December 8, 2024, 9:04 pm
----------- Advertisement -----------
HomeNewsLatest Newsਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਵਿਸ਼ੇਸ਼ ਆਮੰਤ੍ਰਿਤ ਮੈਂਬਰ ਸੂਬਾ ਕਾਰਜਕਾਰਨੀ ਭਾਜਪਾ...

ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਵਿਸ਼ੇਸ਼ ਆਮੰਤ੍ਰਿਤ ਮੈਂਬਰ ਸੂਬਾ ਕਾਰਜਕਾਰਨੀ ਭਾਜਪਾ ਦੇ ਅਹੁਦੇ ਅਤੇ ਭਾਜਪਾ ਤੋਂ ਦਿੱਤਾ ਅਸਤੀਫ਼ਾ

Published on

----------- Advertisement -----------

ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਇੱਕ ਜਜ਼ਬਾਤੀ ਸਿੱਖ ਹੋਣ ਦੇ ਨਾਤੇ ਭਾਜਪਾ ਤੋਂ ਨਾਤਾ ਤੋੜਨ ਦਾ ਮਨ ਬਣਾਇਆ ਹੈ । ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਖੇਤਰ ਦੇ ਸੂਬਾ ਪ੍ਰਧਾਨ ਵੀ ਹਨ ਜਿਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮੰਡੀ ਬੋਰਡ ਦਾ ਡਾਇਰੈਕਟਰ ਵੀ ਨਿਯੁਕਤ ਕੀਤਾ ਸੀ, ਨੇ ਪੰਜਾਬ ਵਿਧਾਨ ਸਭਾ ਦੀਆਂ 2022 ਚੋਣਾਂ ਤੋਂ ਪਹਿਲਾਂ 11 ਜਨਵਰੀ 2022 ਨੂੰ ਭਾਜਪਾ ਨੇਤਾ ਮਦਨ ਮੋਹਨ ਮਿੱਤਲ ਅਤੇ ਉਹਨਾਂ ਪੁੱਤਰ ਭਾਜਪਾ ਨੇਤਾ ਅਰਵਿੰਦ ਮਿੱਤਲ ਦੇ ਰਾਹੀਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਬਡਹੇੜੀ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਬਾਦਲ ਪਹਿਲਾਂ 1996 ਤੋਂ ਪਤੀ ਪਤਨੀ ਦੀ ਸਾਂਝ ਰੱਖਦਿਆਂ ਸਿੱਖਾਂ ਨੂੰ ਜ਼ਲੀਲ ਕਰਦੇ ਆ ਰਹੇ ਸਨ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਦੇ ਸਮੇਂ ਜਦੋਂ ਬਾਦਲਾਂ ਨੂੰ ਸਿੱਖਾਂ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਤੋਂ ਨਾਤਾ ਤੋੜਨ ਲਈ ਮਜ਼ਬੂਰ ਕਰ ਦਿੱਤਾ ਸੀ ਪਰ ਦੋਵੇਂ ਮਿੱਤਰ ਜੋ ਪਤੀ ਪਤਨੀ ਵਾਂਗ ਸੰਬੰਧ ਰੱਖਦੇ ਸਨ ਅਲੱਗ ਹੋਣ ਤੋਂ ਬਾਅਦ ਵੀ ਆਪਣੀ ਫ਼ਿਤਰਤ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੇ। ਬਾਦਲ ਕੁਰਸੀ ਲਈ ਸਿਰਸੇ ਵਾਲ਼ੇ ਸਾਧ ਦੀ ਮੱਦਦ ਲੈੰਦੇ ਰਹੇ ਅਤੇ ਉਸ ਦੀ ਮੱਦਦ ਕਰਦੇ ਰਹੇ ਸਿੱਖਾਂ ਨਾਲ਼ ਦਗ਼ਾ ਕੀਤਾ ਉਸੇ ਤਰਾਂ ਭਾਜਪਾ ਸਿੱਖਾਂ ਦੇ ਜਜ਼ਬਾਤਾਂ ਨੂੰ ਸੱਟ ਮਾਰ ਰਹੀ ਹੈ। ਸਿਰਸੇ ਵਾਲ਼ੇ ਸਾਧ ਜੋ ਸੰਗੀਨ ਦੋਸ਼ਾਂ ਤਹਿਤ ਕੈਦ ਕੱਟ ਰਿਹਾ ਹੈ ਵਾਰ ਵਾਰ ਜੇਲ੍ਹ ਤੋਂ ਛੁੱਟੀ ਦਿਵਾ ਕੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ ।

