October 4, 2026, 9:36 am
----------- Advertisement -----------
HomeNewsBreaking Newsਮਾਂ ਨੇ ਕਿਹਾ ਉਨ੍ਹਾਂ ਦਾ ਪੁੱਤ ਜਿੱਥੇ ਦਿਖਾਈ ਦੇਵੇ ਗੋਲੀ ਮਾਰ ਦੇਵੋ:...

ਮਾਂ ਨੇ ਕਿਹਾ ਉਨ੍ਹਾਂ ਦਾ ਪੁੱਤ ਜਿੱਥੇ ਦਿਖਾਈ ਦੇਵੇ ਗੋਲੀ ਮਾਰ ਦੇਵੋ: ਮੂਸੇਵਾਲਾ ਕਤਲ ਕੇਸ ‘ਚ ਹੈ ਮੁਲਜ਼ਮ

Published on

----------- Advertisement -----------

ਤਰਨਤਾਰਨ, 7 ਜੂਨ 2022 – ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਪੰਜਾਬ ਦੇ ਤਰਨਤਾਰਨ ਦੇ ਪਿੰਡ ਜੋਦਾ ਦੇ ਰਹਿਣ ਵਾਲੇ ਜਗਰੂਪ ਸਿੰਘ ਰੂਪਾ ਦੀ ਮਾਂ ਨੇ ਉਸਨੂੰ ਗੋਲੀ ਮਾਰਨ ਲਈ ਕਿਹਾ ਹੈ। ਮਾਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਤੋਂ ਉਹ ਘਰ ਨਹੀਂ ਆਇਆ ਅਤੇ ਉਨ੍ਹਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਰੂਪਾ ਮੂਸੇਵਾਲਾ ਦੇ ਕਤਲ ਦੇ ਅੱਠ ਮੁਲਜ਼ਮਾਂ ਵਿੱਚੋਂ ਇੱਕ ਹੈ। ਹਾਲ ਹੀ ਵਿਚ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਸੀ।

ਦੂਜੇ ਪਾਸੇ ਜਿੱਥੇ ਮਾਂ ਪਲਵਿੰਦਰ ਕੌਰ ਨੇ ਮੂਸੇਵਾਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਿਥੇ ਦਿਖੇ ਉੱਥੇ ਗੋਲੀ ਮਾਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਗਰੂਪ ਸਿੰਘ ਰੂਪਾ ਨਸ਼ੇ ਦਾ ਆਦੀ ਸੀ ਅਤੇ ਉਹ ਉਸ ਦੀ (ਆਪਣੀ ਮਾਂ ਦੀ) ਕੁੱਟਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਸੀ। ਚਾਰ ਸਾਲ ਪਹਿਲਾਂ ਉਹ ਘਰ ਨਾ ਆਉਣ ਦੀ ਸਹੁੰ ਖਾ ਕੇ ਪਿੰਡ ਛੱਡ ਗਿਆ ਸੀ। ਚਾਰ ਸਾਲ ਬਾਅਦ ਹੁਣ ਖ਼ਬਰ ਆਈ ਹੈ ਕਿ ਉਸ ਨੇ ਇੱਕ ਮਾਂ ਤੋਂ ਉਸ ਦਾ ਪੁੱਤ ਖੋਹ ਲਿਆ ਹੈ। ਉਸ ਨੇ ਦੱਸਿਆ ਕੇ ਰੂਪਾ ਵੱਡਾ ਪੁੱਤਰ ਹੈ ਅਤੇ ਪਹਿਲਾਂ ਮੋਟਰਸਾਈਕਲ ਏਜੰਸੀ ਵਿੱਚ ਕੰਮ ਕਰਦਾ ਸੀ। 9 ਸਾਲ ਪਹਿਲਾਂ ਉਹ ਗਲਤ ਕੰਪਨੀ ਵਿੱਚ ਪੈ ਗਿਆ।

ਮਾਂ ਪਲਵਿੰਦਰ ਕੌਰ ਨੇ ਦੱਸਿਆ ਕਿ ਜਗਰੂਪ ਦਾ ਛੋਟਾ ਭਰਾ ਭਾਰਤੀ ਫੌਜ ਵਿੱਚ ਹੈ। ਉਹ ਨਹੀਂ ਚਾਹੁੰਦਾ ਕਿ ਜਗਰੂਪ ਕਦੇ ਘਰ ਆਵੇ। ਜੇਕਰ ਉਹ ਘਰ ਆਵੇਗਾ ਤਾਂ ਉਹ ਖੁਦ ਪੁਲਿਸ ਨੂੰ ਇਸ ਦੀ ਸੂਚਨਾ ਦੇਵੇਗਾ। ਜਗਰੂਪ ਨੂੰ ਘਰੋਂ ਕੱਢਣ ਦਾ ਮੁੱਖ ਕਾਰਨ ਘਰ ਦੇ ਹਾਲਾਤ ਸਨ। ਉਸ ਨੇ ਨਸ਼ੇ ਲਈ ਘਰੇਲੂ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ।

ਜਗਰੂਪ ਸਿੰਘ ਰੂਪਾ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਪਰ ਇਹ ਸਾਰੇ ਲੁੱਟ-ਖੋਹ ਅਤੇ ਡਕੈਤੀ ਦੇ ਸਨ। ਮਾਂ ਨੇ ਦੱਸਿਆ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਜਾਂਦਾ ਸੀ ਪਰ ਬਾਅਦ ‘ਚ ਪੁਲਸ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ। ਇਸ ਘਟਨਾ ਤੋਂ ਬਾਅਦ ਉਹ ਕਹਿਣਾ ਚਾਹੁੰਦੀ ਹੈ ਕਿ ਜਿੱਥੇ ਵੀ ਰੂਪਾ ਨਜ਼ਰ ਆਵੇ, ਉਸ ਨੂੰ ਗੋਲੀ ਮਾਰ ਦਿੱਤੀ ਜਾਵੇ। ਉਨ੍ਹਾਂ ਨੂੰ ਇਸ ਨਾਲ ਕੋਈ ਦੁੱਖ ਨਹੀਂ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...