July 23, 2026, 5:28 pm
----------- Advertisement -----------
HomeNewsLatest Newsਟੈਲੀਗ੍ਰਾਮ ਰਾਹੀ ਪੰਜਾਬ, ਹਰਿਆਣਾ, ਯੂ.ਪੀ. ਵਿਖੇ ਆਨ ਲਾਇਨ ਫਰਾਡ ਕਰਨ ਵਾਲੇ ਗਿ.ਰੋਹ...

ਟੈਲੀਗ੍ਰਾਮ ਰਾਹੀ ਪੰਜਾਬ, ਹਰਿਆਣਾ, ਯੂ.ਪੀ. ਵਿਖੇ ਆਨ ਲਾਇਨ ਫਰਾਡ ਕਰਨ ਵਾਲੇ ਗਿ.ਰੋਹ ਦਾ ਪਰਦਾਫਾਸ਼

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਅਗਸਤ 2023 (ਬਲਜੀਤ ਮਰਵਾਹਾ) : ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸ਼ੈ ਕੁਮਾਰ ਪੁੱਤਰ ਰਵਿੰਦਰ ਸ਼ਰਮਾ ਵਾਸੀ ਬਲਟਾਣਾ, ਜੀਰਕਪੁਰ, ਐਸ.ਏ.ਐਸ ਨਗਰ ਨਾਲ ਕੁੱਝ ਵਿਅਕਤੀ ਵੱਲੋ ਆਨਲਾਇਨ ਇੰਨਵੈਸਟ ਕਰਨ ਦੇ ਨਾਮ 46,049/- ਰੁਪਏ ਦੀ ਧੋਖਾਧੜੀ ਕੀਤੀ ਗਈ ਹੈ ਅਤੇ ਇਨ੍ਹਾ ਵਿਅਕਤੀਆ ਵੱਲੋ ਹੋਰ ਵੀ ਭੋਲੇ ਭਾਲੇ ਲੋਕਾ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਮੁਕੱਦਮਾ ਨੰ: 243 ਮਿਤੀ23.08.2023 ਅ/ਧ 406,420,120ਬੀ ਭ:ਦ:, 66(ਡੀ) ਆਈ.ਟੀ.ਐਕਟ 2000, ਥਾਣਾ ਜੀਕਰਪੁਰ, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਅਮਨਜੋਤ ਕੋਰ ਸੰਧੂ, ਇੰਚਾਰਜ, ਸਾਈਬਰ ਸੈਲ੍ਹ, ਮੋਹਾਲੀ ਦੀ ਟੀਮ ਵੱਲੋ ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿੱਚ ਨਿਮਨ ਲਿਖਤ ਅਨੁਸਾਰ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਭੋਲੇ ਭਾਲੇ ਲੋਕਾ ਨੂੰ ਫੌਨ ਰਾਹੀ ਵੱਡੇ ਵੱਡੇ ਸੁਪਨੇ ਦਿਖਾ ਕਰ ਉਨ੍ਹਾ ਪਾਸੋ ਆਨਲਾਈਨ ਪੈਸੇ ਹਾਸਲ ਕਰਕੇ ਠੱਗੀ ਮਾਰਦੇ ਸਨ। ਇਨ੍ਹਾ ਦੇ ਬੈਕ ਖਾਤਿਆ ਦੀ ਪੜਚੋਲ ਕਰਨ ਤੋ ਪਤਾ ਲੱਗਾ ਹੈ ਕਿ ਇਨ੍ਹਾ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਬੈਕ ਖਾਤਿਆ ਰਾਹੀ 01,20,49,133/- ਦੀ ਟਰਾਸਜੈਕਸ਼ਨ ਕੀਤੀ ਗਈ ਹੈ। ਇਨ੍ਹਾ ਵੱਲੋ ਆਪਣੇ ਟੈਲੀਗ੍ਰਾਮ ਐਪ ਤੇ ਕਰੀਬ 20 ਖਾਤੇ ਚਲਾਏ ਜਾ ਰਹੇ ਸਨ, ਜਿਨ੍ਹਾ ਦੇ ਨਾਮ “POOR PEOPLE’S MONEY, MONEY TREADING HELPING, BLOCK CHAIN EXCHANGE, CRYPTO MINING, GLOBAL-BITCOIN-INVESTMENT, REDDY ANNA SCREENSHOT CHANNEL, ETC.” ਰੱਖੇ ਹੋਏ ਸਨ। ਜਿਨ੍ਹਾ ਵਿੱਚ ਕੁੱਲ 80 ਹਜਾਰ ਮੈਂਬਰ ਸਨ, ਹੁਣ ਤੱਕ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾ ਦੋਸ਼ੀਆ ਵੱਲੋ 500 ਤੋ ਵੱਧ ਵਿਅਕਤੀਆ ਨਾਲ ਠੱਗੀ ਕੀਤੀ ਗਈ ਹੈ। ਮੁਕੱਦਮਾ ਦੀ ਤਫਤੀਸ਼ ਦੋਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਗ੍ਰਿਫਤਾਰ ਦੋਸ਼ੀ :

