August 27, 2026, 8:45 pm
----------- Advertisement -----------
HomeNewsBreaking Newsਅਮਰੀਕਾ ਗਏ ਸਾਬਕਾ ਏਅਰਫੋਰਸ ਅਧਿਕਾਰੀ ਦੇ ਘਰ ਲਾਈ ਚੋਰਾਂ ਨੇ ਸੰਨ, ਲੱਖਾ...

ਅਮਰੀਕਾ ਗਏ ਸਾਬਕਾ ਏਅਰਫੋਰਸ ਅਧਿਕਾਰੀ ਦੇ ਘਰ ਲਾਈ ਚੋਰਾਂ ਨੇ ਸੰਨ, ਲੱਖਾ ਦੀ ਨਕਦੀ, ਗਹਿਣੇ ਤੇ ਕੀਮਤੀ ਸਮਾਨ ਚੋਰੀ

Published on

----------- Advertisement -----------

ਚੋਣ ਜਾਬਤੇ ਦੌਰਾਨ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਪਣੀ ਲੜਕੀ ਕੋਲ ਅਮਰੀਕਾ ਗਏ ਸਾਬਕਾ ਏਅਰਫੋਰਸ ਅਧਿਕਾਰੀ ਦੇ ਘਰ ਚੋਰਾਂ ਵੱਲੋਂ ਸੰਨ ਲਗਾ ਕੇ ਲੱਖਾਂ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਇਨਵਰਟਰ ਬੈਟਰੇ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਘਰ ਦੀ ਹਾਲਤ ਵੇਖ ਕੇ ਸਾਫ ਜਾਹਰ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਤਸੱਲੀ ਨਾਲ ਅੰਜਾਮ ਦਿੱਤਾ ਹੈ ਅਤੇ ਹਰ ਕਮਰੇ , ਘਰ ਦੀ ਇੱਕ ਇੱਕ ਅਲਮਾਰੀ ਅਤੇ ਬੈਂਡ ਬਾਕਸ ਤੱਕ ਤਸੱਲੀ ਨਾਲ ਖੰਗਾਲੇ ਗਏ ਹਨ। ਚੋਰਾਂ ਵੱਲੋਂ ਘਰ ਦੀਆਂ ਟੂਟੀਆਂ ਤੱਕ ਵੀ ਨਹੀਂ ਛੱਡੀਆਂ ਗਈਆਂ। ਇਹੋ ਨਹੀਂ ਇਸੇ ਘਰ ਵਿੱਚ ਕਿਰਾਏ ਤੇ ਉੱਪਰੀ ਮੰਜਿਲ ਤੇ ਰਹਿ ਰਹੇ ਸ਼ਹਿਰ ਦੇ ਇਕ ਨਾਮੀ ਨਿਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ ਅਰੋੜਾ ਦੇ ਘਰ ਵੀ ਚੋਰਾਂ ਵੱਲੋਂ ਚੰਗੀ ਤਰ੍ਹਾਂ ਨਾਲ ਫਰੋਲਾ ਫਰਾਲੀ ਕੀਤੀ ਗਈ ਹੈ ਅਤੇ ਇਨਵਰਟਰ ਦੀ ਬੈਟਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ।

ਜਾਣਕਾਰੀ ਦਿੰਦਿਆਂ ਪੀੜਤ ਦੇ ਭਰਾ ਨਰਿੰਦਰ ਕੁਮਾਰ ਅਤੇ ਰਿਸ਼ਤੇਦਾਰ ਸੰਜੀਵ ਸ਼ਰਮਾ ਲੱਕੀ ਨੇ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ‌ ਜੋ ਪਹਿਲਾਂ ਏਅਰਫੋਰਸ ਵਿੱਚ ਰਿਟਾਇਰ ਹੋਏ ਅਤੇ ‌ ਬਾਅਦ ਵਿੱਚ ਸਿੰਚਾਈ ਵਿਭਾਗ ਅਤੇ ਰਣਜੀਤ ਸਾਗਰ ਡੈਮ ਤੋਂ  ਐਕਸੀਅਨ ਦੇ ਤੌਰ ਤੇ ਰਿਟਾਇਰ ਹੋਏ ਅਤੇ ਰਜਿੰਦਰਾ ਗਾਰਡਨ ਕਲੋਨੀ ਬਹਿਰਾਮਪੁਰ ਰੋਡ ਤੇ ਸਥਿਤ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਗਲੀ  ਵਿੱਚ ਰਹਿ ਰਹੇ ਹਨ। ਪਿਛਲੇ 20-25 ਦਿਨਾਂ ਤੋਂ ਉਹ ਆਪਣੀ ਸ਼ਾਦੀਸ਼ੁਦਾ ਲੜਕੀ ਕੋਲ ਆਪਣੀ ਪਤਨੀ ਸਮੇਤ ਅਮਰੀਕਾ ਗਏ ਹੋਏ ਹਨ। ਬੀਤੀ ਰਾਤ ਉਹਨਾਂ ਦੇ ਘਰ ਉੱਪਰ ਕਿਰਾਏ ਤੇ ਰਹਿ ਰਹੇ ਪ੍ਰਿੰਸੀਪਲ ਸੰਦੀਪ ਅਰੋੜਾ ਵੀ ਜੰਮੂ ਗਏ ਹੋਏ ਸਨ ਤਾਂ ਅਣਪਛਾਤੇ ਚੋਰ ਉਹਨਾਂ ਦੇ ਘਰ ਵੜ ਗਏ ਅਤੇ ਤਸੱਲੀ ਨਾਲ ਘਰ ਦੀ ਇੱਕ ਇੱਕ ਚੀਜ਼ ਖੰਗਾਲੀ।

ਨਾਲ ਹੀ ਉਹਨਾਂ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ਨਾਲ ਫੋਨ ਤੇ ਹੋਈ ਗੱਲਬਾਤ ਦੇ ਹਿਸਾਬ ਨਾਲ ਪਤਾ ਲੱਗਿਆ ਹੈ ਕਿ ਚੋਰ ਘਰ ਵਿੱਚ ਪਈ ਲਗਭਗ ਪੰਜ ਲੱਖ ਰੁਪਏ ਦੀ ਨਕਦੀ, ਲੱਖਾਂ ਰੁਪਏ ਦੇ ਨੋਟਾਂ ਦੇ ਹਾਰ, ਲੱਖਾ ਦੇ ਸੋਨੇ ਦੇ ਗਹਿਣੇ, ਇਨਵਰਟਰ ਬੈਟਰੀਆਂ ਇਥੋਂ ਤੱਕ ਕਿ ਘਰ ਦੀਆ ਟੂਟੀਆਂ ਤੱਕ ਉਤਾਰ ਕੇ ਲੈ ਗਏ ਹਨ। ਪੀੜਤ ਦੇ ਰਿਸ਼ਤੇਦਾਰਾਂ ਅਨੁਸਾਰ ਇਨਾਂ ਭਾਰੀ ਸਮਾਨ ਚੋਰ ਪੈਦਲ ਜਾਂ ਮੋਟਰਸਾਈਕਲ ਵਗੈਰਾ ਤੇ ਨਹੀਂ ਲੈ ਕੇ ਜਾ ਸਕਦੇ ਇਸ ਲਈ ਸਾਫ ਜਾਹਰ ਹੈ ਕਿ ਉਹਨਾਂ ਵੱਲੋਂ ਚੋਰੀ ਲਈ ਕੋਈ ਤਿੰਨ ਪਹੀਆ ਜਾਂ ਚਾਰ ਪਹੀਆ ਗੱਡੀ ਦਾ ਇਸਤੇਮਾਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ।

ਦੂਜੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਾਜ‌ ਮਸੀਹ ਨੇ ਫੋਨ ਤੇ ਦੱਸਿਆ ਕਿ ਉਹਨਾਂ ਵੱਲੋਂ ‌ ਵਾਰਦਾਤ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਹੈ ਪਰ ਫਿਲਹਾਲ ਪੀੜਤ ਦੇ ਰਿਸ਼ਤੇਦਾਰਾਂ ਵੱਲੋਂ ਚੋਰੀ ਹੋਏ ਸਮਾਨ ਦੀ ਲਿਸਟ ਨਹੀਂ ਦਿੱਤੀ ਗਈ ਹੈ। ਲਿਸਟ ਮਿਲਣ ਤੋਂ ਬਾਅਦ ‌ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਪਰ ਇਹੋ ਗੱਲ ਉਹਨਾਂ ਨੇ ਕੈਮਰੇ ਦੇ ਸਾਹਮਣੇ ਕਹਿਣ ਤੋਂ ਇਨਕਾਰ ਕਰ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੂੜੇ ਦੀ ਫੋਟੋ ਭੇਜੋ, ਪੰਜਾਬ ਸਰਕਾਰ ਕਰਾਏਗੀ ਸਫਾਈ! 29 ਤਰੀਕ ਤੋਂ ਮਿਸ਼ਨ ਕਲੀਨ ਫੇਜ਼-2 ਸ਼ੁਰੂ

ਪੰਜਾਬ ਸਰਕਾਰ 29 ਅਗਸਤ ਨੂੰ ਮਿਸ਼ਨ ਕਲੀਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗੀ। ਇਸ...

ਬੱਚਿਆਂ ਲਈ Meta ਦੀ ਸਖ਼ਤੀ! Instagram-Facebook ’ਤੇ ਲੱਗਣਗੀਆਂ ਨਵੀਆਂ ਪਾਬੰਦੀਆਂ

ਅਮਰੀਕਾ ਵਿੱਚ ਕਿਸ਼ੋਰਾਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ Meta ਵੱਲੋਂ ਵੱਡੇ ਬਦਲਾਅ...

ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, PSPCL ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

ਗਲਤ ਜਾਂ ਜ਼ਿਆਦਾ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ...

AAP ਪੰਜਾਬ ਨੇ ਜਸਵੀਰ ਸਿੰਘ ਗੜ੍ਹੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ...

ਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ ‘ਤੇ ਬੱਸ ਨੇ ਆਟੋ ਨੂੰ ਮਾਰੀ ਜ਼ਬਰਦਸਤ ਟੱਕਰ, ਇੱਕ ਹੀ ਪਿੰਡ ਦੇ 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ 'ਚ ਅੱਜ ਵੀਰਵਾਰ, 27 ਅਗਸਤ ਦੀ ਸਵੇਰ ਨੂੰ ਇੱਕ...

USA ‘ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ ‘ਚ ਲੁਕਿਆ ਸੀ ਕਾਤਲ, ਸੂਟਕੇਸ ‘ਚੋਂ ਮਿਲੀ ਸੀ ਲਾਸ਼

ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ...

ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ

ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਯਾਦਵਿੰਦਰ ਸਿੰਘ ਰਾਣਾ ਵਲੋਂ ਇੰਟਰਨੈੱਟ ਮੀਡੀਆ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ...