ਜਲੰਧਰ: ਕਾਂਗਰਸੀ ਆਗੂ ਰਾਹੁਲ ਗਾਂਧੀ ਪੰਜਾਬ ‘ਚ ਚੋਣ ਵਿਗੁਲ ਵਜਾਉਣ ਵਾਲੇ ਹਨ। 27 ਜਨਵਰੀ ਨੂੰ ਉਹ ਪੰਜਾਬ ਪਹੁੰਚਣਗੇ ਤੇ ਜਲੰਧਰ ‘ਚ ਵਰਚੂਅਲ ਰੈਲੀ ਕਰਨਗੇ। ਇਸ ‘ਚ ਉਹ ਵਰਕਰਾਂ ਨੂੰ ਵਰਚੂਅਲ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਪਹਿਲਾਂ ਵੀ ਇਸ ਮਹੀਨੇ ‘ਚ ਪੰਜਾਬ ਆਉਣ ਵਾਲੇ ਸਨ ਪਰ ਉਨ੍ਹਾਂ ਦਾ ਪੰਜਾਬ ਦੌਰਾ ਰੱਦ ਹੋ ਗਿਆ ਸੀ। ਉਹ ਮੋਗਾ ‘ਚ 3 ਜਨਵਰੀ ਨੂੰ ਰੈਲੀ ਲਈ ਆਉਣ ਵਾਲੇ ਸਨ ਪਰ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਦਾ ਇਹ ਦੌਰਾ ਰੱਦ ਹੋ ਗਿਆ ਸੀ।
----------- Advertisement -----------
ਰਾਹੁਲ ਗਾਂਧੀ 27 ਜਨਵਰੀ ਨੂੰ ਆਉਣਗੇ ਪੰਜਾਬ, ਕਰਨਗੇ ਵਰਚੂਅਲ ਰੈਲੀ
Published on
----------- Advertisement -----------












