ਤਕਨੀਕੀ ਕੰਪਨੀ ਐਪਲ ਨੇ 18 ਦਸੰਬਰ ਨੂੰ ਐਲਾਨ ਕੀਤਾ ਹੈ ਕਿ ਉਹ ਐਪਲ ਵਾਚ ਮਾਡਲ ਦੀ ਵਿਕਰੀ ਬੰਦ ਕਰਨ ਜਾ ਰਹੀ ਹੈ। ਕੰਪਨੀ ਇਸ ਹਫਤੇ ਤੋਂ ਅਮਰੀਕੀ ਬਾਜ਼ਾਰ ‘ਚ Apple Watch Series 9 ਅਤੇ Watch Ultra 2 ਨੂੰ ਖਰੀਦਣ ਲਈ ਉਪਲਬਧ ਨਹੀਂ ਹੋਵੇਗੀ।
ਨਿਊਜ਼ ਏਜੰਸੀ ਰਾਊਟਰਜ਼ ਦੀ ਰਿਪੋਰਟ ਦੇ ਮੁਤਾਬਕ, ਐਪਲ ਵਾਚ ਅਲਟਰਾ 2 ਅਤੇ ਐਪਲ ਵਾਚ ਸੀਰੀਜ਼ 9 ਹੁਣ 21 ਦਸੰਬਰ (ਵੀਰਵਾਰ) ਨੂੰ ਦੁਪਹਿਰ 3 ਵਜੇ ਤੋਂ ਬਾਅਦ ਅਮਰੀਕਾ ਵਿੱਚ ਐਪਲ ਦੀ ਵੈੱਬਸਾਈਟ ਤੋਂ ਆਰਡਰ ਕਰਨ ਲਈ ਉਪਲਬਧ ਨਹੀਂ ਹੋਣਗੇ। ਇਸ ਦੇ ਨਾਲ ਹੀ 24 ਦਸੰਬਰ ਤੋਂ ਬਾਅਦ ਇਹ ਐਪਲ ਦੇ ਰਿਟੇਲ ਸਟੋਰਾਂ ‘ਤੇ ਉਪਲਬਧ ਨਹੀਂ ਹੋਵੇਗਾ। ਇਸ ਤੋਂ ਇਲਾਵਾ ਔਨਲਾਈਨ ਆਰਡਰ ਦੀ ਡਿਲੀਵਰੀ ਦਾ ਆਖਰੀ ਦਿਨ 24 ਦਸੰਬਰ ਹੋਵੇਗਾ। ਹਾਲਾਂਕਿ ਕੰਪਨੀ ਨੇ ਭਾਰਤ ਅਤੇ ਹੋਰ ਦੇਸ਼ਾਂ ‘ਚ ਇਨ੍ਹਾਂ ਸਮਾਰਟਵਾਚਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਦੱਸ ਦਈਏ ਕਿ ਕੰਪਨੀ ਨੇ ਇਹ ਫੈਸਲਾ ਇਨ੍ਹਾਂ ਸਮਾਰਟਵਾਚਾਂ ‘ਚ ਦਿੱਤੇ ਗਏ ਬਲੱਡ ਆਕਸੀਜਨ ਫੀਚਰ ਨੂੰ ਲੈ ਕੇ ਪੇਟੈਂਟ ਵਿਵਾਦ ਕਾਰਨ ਲਿਆ ਹੈ।ਬਲੱਡ ਆਕਸੀਜਨ ਸੈਂਸਰ ਤਕਨੀਕ ਨੂੰ ਲੈ ਕੇ ‘ਐਪਲ’ ਅਤੇ ਮੈਡੀਕਲ ਟੈਕਨਾਲੋਜੀ ਕੰਪਨੀ ‘ਮੈਸਿਮੋ’ ਵਿਚਾਲੇ ਲੰਬੇ ਸਮੇਂ ਤੋਂ ਪੇਟੈਂਟ ਵਿਵਾਦ ਚੱਲ ਰਿਹਾ ਸੀ।
----------- Advertisement -----------
ਐਪਲ ਨੇ ਅਚਾਨਕ ਪ੍ਰਸ਼ੰਸਕਾਂ ਦਿੱਤਾ ਝਟਕਾ! Apple ਸਮਾਰਟਵਾਚ ਸੀਰੀਜ਼ 9 ਅਤੇ ਅਲਟਰਾ-2 ਦੀ ਵਿਕਰੀ ‘ਤੇ ਲਗਾਈ ਪਾਬੰਦੀ
Published on
----------- Advertisement -----------
----------- Advertisement -----------