  1. ਮਨੀਸ਼ਾ ਚੋਹਾਨ ਪੁੱਤਰੀ ਜਸਪਾਲ ਸਿੰਘ,
  2. ਰੀਸ਼ਵ ਚੋਹਾਨ ਪੁਤਰ ਜਸਪਾਲ ਸਿੰਘ, ਵਾਸੀਆਨ ਪਿੰਡ ਕੁਤਬਪੁਰ, ਥਾਣਾ ਸਰਸਾਬਾਦ, ਜਿਲ੍ਹਾ ਸਹਾਰਨਪੁਰ, ਯੂ.ਪੀ.।
  3. ਮਿਲਨ ਪੁਤਰ ਜੋਹਰ, ਵਾਸੀ ਪਿੰਡ ਬੇਜੋਵਾਲ, ਥਾਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.)।
  4. ਵਿਸ਼ਾਲ ਕੁਮਾਰ ਪੁੱਤਰ ਸੁਨੀਲ ਕੁਮਾਰ, ਵਾਸੀ ਕਲਸਿਆ, ਥਾਂਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.)।

ਬ੍ਰਾਮਦਗੀ :

  1. ਇੱਕ ਕਾਰ ਟਾਟਾ ਪੰਚ ਨੰਬਰ: T-723-HR-9489AB
  2. ਇੱਕ ਕਾਰ ਮਾਰੂਤੀ ਅਲਟੋ ਨੰਬਰ: UP81BP9989
  3. ਲੈਪਟੋਪ (ਡੈਲ) 03
  4. ਮੋਬਾਇਲ ਫੋਨ 11
  5. ਏ.ਟੀ.ਐਮ ਕਾਰਡ 45
  6. ਮੋਬਾਇਲ ਸਿਮ (Airtel & Idea) 50
  7. ਚੈੱਕ ਬੁੱਕ 13
  8. FINO Payment Bank card swipe machine 01
  9. SIM activation thumb impression machine 02
  10. ਭਾਰਤੀ ਕਰੰਸੀ 05 ਲੱਖ ਰੁਪਏ
  11. ਵੱਖ ਵੱਖ ਬੈਂਕਾ ਵਿੱਚ ਬਲਾਕ ਕਰਵਾਏ ਖਾਤੇ 15
  12. ਦੋਸ਼ੀਆ ਦੇ ਬੈਂਕ ਖਾਤੇ ਵਿੱਚ ਬਲਾਕ ਕਰਵਾਈ ਰਕਮ 04,29,121/- ਡਾ: ਗਰਗ ਨੇ ਪ੍ਰੈਸ ਨੋਟ ਰਾਹੀ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਆਨ ਫਰਾਡ ਤੋ ਬਚਣ ਲਈ ਸ਼ੋਸ਼ਲ ਮੀਡੀਆ ਤੇ ਕਿਸੇ ਵੀ ਅਣਜਾਨ ਵਿਅਕਤੀ ਦੀਆਂ ਗੱਲਾ ਵਿੱਚ ਆ ਕੇ ਪੈਸੇ ਟਰਾਸਫਰ ਨਾ ਕੀਤੇ ਜਾਣ, ਮੋਬਾਇਲ ਤੇ ਸੰਦੇਸ਼ ਰਾਹੀ ਆ ਰਹੇ ਬੇਲੋੜੇ ਲਿੰਕਾਂ ਨੂੰ ਨਾ ਖੋਲਿਆ ਜਾਵੇ ਅਤੇ ਓ.ਟੀ.ਪੀ ਜਾਂ ਪਾਸਵਰਡ ਕਿਸੇ ਵੀ ਅਣਜਾਨ ਵਿਅਕਤੀ ਨਾਲ ਸ਼ੇਅਰ ਨਾ ਕੀਤਾ ਜਾਵੇ। ਏ.ਟੀ.ਐਮ ਮਸ਼ੀਨ ਵਿੱਚੋ ਪੈਸੇ ਕਢਵਾਉਣ ਸਮੇਂ ਕਿਸੇ ਅਣਜਾਨ ਵਿਅਕਤੀ ਨੂੰ ਏ.ਟੀ.ਐਮ ਕਾਰਡ ਨਾ ਦਿੱਤਾ ਜਾਵੇ ਅਤੇ ਨਾ ਹੀ ਕਾਰਡ ਨਾਲ ਸਬੰਧਤ ਕੋਈ ਜਾਣਕਾਰੀ ਸ਼ੇਅਰ ਨਾ ਕੀਤੀ ਜਾਵੇ।

ਜਿਲ੍ਹਾ ਪੁਲਿਸ ਵੱਲੋ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਆਪ ਦੇ ਇਲਾਕਾ ਵਿੱਚ ਨਸ਼ਾ ਤਸਕਰੀ ਸਬੰਧੀ ਕੋਈ ਵੀ ਸੂਚਨਾ/ਇਤਲਾਹ/ਸ਼ਿਕਾਇਤ ਹੈ ਤਾਂ ਮੇਰੇ ਨਿੱਜੀ ਵਟਸ ਐਪ ਨੰਬਰ 80541-00112 ਜਾਂ ਈਮੇਲ ssp.mohali.druginfo@gmail.com ਤੇ ਮੈਸੇਜ ਰਾਹੀ ਦਿੱਤੀ ਜਾ ਸਕਦੀ ਹੈ। ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ/ਪਤਾ ਗੁਪਤ ਰੱਖਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...