June 19, 2026, 2:15 pm
----------- Advertisement -----------
HomeNewsLatest Newsਹਰੇਕ ਪੜੇ ਲਿਖੇ ਨੌਜਵਾਨ ਨੂੰ ਨੋਕਰੀ ਮਿਲਣੀ ਬੇਹੱਦ ਮੁਸ਼ਕਿਲ, ਸਰਕਾਰ ਵੱਲ ਤੱਕਣ...

ਹਰੇਕ ਪੜੇ ਲਿਖੇ ਨੌਜਵਾਨ ਨੂੰ ਨੋਕਰੀ ਮਿਲਣੀ ਬੇਹੱਦ ਮੁਸ਼ਕਿਲ, ਸਰਕਾਰ ਵੱਲ ਤੱਕਣ ਦੀ ਜਗਾ ਆਪਣੇ ਸਵੈਰੁਜ਼ਗਾਰ ਲਈ ਗਰੁੱਪ ਬਣਾਓ- ਕਰਨੈਲ ਸਿੰਘ ਪੀਰ ਮੁਹੰਮਦ

Published on

----------- Advertisement -----------

ਫਿਰੋਜ਼ਪੁਰ 28 ਜੂਨ- ਪੰਜਾਬ ਦੀ ਬੇਰੁਜਗਾਰ ਨੌਜਵਾਨ ਪੀੜੀ ਨੂੰ ਆਪਣੇ ਪਿੰਡਾ ਕਸਬਿਆਂ ਸ਼ਹਿਰਾਂ ਅੰਦਰ ਸਵੈ ਰੋਜ਼ਗਾਰ ਲਈ ਆਪਸ ਵਿੱਚ ਗਰੁੱਪ ਬਣਾਕੇ ਤਾਜਾ ਸਾਫ ਸੁੱਥਰੀਆਂ ਸਬਜੀਆਂ ਮਾਸੋਮੀ ਫਲ ਦੁੱਧ ਪਨੀਰ ਮਿਠਾਈਆਂ ਸਮੇਤ ਸਾਡੇ ਹਰ ਦਿਨ ਦੇ ਜੀਵਨ ਵਿੱਚ ਕੰਮ ਆਉਣ ਵਾਲੀਆ ਵਸਤੂਆਂ ਸਹੀ ਢੰਗ ਨਾਲ ਸਹੀ ਰੇਟਾਂ ਤੇ ਲੋਕਾ ਦੇ ਘਰਾ ਤੱਕ ਪਹੁੰਚਾਉਣ ਲਈ ਸ਼ੁਰੂਆਤ ਕਰਨੀ ਚਾਹੀਦੀ ਹੈ ਅਗਰ ਇਸ ਕਾਰਜ ਵੱਲ ਕੁਝ ਸੈਕੜੇ ਬੇਰੁਜਗਾਰ ਨੌਜਵਾਨਾਂ ਨੇ ਵੀ ਧਿਆਨ ਦੇ ਦਿੱਤਾ ਤਾ ਸਮਝੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਕ੍ਰਾਂਤੀ ਆ ਜਾਵੇਗੀ ਤੇ ਬਹੁਤ ਸਾਰੇ ਨੌਜਵਾਨ ਨੋਕਰੀਆ ਨਾਲੋ ਜਿਆਦਾ ਕਮਾਈ ਕਰ ਸਕਣਗੇ ਇਹ ਕੋਈ ਸ਼ਰਮ ਮਹਿਸੂਸ ਕਰਨੀ ਵਾਲੀ ਗੱਲ ਨਹੀ ਬਲਕਿ ਸਵੈਮਾਣ ਨਾਲ ਆਪਣੀ ਕਿਰਤ ਵੱਲ ਧਿਆਨ ਦੇਣ ਦੀ ਬੇਹੱਦ ਲੋੜ ਹੈ ਜੇ ਨੋਜਵਾਨ ਕੁੜੀਆ ਮੁੰਡੇ ਮੈਡੀਕਲ ਖੇਤਰ ਨਾਲ ਸਬੰਧਿਤ ਹਨ ਉਹਨਾਂ ਨੂੰ ਵੀ ਗੁਰੂ ਨਾਨਕ ਮੋਦੀ ਖਾਨਾਂ ਲੁਧਿਆਣਾ ਵਾਗ ਮੈਡੀਕਲ ਸਟੋਰ ਖੋਲ੍ਹ ਕੇ ਲੋਕਾ ਦੀ ਲੁੱਟ ਘਸੁੱਟ ਤੋ ਬਚਾਉਣ ਤੇ ਆਪਣੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ । ਆਪਣੇ ਦਸਵੰਧ ਨਾਲ ਲੋਕਾ ਦੀ ਭਲਾਈ ਕਰਨ ਵਾਲੇ ਦੇਸ ਵਿਦੇਸ਼ ਵੱਸਦੇ ਦਾਨੀ ਸੱਜਣਾ ਨੂੰ ਅਜਿਹੇ ਨੌਜਵਾਨ ਗਰੁੱਪਾ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ । ਕਿਉਕਿ ਇਸ ਸਮੇ ਪੰਜਾਬ ਸਰਕਾਰ ਨੌਜਵਾਨ ਪੀੜੀ ਨੂੰ ਨੌਕਰੀਆਂ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਫੇਲ ਸਾਬਿਤ ਹੋਈ ਹੈ ਤੇ ਭਵਿੱਖ ਵਿੱਚ ਵੀ ਕੋਈ ਆਸ ਨਹੀ ਇਹਨਾ ਵਿਚਾਰਾ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਰਨਲ ਸਕੱਤਰ ਕਰਨੈਲਸਿੰਘ ਪੀਰਮੁਹੰਮਦ ਨੇ ਕੀਤਾ ।

