June 5, 2026, 3:55 pm
----------- Advertisement -----------
HomeNewsBreaking Newsਪੰਜਾਬ ਸਪੀਕਰ-ਇਲੈਵਨ ਨੇ ਮਾਰੀ ਬਾਜ਼ੀ, ਹਰਿਆਣਾ ਸਪੀਕਰ-ਇਲੈਵਨ ਨੂੰ 95 ਦੌੜਾਂ ਨਾਲ ਹਰਾਇਆ

ਪੰਜਾਬ ਸਪੀਕਰ-ਇਲੈਵਨ ਨੇ ਮਾਰੀ ਬਾਜ਼ੀ, ਹਰਿਆਣਾ ਸਪੀਕਰ-ਇਲੈਵਨ ਨੂੰ 95 ਦੌੜਾਂ ਨਾਲ ਹਰਾਇਆ

Published on

----------- Advertisement -----------

ਚੰਡੀਗੜ੍ਹ, 15 ਅਪ੍ਰੈਲ: ਪੰਜਾਬ ਅਤੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦਰਮਿਆਨ ਅੱਜ ਖੇਡੇ ਗਏ ਕ੍ਰਿਕਟ ਮੈਚ ਵਿੱਚ ਪੰਜਾਬ ਦੀ ਟੀਮ 95 ਦੌੜਾਂ ਨਾਲ ਜੇਤੂ ਰਹੀ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ਉੱਤੇ 15 ਓਵਰਾਂ ਵਿੱਚ 235 ਦੌੜਾਂ ਬਣਾਈਆਂ ਜਦਕਿ ਹਰਿਆਣਾ ਦੀ ਟੀਮ 15 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਯੂ ਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਟੰਡਨ ਨੇ ਪੰਜਾਬ ਸਪੀਕਰ-ਇਲੈਵਨ ਦੀ ਜੇਤੂ ਟੀਮ ਅਤੇ ਉਪ ਜੇਤੂ ਟੀਮ ਨੂੰ ਟਰਾਫੀ ਦੇ ਕੇ ਨਿਵਾਜਿਆ।

ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਸਪੀਕਰ-ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਮੀਤ ਹੇਅਰ ਅਤੇ ਵਿਧਾਇਕ ਅਮੋਲਕ ਸਿੰਘ ਨੇ ਓਪਨਰ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ। “ਪੰਜਾਬ ਸਪੀਕਰ ਇਲੈਵਨ” ਟੀਮ ਨੂੰ ਜਿਤਾਉਣ ਲਈ ਖੇਡ ਮੰਤਰੀ ਮੀਤ ਹੇਅਰ ਨੇ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ 150 ਦੌੜਾਂ ਬਣਾਈਆਂ ਅਤੇ ਉਹ ਮੈਨ ਆਫ਼ ਦ ਮੈਚ ਰਹੇ। ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 8 ਚੌਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਨੇ ਦੋ ਵਿਕਟਾਂ ਗੁਆਈਆਂ, ਜਿਨ੍ਹਾਂ ਵਿੱਚ ਓਪਨਰ ਵਜੋਂ ਗਏ ਵਿਧਾਇਕ ਅਮੋਲਕ ਸਿੰਘ 14 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਅਮਰਪਾਲ ਸਿੰਘ 1 ਦੌੜ ਬਣਾ ਕੇ ਆਊਟ ਹੋ ਗਏ।

236 ਦੌੜਾਂ ਲਈ ਖੇਡਦਿਆਂ ਹਰਿਆਣਾ ਸਪੀਕਰ-ਇਲੈਵਨ ਵੱਲੋਂ ਵਿਧਾਇਕ ਭਵਿਆ ਬਿਸ਼ਨੋਈ ਅਤੇ ਚਰਨਜੀਵ ਰਾਓ ਨੇ ਸਲਾਮੀ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ। ਇਸ ਦੌਰਾਨ ਭਵਿਆ ਬਿਸ਼ਨੋਈ 72 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਚਰਨਜੀਵ ਰਾਓ 2 ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾ ਕੇ ਕੈਚ ਆਊਟ ਹੋਏ। ਉਨ੍ਹਾਂ ਦਾ ਕੈਚ ਅੰਮ੍ਰਿਤਪਾਲ ਸਿੰਘ ਦੀ ਗੇਂਦ ‘ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਲੀ ਕਲਸੀ ਨੇ ਫੜਿਆ। ਇਸ ਪਿੱਛੋਂ ਵਿਧਾਇਕ ਰਾਜੇਸ਼ ਨਾਗਰ ਨੇ 19 ਦੌੜਾਂ ਅਤੇ ਵਿਧਾਇਕ ਸ਼ਸ਼ੀਪਾਲ ਸਿੰਘ ਨੇ 16 ਦੌੜਾਂਚ ਬਣਾ ਕੇ ਆਊਟ ਹੋਏ।

ਪੰਜਾਬ ਸਪੀਕਰ-ਇਲੈਵਨ

ਕਪਤਾਨ ਗੁਰਮੀਤ ਸਿੰਘ ਮੀਤ ਹੇਅਰ (ਖੇਡ ਮੰਤਰੀ ਪੰਜਾਬ),
ਵਿਧਾਇਕ ਅਮੋਲਕ ਸਿੰਘ,
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ,
ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ (ਮੌੜ),
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,
ਵਿਧਾਇਕ ਕਰਮਬੀਰ ਸਿੰਘ ਘੁੰਮਣ,
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ,
ਵਿਧਾਇਕ ਰੁਪਿੰਦਰ ਸਿੰਘ,
ਵਿਧਾਇਕ ਅਮਨਸ਼ੇਰ ਸਿੰਘ (ਸ਼ੈਰੀ ਕਲਸੀ),
ਵਿਧਾਇਕ ਮਨਜਿੰਦਰ ਲਾਲਪੁਰਾ,
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,
ਵਿਧਾਇਕ ਅਮਰਪਾਲ ਸਿੰਘ,
ਵਿਧਾਇਕ ਡਾ. ਰਵਜੋਤ ਸਿੰਘ

ਹਰਿਆਣਾ ਸਪੀਕਰ-ਇਲੈਵਨ

ਕੈਪਟਨ ਗਿਆਨ ਚੰਦ ਗੁਪਤਾ (ਸਪੀਕਰ, ਹਰਿਆਣਾ ਵਿਧਾਨ ਸਭਾ)
ਵਿਧਾਇਕ ਭਵਿਆ ਬਿਸ਼ਨੋਈ
ਵਿਧਾਇਕ ਚਿਰੰਜੀਵ ਰਾਓ
ਵਿਧਾਇਕ ਰਾਜੇਸ਼ ਨਾਗਰ
ਵਿਧਾਇਕ ਸ਼ੀਸ਼ ਪਾਲ ਸਿੰਘ
ਵਿਧਾਇਕ ਜੋਗੀ ਰਾਮ ਸਿੰਘ
ਵਿਧਾਇਕ ਲਕਸ਼ਮਣ ਸਿੰਘ ਯਾਦਵ
ਵਿਧਾਇਕ ਪਰਦੀਪ ਚੌਧਰੀ
ਵਿਧਾਇਕ ਬਲਰਾਜ ਕੁੰਡੂ
ਵਿਧਾਇਕ ਕੁਲਦੀਪ ਵਤਸ
ਵਿਧਾਇਕ ਅਮਿਤ ਸਿਹਾਗ
ਵਿਧਾਇਕ ਪ੍ਰਵੀਨ ਡਾਗਰ
ਵਿਧਾਇਕ ਮੋਮਨ ਖਾਨ
ਵਿਧਾਇਕ ਹਰਵਿੰਦਰ ਕਲਿਆਣ
ਵਿਧਾਇਕ ਮੋਹਨ ਲਾਲ ਬਡੋਲੀ
ਵਿਧਾਇਕ ਸੰਜੇ ਸਿੰਘ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...