ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਭਾਗੀਵਾਂਦਰ ਨਹਿਰ ਵਿੱਚੋ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਕਾਰਨ ਪੂਰੇ ਪਿੰਡ ਵਿਚ ਨਾਲ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਦੀ ਸਵੇਰੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਨਹਿਰ ਵਿੱਚ ਪਿੰਡ ਵਾਸੀਆਂ ਨੇ ਇੱਕ ਲਾਂਸ ਤੈਰਦੀ ਦੇਖੀ ਤਾਂ ਉਹਨਾਂ ਮਾਮਲੇ ਦੀ ਜਾਣਕਾਰੀ ਤੁਰੰਤ ਤਲਵੰਡੀ ਸਾਬੋ ਪੁਲਿਸ ਨੂੰ ਦਿੱਤੀ,ਜਿਸ ਤੇ ਥਾਣਾ ਮੁੱਖੀ ਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੋਕੇ ਤੇ ਪੁੱਜ ਗਏ ਜਿੰਨਾ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਮੰਡੀ ਅਤੇ ਸਹਾਰਾ ਕਲੱਬ ਤਲਵੰਡੀ ਸਾਬੋ ਦੀ ਟੀਮ ਰਾਹੀ ਲਾਂਸ ਨੂੰ ਨਹਿਰ ਵਿੱਚੋ ਕੱਢਵਾ ਕੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੇ ਡੈਡ ਹਾਊਸ ਵਿੱਚ ਭੇਜ ਦਿੱਤਾ ਹੈ।
ਥਾਣਾ ਮੁੱਖੀ ਰਵਿੰਦਰ ਸਿੰਘ ਨੇ ਦੱਸਿਆਂ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 35-40 ਸਾਲ ਲੱਗ ਰਹੀ ਹੈ ਜਿਸਦੇ ਗਾਜਰੀ ਰੰਗ ਦੀ ਸ਼ਰਟ ਅਤੇ ਹਲਕੇ ਗਰੇ ਰੰਗ ਦੀ ਪੈਂਟ ਪਾਈ ਹੋਈ ਹੈ। ਲਾਸ਼ ਨੂੰ 72 ਘੰਟਿਆਂ ਦੀ ਸ਼ਨਾਖਤ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ।