ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਘਵ ਚੱਢਾ ਅਕਸਰ ਆਪਣੀ ਸ਼ਖਸੀਅਤ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਹੁਣ ਉਨ੍ਹਾਂ ਦਾ ਨਵਾਂ ਰੂਪ ਵੇਖਣ ਨੂੰ ਮਿਲਿਆ ਹੈ। ਉਹ ਰੈਂਪ ‘ਤੇ ਚਲਦੇ ਨਜ਼ਰ ਆਏ। ਉਸ ਦਾ ਇਹ ਵੀਡੀਓ ਕੁਝ ਹੀ ਸਮੇਂ ‘ਚ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਿਆ। ਐਫਡੀਸੀਆਈ ਐਕਸ ਲੈਕਮੇ ਫੈਸ਼ਨ ਵੀਕ ਐਤਵਾਰ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਇੰਡੀਆ ਗੇਟ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ। ਇਸੇ ਈਵੈਂਟ ‘ਚ ਰਾਘਵ ਕਾਫੀ ਆਕਰਸ਼ਕ ਡਰੈੱਸ ‘ਚ ਰੈਂਪ ‘ਤੇ ਵਾਕ ਕਰਦੇ ਨਜ਼ਰ ਆਏ।
----------- Advertisement -----------
‘ਆਪ’ ਆਗੂ ਰਾਘਵ ਚੱਢਾ ਦਾ ਵੱਖਰਾ ਅੰਦਾਜ਼, ਹੁਣ ਰੈਂਪ ਵਾਕ ਕਰਦੇ ਹੋਏ ਆਏ ਨਜ਼ਰ
Published on
----------- Advertisement -----------












