ਜਲੰਧਰ ਦੇ ਕੁਲੜ੍ਹ ਪੀਜ਼ਾ ਜੋੜੇ ਦੀ ਅਸ਼ਲੀਲ ਵੀਡੀਓ ਦੇ ਮਾਮਲੇ ਨੂੰ ਲੈ ਕੇ ਸਹਿਜ ਅਤੇ ਉਸ ਦੀ ਪਤਨੀ ਦੇ ਇਲਾਵਾ ਭੈਣ ਹਰਨੂਰ ਨੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਹਰਨੂਰ ਨੇ ਸਹਿਜ ਦੀ ਦੁਕਾਨ ‘ਤੇ ਕੰਮ ਕਰਨ ਵਾਲੀ ਲੜਕੀ ਤਨੀਸ਼ਾ ਵਰਮਾ ‘ਤੇ ਪੈਸੇ ਨਾ ਦੇਣ ‘ਤੇ ਉਸ ਨੂੰ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਦੋਸ਼ ਲਗਾਇਆ ਹੈ।
ਹਰਨੂਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਤਨੀਸ਼ਾ ਵਰਮਾ ਉਸ ਦੇ ਭਰਾ ਸਹਿਜ ਨਾਲ ਕੰਮ ਕਰਦੀ ਸੀ, ਪਰ ਉਹ ਉਥੇ ਨਕਦੀ ਦੀ ਦੁਰਵਰਤੋਂ ਕਰਦੀ ਫੜੀ ਗਈ। ਜਿਸ ‘ਤੇ ਸਹਿਜ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਬਦਲਾ ਲੈਣ ਲਈ ਉਸ ਨੇ ਪਹਿਲਾਂ ਉਸ ਦੇ ਭਰਾ ਅਤੇ ਭਰਜਾਈ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਧਮਕਾਇਆ ਅਤੇ ਪੈਸਿਆਂ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਮਿਲ ਕੇ ਫਰਜ਼ੀ ਆਈਡੀ ਬਣਾ ਕੇ ਵਾਇਰਲ ਕਰ ਦਿੱਤੀ।
ਇਸਤੋਂ ਇਲਾਵਾ ਹਰਨੂਰ ਨੇ ਦੋਸ਼ ਲਾਇਆ ਹੈ ਕਿ ਇਹ ਸਾਰਾ ਕੰਮ ਤਨੀਸ਼ਾ ਵਰਮਾ ਨੇ ਇਕੱਲੇ ਨਹੀਂ ਕੀਤਾ ਹੈ ਸਗੋਂ ਉਸ ਨਾਲ ਕੁਝ ਹੋਰ ਲੋਕ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਤਨੀਸ਼ਾ ਦੀ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ।












