰਗੇਟ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ।

ਮੁਕੱਦਮਾ ਨੰਬਰ: 268 ਮਿਤੀ 28-07-2024 ਅ/ਧ 25-54-59 ਅਸਲਾ ਐਕਟ, ਥਾਣਾ ਸਿਟੀ ਖਰੜ, ਐਸ ਨਗਰ
ਗ੍ਰਿਫਤਾਰ ਦੋਸ਼ੀਆਨ :

  1. ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਸ਼ਾਹ ਸੁਲਤਾਨ, ਗੁਰਦੁਆਰਾ ਹੱਟ ਸਾਹਿਬ ਰੋਡ, ਥਾਣਾ ਸਿਟੀ ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ ਹਾਲ ਵਾਸੀ ਮਕਾਨ ਨੰ: 479, ਐਲ.ਆਈ.ਸੀ. ਕਲੋਨੀ, ਗਿਲਕੋ ਵੈਲੀ, ਖਰੜ, ਜਿਲਾ ਐਸ.ਏ.ਐਸ. ਨਗਰ।
  2. ਮਨਿੰਦਰ ਸਿੰਘ ਉਰਫ ਬੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅਲੀ ਚੱਕ ਥਾਣਾ ਲਾਂਬੜਾ, ਜਿਲਾ ਜਲੰਧਰ
    ਬ੍ਰਾਮਦਗੀ : 90 ਰੌਂਦ 09 ਐਮ.ਐਮ.
----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ AAP ਦੇ ਮੰਤਰੀ-ਵਿਧਾਇਕ, CM ਮਾਨ ਬੋਲੇ- “ਸਾਰੇ ਲਿਖਤੀ ਰੂਪ ‘ਚ ਰੱਖਣਗੇ ਪੱਖ”

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ...

ਸਿਆ ਨੂੰ ਲੈ ਕੇ ਲੋਹਗੜ੍ਹ ਕਿਲ੍ਹੇ ਪਹੁੰਚੀ ਪੁਲਿਸ: ਕੇਤਨ ਮਰਡਰ ਦਾ ਸੀਨ ਕੀਤਾ ਰੀਕ੍ਰਿਏਟ, ਦੀਵਾਰ ਤੋਂ ਸੁੱਟੀ ਗਈ ਡਮੀ

ਪੁਣੇ ਕਤਲ ਕੇਸ ਵਿੱਚ, ਪੁਲਿਸ ਨੇ ਐਤਵਾਰ ਨੂੰ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਸੁੱਟੇ...

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...