ਗੂਗਲ ਨੇ ਇਕ ਸਾਲ ‘ਚ ਆਪਣੇ ਪਲੇ ਸਟੋਰ ਤੋਂ ਲਗਭਗ 2,200 ਫਰਜ਼ੀ ਲੋਨ ਐਪਸ ਨੂੰ ਹਟਾ ਦਿੱਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਸੰਸਦ ‘ਚ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕਿਹਾ ਕਿ ਗੂਗਲ ਨੇ ਸਤੰਬਰ 2022 ਤੋਂ ਅਗਸਤ 2023 ਦਰਮਿਆਨ ਆਪਣੇ ਪਲੇ ਸਟੋਰ ਤੋਂ 2,200 ਤੋਂ ਵੱਧ ਲੋਨ ਐਪਸ ਨੂੰ ਹਟਾ ਦਿੱਤਾ ਅਤੇ ਬਲਾਕ ਕਰ ਦਿੱਤਾ ਹੈ ਜੋ ਧੋਖਾਧੜੀ ਵਾਲੀਆਂ ਸਨ।
ਵਿੱਤ ਰਾਜ ਮੰਤਰੀ ਭਗਵਤ ਕੇ ਕਰੜ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਸਰਕਾਰ ਧੋਖਾਧੜੀ ਵਾਲੇ ਲੋਨ ਐਪਸ ਨੂੰ ਕੰਟਰੋਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਹੋਰ ਰੈਗੂਲੇਟਰਾਂ ਨਾਲ ਲਗਾਤਾਰ ਕੰਮ ਕਰ ਰਹੀ ਹੈ।
ਮੰਤਰੀ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਅਪ੍ਰੈਲ 2021 ਤੋਂ ਜੁਲਾਈ 2022 ਦੇ ਦੌਰਾਨ, ਗੂਗਲ ਨੇ ਆਪਣੇ ਪਲੇ ਸਟੋਰ ਤੋਂ ਲਗਭਗ 3,500 ਤੋਂ 4,000 ਲੋਨ ਐਪਸ ਦੀ ਸਮੀਖਿਆ ਕੀਤੀ ਸੀ ਅਤੇ 2,500 ਤੋਂ ਵੱਧ ਲੋਨ ਐਪਸ ਨੂੰ ਮੁਅੱਤਲ / ਹਟਾਇਆ ਸੀ। ਇਸੇ ਤਰ੍ਹਾਂ, ਸਤੰਬਰ 2022-ਅਗਸਤ 2023 ਦੌਰਾਨ, ਗੂਗਲ ਪਲੇ ਸਟੋਰ ਤੋਂ 2,200 ਤੋਂ ਵੱਧ ਲੋਨ ਐਪਸ ਨੂੰ ਹਟਾ ਦਿੱਤਾ ਗਿਆ। ਦੱਸ ਦਈਏ ਕਿ ਗੂਗਲ ਨੇ ਲੋਨ ਐਪਸ ਦੁਆਰਾ ਹੋਣ ਵਾਲੀ ਧੋਖਾਧੜੀ ਨੂੰ ਲੈ ਕੇ ਆਪਣੀ ਨੀਤੀ ਵਿੱਚ ਵੀ ਬਦਲਾਅ ਕੀਤਾ ਹੈ। ਨਵੀਂ ਨੀਤੀ ਦੇ ਅਨੁਸਾਰ, ਹੁਣ ਗੂਗਲ ਪਲੇ ਸਟੋਰ ਸਿਰਫ ਉਨ੍ਹਾਂ ਲੋਨ ਐਪਸ ਨੂੰ ਪ੍ਰਕਾਸ਼ਤ ਕਰੇਗਾ ਜਿਨ੍ਹਾਂ ਨੂੰ ਰੈਗੂਲੇਟਿਡ ਇੰਸਟੀਚਿਊਸ਼ਨ (ਆਰਈ) ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।
----------- Advertisement -----------
ਗੂਗਲ ਨੇ ਪਲੇ ਸਟੋਰ ਤੋਂ ਹਟਾਏ 2200 ਫਰਜ਼ੀ ਲੋਨ ਐਪ
Published on
----------- Advertisement -----------
----------- Advertisement -----------