ਬਡਹੇੜੀ ਨੇ ਆਖਿਆ ਕਿ ਸਿੱਖ ਕੌਮ ਦਾ ਭਲਾ ਨਾ ਬਾਦਲ ਦਲ ਕਰ ਸਕਦਾ ਹੈ ਅਤੇ ਨਾ ਹੀ ਭਾਜਪਾ ਦੋਵੇਂ ਸਿੱਖ ਚਿਹਰਿਆਂ ਨੂੰ ਅੱਗੇ ਕਰਕੇ ਸਿੱਖ ਕੌਮ ਨੂੰ ਮੂਰਖ ਬਣਾ ਕੇ ਕਮਜ਼ੋਰ ਕਰ ਰਹੇ ਹਨ ਜੇਕਰ ਬਾਦਲ ਅਤੇ ਭਾਜਪਾ ਸਿੱਖਾਂ ਪ੍ਰਤੀ ਸੁਹਿਰਦ ਅਤੇ ਗੰਭੀਰ ਹੁੰਦੇ ਤਾਂ ਸਿੱਖ ਬੰਦੀ ਪਿਛਲੇ 27 ਸਾਲਾਂ ਦੇ ਗੱਠਜੋੜ ਦੌਰਾਨ ਜੇਲ੍ਹਾਂ ਤੋਂ ਬਾਹਰ ਆ ਸਕਦੇ ਸਨ ਜਿਹਨਾਂ ਸਿੱਖ ਬੰਦੀਆਂ ਨੂੰ ਰਿਹਾਅ ਕਰਵਾਉਣ ਲਈ ਸਿੱਖ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਉਹਨਾਂ ਨੂੰ ਸੰਘਰਸ਼ ਦੀ ਕੋਈ ਲੋੜ ਹੀ ਨਹੀਂ ਪੈਣੀ ਸੀ ।
ਉਹਨਾਂ ਨੇ ਦੋਸ਼ ਲਗਾਇਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੁੱਤੀ ਪਈ ਸੀ ਸਿੱਖ ਬੰਦੀਆਂ ਨੂੰ ਭੁਲਾ ਬੈਠੀ ਸੀ ਕੇਵਲ ਬਾਦਲ ਪਰਵਾਰ ਦੀ ਸਿਆਸੀ ਮੱਦਦ ਕਰਨ ਵਿੱਚ ਹੀ ਵਿਅਸਤ ਸੀ ਹੁਣ ਬਦਨਾਮੀ ਦਾ ਦਾਗ਼ ਉਤਾਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਹੀ ਕਾਰਨ ਹੈ ਕਿ ਸਿੱਖ ਜਥੇਬੰਦੀਆਂ ਦੇ ਸੰਘਰਸ਼ ਕਰਨ ਵਾਲ਼ੇ ਬਾਦਲਾਂ ਤੋਂ ਨਿਰਾਸ ਹੋਏ ਨੌਜਵਾਨਾਂ ਨੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਰਵਿਹਾਰ ਕੀਤਾ ਉਹ ਧਾਮੀ ਦੇ ਵਿਰੁੱਧ ਨਹੀਂ ਸਨ ਉਹਨਾਂ ਦਾ ਗ਼ੁੱਸਾ ਬਾਦਲਾਂ ਦੇ ਰਵੱਈਏ ਦੇ ਖ਼ਿਲਾਫ਼ ਹੈ । ਬਡਹੇੜੀ ਨੇ ਆਖਿਆ ਕਿ ਦੋਵੇਂ ਭਾਜਪਾ ਅਤੇ ਬਾਦਲ ਸਿੱਖਾਂ ਦੇ ਹਮਦਰਦ ਨਾ ਹੀ ਸਨ ਅਤੇ ਨਾ ਹੀ ਭਵਿੱਖ ਵਿੱਚ ਹਮਦਰਦ ਹੋ ਸਕਦੇ ਹਨ ਇਸ ਲਈ ਉਹਨਾਂ ਨੇ ਇੱਕ ਜਜ਼ਬਾਤੀ ਸਿੱਖ ਹੋਣ ਦੇ ਨਾਤੇ ਭਾਜਪਾ ਤੋਂ ਨਾਤਾ ਤੋੜਨ ਦਾ ਮਨ ਬਣਾਇਆ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਔਰਤ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਲਗਾਈ ਅੱਗ ,ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

 ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪਿੰਡ ਬੋੜਾਵਾਲ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ...

ਪੰਜਾਬ ‘ਚ ਅੱਜ ਸ਼ਾਮ ਤੋਂ ਵਿਗੜੇਗਾ ਮੌਸਮ, ਦੋ ਦਿਨ ਮੀਂਹ

ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ...

ਐਚ ਐਸ ਫੂਲਕਾ ਨੇ ਕੀਤਾ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ,ਕਿਹਾ ਲੋੜ ਹੈ ਨਵੀਂ ਸ਼ੁਰੂਆਤ ਦੀ

ਵੀਓਪੀ ਬਿਓਰੋ: ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਸ਼ਨੀਵਾਰ ਨੂੰ ਮੁੜ ਸਿਆਸਤ ਵਿੱਚ ਆਉਣ ਦਾ...

 ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਗਰਮਾਇਆ, ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ

ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ...

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਚੌੜਾ ਖਿਲਾਫ ਕਾਰਵਾਈ ਦੀ ਉਠੀ ਮੰਗ,ਦਿੱਤਾ ਮੰਗ ਪੱਤਰ

GPC ਦੇ ਅੰਤਰਿਮ ਕਮੇਟੀ ਦੇ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਕਤ ਸਾਹਿਬਹ ਦੇ ਜਥੇਦਾਰ...

ਇਸ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਖੈਰ,ਹੋਵੇਗੀ ਇਹ ਕਾਰਵਾਈ

ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ।...

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...

ਕੈਨੇਡਾ ਚ ਬਦਮਾਸ਼ਾਂ ਨੇ ਉਜਾੜ ਦਿੱਤਾ ਮਾਪਿਆਂ ਦਾ ਸੰਸਾਰ, ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ...

ਗੁਰੂ ਘਰ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ !ਮੁਆਵਜ਼ਾ ਨਾਲ ਮਿਲਣ ‘ਤੇ ਲਾ ਦਿੱਤਾ ਧਰਨਾ

ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ...