ਚੰਡੀਗੜ੍ਹ 18 ਨਵੰਬਰ (ਬਲਜੀਤ ਮਰਵਾਹਾ): ਅੱਜ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾ ਅਤੇ ਇਨਸਾਫ ਲਈ ਸੰਘਰਸ਼ਸ਼ੀਲ ਧਿਰਾ ਨੇ ਸਾਝੀ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਹੁਣ ਸਾਡੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ ਅਸੀ ਇਨਸਾਫ ਲਈ ਲਗਾਤਾਰ ਕੋਰਟ ਕਚਹਿਰੀਆ ਵਿੱਚ ਚੱਕਰ ਲਗਾ ਰਹੇ ਹਾ ਇਸ ਨਵੰਬਰ ਨੂੰ ਸਿੱਖ ਨਸਲਕੁਸ਼ੀ ਦੇ ਭਿਆਨਕ ਦੁਖਾਂਤ ਨੂੰ ਵਾਪਰਿਆ 39 ਸਾਲ ਹੋ ਜਾਣੇ ਨੇ ਪਰ ਇਨਸਾਫ ਤਾ ਦੂਰ ਦੀ ਗੱਲ ਅਜੇ ਤੱਕ ਜਾਂਚ ਏਜੰਸੀਆ ਸਿਰਫ ਜਾਚ ਹੀ ਕਰ ਰਹੀਆ ਹਨ ਜਗਦੀਸ਼ ਟਾਈਟਲਰ ਸੱਜਣ ਕੁਮਾਰ ਕਮਲ ਨਾਥ ਸਮੇਤ ਸੈਕੜੇ ਕਨੂੰਨ ਦੀ ਗ੍ਰਿਫਤ ਤੋ ਬਾਹਰ ਹਨ ।
ਕੇਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ, ਨਵੰਬਰ 1984 ਸਿੱਖ ਨਸਲਕੁਸ਼ੀ ਪੀੜਤ ਪਰਿਵਾਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ, ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਜਸਵਿੰਦਰ ਸਿੰਘ ਸਮੇਤ ਡੇਢ ਦਰਜਨ ਵਿਧਵਾ ਬੀਬੀਆ ਜਿੰਨਾ ਦੇ ਪਤੀ ਨਵੰਬਰ 1984 ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਮੋਦੀ ਸਰਕਾਰ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਹੁਣ ਤੱਕ ਬੁਰੀ ਤਰਾ ਫੇਲ ਸਾਬਿਤ ਹੋ ਰਹੀ ਹੈ ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੂਹ ਪੀੜਤ ਪਰਿਵਾਰ 5 ਨਵੰਬਰ ਨੂੰ ਲੁਧਿਆਣਾ ਵਿਖੇ ਨਵੰਬਰ 84 ਦੇ ਸਹੀਦਾ ਦੀ ਯਾਦ ਵਿੱਚ ਕੀਤੇ ਜਾ ਰਹੇ ਸਮਾਗਮ ਵਿੱਚ ਇਨਸਾਫ ਪ੍ਰਾਪਤੀ ਲਈ ਵੱਡੇ ਪੱਧਰ ਤੇ ਸੰਘਰਸ਼ ਦਾ ਐਲਾਨ ਕਰਨਗੇ। ਇਸ ਮੌਕੇ ਸਿੱਖ ਪੀੜਤ ਪਰਿਵਾਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁਗਰੀ ਅਤੇ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਉਹ ਪੀੜਤ ਪਰਿਵਾਰਾ ਦੇ ਦੁੱਖੜੇ ਸੁਣਨ ਲਈ ਸਾਨੂੰ ਵਕਤ ਦੇਣ ਤਾ ਜੋ ਅਸੀ ਆਪਣੀਆ ਸਮੱਸਿਆਵਾ ਦੱਸ ਸਕੀਏ । ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਹੋਦ ਚਿੱਲੜ ਰਿਵਾੜੀ ਹਰਿਆਣਾ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਦਿਵਾਉਦਿਆ ਕਿਹਾ ਕਿ ਬੀਤੇ ਸਮੇ ਵਿੱਚ ਹੋਦ ਚਿੱਲੜ ਮੈਮੋਰੀਅਲ ਬਣਾਉਣ ਲਈ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖੁਦ ਨੀਹ ਪੱਥਰ ਰੱਖ ਚੁੱਕੇ ਨੇ ਪਰ ਉਸ ਤੋ ਅਜੇ ਤੱਕ ਕੋਈ ਉਸਾਰੀ ਨਹੀ ਕੀਤੀ ਗਈ। ਉਹਨਾਂ ਪੀੜਤ ਪਰਿਵਾਰਾ ਦੇ ਬੱਚਿਆਂ ਲਈ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੁਰੂ ਕੀਤੀ ਯੂ ਪੀ ਐਸ ਸੀ ਦੀ ਤਿਆਰੀ ਲਈ ਨਿਸ਼ਚੇ ਅਕੈਡਮੀ ਵਿੱਚ ਦਿੱਤੀ ਜਾ ਰਹੀ ਕੋਚਿੰਗ ਸੈਂਟਰ ਵਿੱਚ ਵਿਸ਼ੇਸ ਕੋਟਾ ਰੱਖਿਆ ਜਾਵੇ । ਉਹਨਾ ਪੀੜਤ ਪਰਿਵਾਰਾ ਦੇ ਬੱਚਿਆ ਨੂੰ ਰੁਜ਼ਗਾਰ ਸਵੈਰੁਜ਼ਗਾਰ ਦੇਣ ਵੱਲ ਵੀ ਵਿਸੇਸ਼ ਧਿਆਨ ਦੇਣ ਦੀ ਅਪੀਲ ਕੀਤੀ ।












