ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਆਪਣੇ ਮੈਸੇਂਜਰ ਐਪ ‘ਚ ਫੋਟੋ ਸ਼ੇਅਰਿੰਗ ਫੀਚਰ ਨੂੰ ਅਪਡੇਟ ਕੀਤਾ ਹੈ। ਕੰਪਨੀ ਨੇ 2017 ‘ਚ HD ਫੋਟੋ ਸ਼ੇਅਰਿੰਗ ਦਾ ਆਪਸ਼ਨ ਦਿੱਤਾ ਸੀ ਪਰ ਅਸਲ ‘ਚ ਇਹ ਫੋਟੋਆਂ ਉਸ ਚੰਗੀ ਕੁਆਲਿਟੀ ‘ਚ ਸ਼ੇਅਰ ਨਹੀਂ ਹੋ ਰਹੀਆਂ ਸਨ। ਪਰ ਹੁਣ ਤੁਸੀਂ ਮੈਸੇਂਜਰ ਐਪ ਵਿੱਚ 4K ਕੁਆਲਿਟੀ ਵਿੱਚ ਫੋਟੋਆਂ ਸ਼ੇਅਰ ਕਰ ਸਕੋਗੇ।
ਹੁਣ ਮੈਸੇਂਜਰ ‘ਤੇ ਰੀਅਲ 4K ਫੋਟੋ ਸ਼ੇਅਰਿੰਗ ਦਾ ਆਪਸ਼ਨ ਦਿੱਤਾ ਗਿਆ ਹੈ। ਇਸਦੇ ਲਈ, ਤੁਹਾਨੂੰ ਫੋਟੋ ਸ਼ੇਅਰ ਕਰਦੇ ਸਮੇਂ ਇੱਕ “HD” ਬਟਨ ਨੂੰ ਦਬਾਉਣਾ ਹੋਵੇਗਾ, ਜਿਵੇਂ ਕਿ ਤੁਸੀਂ WhatsApp ‘ਤੇ ਕਰਦੇ ਹੋ। ਜੇਕਰ ਤੁਸੀਂ HD ਬਟਨ ਨਹੀਂ ਦਬਾਉਂਦੇ ਤਾਂ ਫੋਟੋ 2K ਕੁਆਲਿਟੀ ‘ਚ ਸ਼ੇਅਰ ਕੀਤੀ ਜਾਵੇਗੀ।
Messenger ਐਪ ਵਿੱਚ ਅੱਪਡੇਟ ਇੱਥੇ ਨਹੀਂ ਰੁਕਦੇ। ਦੱਸ ਦਈਏ ਕਿ ਹੁਣ ਤੁਸੀਂ 100MB ਤੱਕ ਦੀਆਂ ਫਾਈਲਾਂ ਨੂੰ ਸਾਂਝਾ ਕਰ ਸਕਦੇ ਹੋ, ਜੋ ਕਿ ਪਹਿਲਾਂ ਦੀ ਸੀਮਾ (25MB) ਨਾਲੋਂ 4 ਗੁਣਾ ਵੱਧ ਹੈ। ਹਾਲਾਂਕਿ, ਇਹ ਅਜੇ ਵੀ WhatsApp ਦੀ 2GB ਸੀਮਾ ਤੋਂ ਬਹੁਤ ਘੱਟ ਹੈ। ਮੈਸੇਂਜਰ ਦੇ ਕੁਝ ਹੋਰ ਫੀਚਰ ਅਗਲੇ ਕੁਝ ਹਫਤਿਆਂ ‘ਚ ਆਉਣ ਵਾਲੇ ਹਨ।
----------- Advertisement -----------
ਫੇਸਬੁੱਕ ਮੈਸੇਂਜਰ ‘ਚ ਆਇਆ ਵੱਡਾ ਅਪਡੇਟ! ਹੁਣ High Quality ਵਾਲੀਆਂ ਫੋਟੋਆਂ ਵੀ ਆਸਾਨੀ ਨਾਲ ਹੋ ਸਕਣਗੀਆਂ ਸ਼ੇਅਰ
Published on
----------- Advertisement -----------

----------- Advertisement -----------