ਉਹਨਾਂ ਕਿਹਾ ਕਿ ਆਉ ਆਪਣੇ ਪੰਜਾਬ ਨੂੰ ਆਪਣੇ ਲੋਕਾ ਨੂੰ ਤੇ ਆਪਣੇ ਆਪ ਨੂੰ ਬਚਾਈਏ ਉਹਨਾਂ ਚੰਡੀਗੜ੍ਹ ਦੀ ਮਿਸਾਲ ਪੇਸ਼ ਕਰਦਿਆ ਕਿਹਾ ਕਿ ਚੰਡੀਗੜ੍ਹ ਅੰਦਰ 56 ਦੇ ਕਰੀਬ ਸੈਕਟਰ ਨੇ ਹਰੇਕ ਸੈਕਟਰ ਵਿੱਚ ਜੇ ਪੰਜਾਬ ਦੇ ਬੇਰੁਜਗਾਰ ਨੌਜੁਆਨ ਅਜਿਹਾ ਕੋਈ ਵੀ ਕਾਰਜ ਕਰਨ ਲਈ ਤਿਆਰ ਹੁੰਦੇ ਨੇ ਤਾ ਅਸੀ ਉਹਨਾਂ ਲਈ ਰਿਹਾਇਸ਼ ਖਾਣ ਪੀਣ ਦਾ ਇੱਕ ਮਹੀਨੇ ਦਾ ਪ੍ਰਬੰਧ ਕਰਨ ਲਈ ਤਿਆਰ ਹਾ ਫਿਰ ਉਹ ਆਪਣੇ ਪੈਰਾ ਤੇ ਆਪ ਖੜੇ ਹੋ ਜਾਣਗੇ। ਉਹਨਾ ਨੂੰ ਕੰਮਕਾਜ ਸ਼ੁਰੂ ਕਰਨ ਲਈ ਤਨ ਮਨ ਧਨ ਨਾਲ ਪੂਰਾ ਸਹਿਯੋਗ ਕਰਾਗੇ ਇਸ ਸੰਬੰਧ ਵਿੱਚ ਸਾਡੇ ਨਾਲ 9273600007 ਵਟਸੈਪ ਨੰਬਰ ਤੇ ਸੰਪਰਕ ਕਰ ਸਕਦੇ ਨੇ ਇਸ ਵਕਤ ਸਬਜੀਆਂ ਫਰੂਟ ਸਮੇਤ ਕਈ ਹੋਰ ਕੰਮਾ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਲੋਕਾ ਨੂੰ ਘਰਾ ਵਿੱਚ ਅਖਬਾਰ ਸਪਲਾਈ ਕਰਨ ਵਾਲੇ ਹਾਕਰ ਜਿਵੇ ਪਹੁੰਚਦੇ ਨੇ ਉਸੇ ਤਰਾ ਬਹੁਤ ਬਹੁਤਾਤ ਚੀਜਾ ਦੀ ਸਹੀ ਰੇਟਾ ਤੇ ਸਪਲਾਈ ਕਰਨ ਨਾਲ ਇੱਕ ਨਵੀ ਸ਼ੁਰੂਆਤ ਹੋਵੇਗੀ । ਪਿੰਡਾ ਵਿੱਚ ਆਰਗੈਨਿਕ ਖੇਤੀ ਰਾਹੀ ਤਿਆਰ ਸਬਜੀਆ ਫਰੂਟ ਤੇ ਹੋਰ ਜਰੂਰੀ ਵਸਤੂਆ ਦੀ ਹਰੇਕ ਇਨਸਾਨ ਬਹੁਤ ਸਿਦਤ ਨਾਲ ਮੰਗ ਕਰਦਾ ਹੈ । ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪ੍ਰਵਾਸੀ ਲੋਕ ਇਥੇ ਪੰਜਾਬ ਚੰਡੀਗੜ੍ਹ ਵਿਖੇ ਸਬਜੀਆ ਰਾਜਗੀਰੀ ਘਰਾ ਵਿੱਚ ਕੰਮਕਾਜ ਲਈ ਸਭ ਕੁੱਝ ਉਪਰ ਹਰ ਦਿਨ ਅੱਗੇ ਵੱਧ ਰਹੇ ਹਨ ਦੂਜੇ ਪਾਸੇ ਬੇਰੁਜ਼ਗਾਰੀ ਕਾਰਣ ਪੰਜਾਬ ਦਾ ਆਮ ਪ੍ਰੀਵਾਰ ਦਾ ਨੌਜਵਾਨ ਵਰਗ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਜੇ ਉਹ ਹੁਨਰਮੰਦ ਨਹੀ ਬਣੇਗਾ ਤਾ ਆਉਣ ਵਾਲਾ ਸਮਾ ਹੋਰ ਆਰਥਿਕ ਤ੍ਰਾਸਦੀ ਵਾਲਾ ਹੋਵੇਗਾ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਟਾਂਡਾ (ਹੁਸ਼ਿਆਰਪੁਰ); 18 ਜੂਨ:ਪੰਜਾਬ ਦੇ ਭਵਿੱਖ ਨੂੰ ਹੁਣ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਤੇ ਮਾੜੇ...

ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿੱਚ 1,191 ਫਰੇਮ ਹਨ ਅਤੇ ਇੱਕ ਵੀ ਫਰੇਮ ਮੇਰੇ ਕਿਸੇ ਵੀ ਸਰੀਰਕ ਲੱਛਣ ਨਾਲ...

ਚੰਡੀਗੜ੍ਹ; 18 ਜੂਨ:ਦੁਨੀਆ ਭਰ ਦੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਟੈਲੀਗ੍ਰਾਮ ’ਤੇ ਜਾਰੀ ਰਹੇਗੀ ਪਾਬੰਦੀ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ

ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਦਿੱਲੀ ਹਾਈ ਕੋਰਟ ਨੇ ਟੈਲੀਗ੍ਰਾਮ ਦੀ...

ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆ

ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ...

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...

ਚਾਚੇ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਭਤੀਜੇ ਨੇ ਪਾਣੀਪਤ ਲਿਜਾ ਕੇ ਦੋਸਤ ਦਾ ਵੀ ਕੀਤਾ ਕਤਲ, ਨਹਿਰ ਕਿਨਾਰੇ ਸੁੱਟੀਆਂ ਲਾਸ਼ਾਂ

ਮੋਹਾਲੀ ਦੇ ਡੇਰਾਬੱਸੀ 'ਚ ਪ੍ਰਾਪਰਟੀ ਕਾਰੋਬਾਰੀ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ...