August 8, 2026, 7:08 pm
----------- Advertisement -----------
HomeNewsLatest Newsਗੂਗਲ ਜਲਦ ਲਾਂਚ ਕਰੇਗਾ ਨਵਾਂ ਐਪ, switch off ਹੋਣ 'ਤੇ ਵੀ ਗੁੰਮ...

ਗੂਗਲ ਜਲਦ ਲਾਂਚ ਕਰੇਗਾ ਨਵਾਂ ਐਪ, switch off ਹੋਣ ‘ਤੇ ਵੀ ਗੁੰਮ ਹੋਏ ਫੋਨ ਨੂੰ ਲੱਭਣਾ ਹੋਵੇਗਾ ਆਸਾਨ

Published on

----------- Advertisement -----------

ਗੂਗਲ ਜਲਦੀ ਹੀ ਦੁਨੀਆ ਭਰ ਵਿੱਚ ਆਪਣਾ Find My Device Network ਲਾਂਚ ਕਰੇਗਾ। ਕੰਪਨੀ ਨੇ ‘ਫਾਈਂਡ ਮਾਈ ਡਿਵਾਈਸ ਨੈੱਟਵਰਕ’ ਦੇ ਲਾਂਚ ਨੂੰ ਲੈ ਕੇ ਕੁਝ ਯੂਜ਼ਰਸ ਨੂੰ ਈਮੇਲ ਭੇਜੀ ਹੈ। ਕੰਪਨੀ ਦੁਆਰਾ ਪਿਛਲੇ ਸਾਲ ਸੇਵਾ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਔਫਲਾਈਨ ਹੋਣ ਤੇ ਵੀ ਇਹ ਕਈ ਡਿਵਾਈਸਾਂ ਨੂੰ ਲੱਭਣ ਵਿੱਚ ਮਦਦ ਕਰੇਗੀ। ਉਪਭੋਗਤਾ ਇਸ ਦੀ ਵਰਤੋਂ ਕਰਦੇ ਹੋਏ ਆਪਣੇ ਗੁੰਮ ਹੋਏ ਡਿਵਾਈਸਾਂ ਜਿਵੇਂ ਕਿ ਸਮਾਰਟਫ਼ੋਨ, ਹੈੱਡਫ਼ੋਨ ਅਤੇ ਟਰੈਕਰ ਦਾ ਪਤਾ ਲਗਾ ਸਕਦੇ ਹਨ।
9to5Google ਦੁਆਰਾ ਇੱਕ ਰਿਪੋਰਟ ਦੇ ਅਨੁਸਾਰ “ਨਵੇਂ Find My Device ਨੈੱਟਵਰਕ ਨਾਲ, ਤੁਸੀਂ ਔਫਲਾਈਨ ਹੋਣ ‘ਤੇ ਵੀ ਆਪਣੀ ਡਿਵਾਈਸ ਦਾ ਪਤਾ ਲਗਾਉਣ ਦੇ ਯੋਗ ਹੋਵੋਗੇ। ਤੁਸੀਂ ਭਾਵੇਂ ਉਹ ਤੁਹਾਡੀ ਡਿਵਾਈਸ ਤੋਂ ਡਿਸਕਨੈਕਟ ਹੋਵੋ ਤਾ ਵੀ ਉਸ ਨੂੰ ਲਾਭ ਸਕੋਗੇ। ਇਸ ਵਿੱਚ paired ਈਅਰਬਡ ਅਤੇ ਹੈੱਡਫੋਨ ਅਤੇ ਇੱਕ ਟਰੈਕਰ ਸ਼ਾਮਲ ਹੈ ਜਿਸਨੂੰ ਤੁਸੀਂ ਆਪਣੇ ਵਾਲਿਟ, ਚਾਬੀਆਂ ਜਾਂ ਮੋਟਰਸਾਈਕਲ ਨਾਲ ਵੀ ਜੋੜ ਸਕਦੇ ਹੋ। ਜਦੋਂ ਇਹ ਵਿਸ਼ੇਸ਼ਤਾ ਕਿਰਿਆਸ਼ੀਲ ਹੋ ਜਾਂਦੀ ਹੈ ਤਾਂ ਤੁਹਾਨੂੰ ਤੁਹਾਡੀ Android ਡਿਵਾਈਸ ‘ਤੇ ਇੱਕ ਸੂਚਨਾ ਪ੍ਰਾਪਤ ਹੋਵੇਗੀ। ਉਦੋਂ ਤੱਕ, ਤੁਸੀਂ ਵੈੱਬ ‘ਤੇ ਫਾਈਂਡ ਮਾਈ ਡਿਵਾਈਸ ਰਾਹੀਂ ਨੈੱਟਵਰਕ ਤੋਂ ਲੌਗ ਆਊਟ ਕਰ ਸਕਦੇ ਹੋ।” ਕੰਪਨੀ ਦੁਆਰਾ ਕੁਝ ਉਪਭੋਗਤਾਵਾਂ ਨੂੰ ਭੇਜੀ ਗਈ ਤਾਜ਼ਾ ਈਮੇਲ ਦੇ ਅਨੁਸਾਰ ਇਹ ਸਰਵਿਸ ਇਸ ਐਤਵਾਰ ਜਾਂ ਸੋਮਵਾਰ (ਅਰਥਾਤ 8 ਅਪ੍ਰੈਲ) ਨੂੰ ਲਾਈਵ ਹੋ ਜਾਵੇਗੀ।
ਸਭ ਤੋਂ ਖਾਸ ਗੱਲ ਇਹ ਹੈ ਕਿ ਐਪਲ ਦੇ ਫਾਈਂਡ ਮਾਈ ਦੀ ਤਰ੍ਹਾਂ ਫਾਈਂਡ ਮਾਈ ਡਿਵਾਈਸ ਨੈੱਟਵਰਕ ਵੀ ਆਫਲਾਈਨ ਕੰਮ ਕਰੇਗਾ, ਯਾਨੀ ਤੁਸੀਂ ਕਿਸੇ ਵੀ ਡਿਵਾਈਸ ਜਾਂ ਆਪਣੇ ਫੋਨ ਨੂੰ ਆਫਲਾਈਨ ਵੀ ਟ੍ਰੈਕ ਕਰ ਸਕੋਗੇ। ਇਸ ਦੇ ਨਾਲ ਹੀ ਫਾਸਟ ਪੇਅਰਿੰਗ ਦਾ ਆਪਸ਼ਨ ਵੀ ਮਿਲੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...